ਪੰਜਾਬ

punjab

ETV Bharat / state

ਲਿਟਰੇਰੀ ਫ਼ੋਰਮ ਵੱਲੋਂ 15ਵੇਂ ਬਾਬਾ ਫ਼ਰੀਦ ਕਵੀ ਦਰਬਾਰ ਦਾ ਕੀਤਾ ਗਿਆ ਆਯੋਜਨ - faridkot latest news

ਬਾਬਾ ਫਰੀਦ ਯੂਨੀਵਰਸਿਟੀ ਦੇ ਸੈਨਿਟ ਹਾਲ ਵਿਚ ਲਿਟਰੇਰੀ ਫ਼ੋਰਮ ਵੱਲੋਂ 15ਵੇਂ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਦੇ ਨਾਮਵਰ ਕਵੀ ਸ਼ਾਮਲ ਹੋਏ ਅਤੇ ਪ੍ਰੋ.ਗੁਰਭਜਨ ਗਿੱਲ ਨੂੰ ਇਸ ਸਾਲ ਦਾ ਵਧੀਆ ਕਵੀ ਹੋਣ ਦਾ ਸਨਮਾਨ ਵੀ ਦਿੱਤਾ ਗਿਆ।

ਲਿਟਰੇਰੀ ਫ਼ੋਰਮ ਫ਼ਰੀਦਕੋਟ

By

Published : Sep 22, 2019, 12:55 PM IST

ਫ਼ਰੀਦਕੋਟ:ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੈਨਿਟ ਹਾਲ ਵਿਚ ਲਿਟਰੇਰੀ ਫ਼ੋਰਮ ਵੱਲੋਂ 15ਵੇਂ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਦੇ ਨਾਮਵਰ ਕਵੀ ਸ਼ਾਮਲ ਹੋਏ ਅਤੇ ਪ੍ਰੋ.ਗੁਰਭਜਨ ਗਿੱਲ ਨੂੰ ਇਸ ਸਾਲ ਦਾ ਵਧੀਆ ਕਵੀ ਹੋਣ ਦਾ ਸਨਮਾਨ ਵੀ ਦਿੱਤਾ ਗਿਆ।

ਵੇਖੋ ਵੀਡੀਓ

ਫ਼ਰੀਦਕੋਟ ਦੀ ਸਾਹਿਤਿਕ ਸੰਸਥਾ "ਲਿਟਰੇਰੀ ਫਾਰਮ ਵੱਲੋਂ 15ਵੇਂ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੁਰਜੀਤ ਪਾਤਰ, ਪ੍ਰੋ.ਗੁਰਭਜਨ ਗਿੱਲ, ਗੁਰਤੇਜ ਕੁਹਾਰ ਵਾਲਾ ਸਮੇਤ ਪੰਜਾਬ ਦੇ ਵੱਡੀ ਗਿਣਤੀ ਨਾਮੀਂ ਕਵੀਆ ਨੇ ਹਿੱਸਾ ਲਿਆ।

ਇਸ ਮੌਕੇ ਲਿਟਰੇਰੀ ਫਾਰਮ ਦੇ ਆਗੂ ਸੁਨੀਲ ਚੰਦੇਆਣਵੀ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਵੱਲੋਂ 15ਵਾਂ ਸ਼ੇਖ ਫਰੀਦ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬੀ ਦੇ ਸਿਰਮੌਰ ਕਵੀ ਹਿੱਸਾ ਲੈ ਰਹੇ ਹਨ।

ਇਹ ਵੀ ਪੜੋ: ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਾਉਣ ਲਈ ਜਥੇਬੰਦੀਆਂ ਨੇ ਖੋਲਿਆ ਮੋਰਚਾ

ਉਨ੍ਹਾਂ ਦੱਸਿਆ ਕਿ ਇਸ ਵਾਰ ਬਾਬਾ ਫ਼ਰੀਦ ਕਵਿਤਾ ਪੁਰਸਕਾਰ ਪ੍ਰੋ.ਗੁਰਭਜਨ ਗਿੱਲ ਨੂੰ ਦਿੱਤਾ ਗਿਆ ਹੈ। ਇਸ ਮੌਕੇ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਉਸ ਨੂੰ ਜ਼ਿੰਦਗੀ ਵਿਚ ਸਨਮਾਨ ਤਾਂ ਬਹੁਤ ਮਿਲੇ ਹਨ ਪਰ ਜੋ ਸਨਮਾਨ ਬਾਬਾ ਫਰੀਦ ਜੀ ਦੀ ਧਰਤੀ ਤੋਂ ਉਨ੍ਹਾਂ ਦੇ ਆਗਮਨ ਪੁਰਬ ਮੌਕੇ ਮਿਲਿਆ ਇਸ ਨੇ ਉਨ੍ਹਾਂ ਦਾ ਆਪਣੇ ਦੋਸਤਾਂ ਮਿੱਤਰਾਂ ਅਤੇ ਸਾਹਿਤ ਪ੍ਰੇਮੀਆਂ ਵਿਚ ਸਤਿਕਾਰ ਹੋਰ ਵਧਾਇਆ ਹੈ।

ABOUT THE AUTHOR

...view details