ਪੰਜਾਬ

punjab

ETV Bharat / state

ਕਿਸਾਨ ਅੰਦੋਲਨ ’ਚ ਸ਼ਿਰਕਤ ਕਰਨ ਲਈ ਪੰਜਾਬ ਤੋਂ 20ਵਾਂ ਜਥਾ ਰਵਾਨਾ - ਕਿਸਾਨ ਯੂਨੀਅਨ ਏਕਤਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਪੰਜਾਬ) ਇਕਾਈ ਦਬੜ੍ਹੀਖਾਨਾ ਵੱਲੋਂ ਐਤਵਾਰ ਨੂੰ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ 20ਵੇਂ ਜਥੇ ਨੂੰ ਰਵਾਨਾ ਕੀਤਾ ਗਿਆ।

ਕਿਸਾਨ ਅੰਦੋਲਨ ’ਚ ਸ਼ਿਰਕਤ ਕਰਨ ਲਈ ਪੰਜਾਬ ਤੋਂ 20ਵਾਂ ਜਥਾ ਰਵਾਨਾ
ਕਿਸਾਨ ਅੰਦੋਲਨ ’ਚ ਸ਼ਿਰਕਤ ਕਰਨ ਲਈ ਪੰਜਾਬ ਤੋਂ 20ਵਾਂ ਜਥਾ ਰਵਾਨਾ

By

Published : Mar 28, 2021, 8:13 PM IST

ਫਰੀਦਕੋਟ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਪੰਜਾਬ) ਇਕਾਈ ਦਬੜ੍ਹੀਖਾਨਾ ਵੱਲੋਂ ਅੱਜ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ 20ਵੇਂ ਜਥੇ ਨੂੰ ਰਵਾਨਾ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਇਕਾਈ ਮੀਤ ਪ੍ਰਧਾਨ ਅਜੈਬ ਸਿੰਘ ਨੇ ਦੱਸਿਆ ਕੇ ਹੁਣ ਤੱਕ ਕਿਸਾਨ ਭਰਾਵਾਂ ਵਿੱਚ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸਾਹ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕੇ ਕਈ ਵਾਰ ਤਾਂ ਇਹ ਫ਼ੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕੇ ਇਸ ਵਾਰ ਕਿਨ੍ਹਾਂ ਕਿਸਾਨਾਂ ਨੂੰ ਸ਼ਾਮਲ ਕਰੀਏ।

ਉਨ੍ਹਾਂ ਕਿਹਾ ਕੇ ਜਦੋਂ ਹੁਕਮਰਾਨ ਤਾਨਾਸ਼ਾਹੀ ਰਾਜ ਤੇ ਉੱਤਰ ਆਉਣ ਤਾਂ ਉਦੋਂ ਫਿਰ ਲੋਕਾਂ ਨੂੰ ਵੀ ਇੱਕਜੁਟ ਹੋਣਾ ਲਾਜ਼ਮੀ ਹੋ ਜਾਂਦਾ ਏ। ਉਨ੍ਹਾਂ ਯਕੀਨ ਦਿਵਾਇਆ ਕੇ ਜਦੋਂ ਤੱਕ ਕਿਸਾਨ ਅੰਦੋਲਨ ਸਮਾਪਤ ਨਹੀਂ ਹੁੰਦਾ ਉਦੋਂ ਤੱਕ ਕਿਸਾਨ ਏਸੇ ਉਤਸਾਹ ਦੇ ਨਾਲ ਅੰਦੋਲਨ ਵਿੱਚ ਸ਼ਾਮਲ ਹੁੰਦੇ ਰਹਿਣਗੇ।

ਉਨ੍ਹਾਂ ਦੱਸਿਆ ਕੇ ਇਸ ਵਾਰ ਦੇ ਜਥੇ ਵਿੱਚ ਹਰਮਨ ਸਿੰਘ, ਨਿਸ਼ਾਨ ਸਿੰਘ, ਮਹਿਕਮ ਸਿੰਘ, ਗੁਰਦਾਸ ਸਿੰਘ, ਮੰਗਲ ਸਿੰਘ ਅਤੇ ਸਿਮਰਜੀਤ ਸਿੰਘ ਸ਼ਾਮਲ ਹੋਏ ਹਨ।

ਇਸ ਰਵਾਨਗੀ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਬਾਜਾਖਾਨਾ ਦੇ ਪ੍ਰਧਾਨ ਗੁਰਜੀਤ ਸਿੰਘ, ਕੋਠੇ ਬਠਿੰਡੇ ਵਾਲਿਆਂ ਦੇ ਇਕਾਈ ਪ੍ਰਧਾਨ ਜਸਵਿੰਦਰ ਸਿੰਘ, ਲਖਵੀਰ ਸਿੰਘ ਖਾਲਸਾ, ਮੱਖਣ ਸਿੰਘ ਖਾਲਸਾ, ਇਕਬਾਲ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਭਾਜਪਾ ਵਿਧਾਇਕ ਕੁੱਟਮਾਰ ਮਾਮਲੇ 'ਚ ਵੱਡਾ ਐਕਸ਼ਨ, ਕਰੀਬ 300 ਲੋਕਾਂ 'ਤੇ FIR

ABOUT THE AUTHOR

...view details