ਫਰੀਦਕੋਟ :ਪੰਜਾਬ ਦੀ ਕੋਈ ਵੀ ਅਜਿਹੀ ਜ਼ੇਲ੍ਹ ਨਹੀਂ ਹੋਵੇਗੀ ਜੋ ਸਵਾਲਾਂ ਦੇ ਘੇਰੇ ਵਿੱਚ ਨਾ ਆਈ ਹੋਵੇ। ਹੁਣ ਇੱਕ ਵਾਰ ਫਿਰ ਤੋਂ ਫਰੀਦਕੋਟ ਦੀ ਜੇਲ੍ਹ ਸਵਾਲਾਂ 'ਚ ਘਿਰ ਗਈ ਹੈ, ਕਿਉਂਕਿ ਜੇਲ੍ਹ ਵਿਚੋਂ ਮੋਬਾਇਲ ਫੋਨ ਮਿਲਣ ਕਾਰਨ ਬਵਾਲ ਮਚ ਗਿਆ ਹੈ। ਬੇਸ਼ੱਕ ਕੁਝ ਸਮਾਂ ਪਹਿਲਾਂ ਪੰਜਾਬ ਦੇ ਜੇਲ੍ਹ ਮੰਤਰੀ ਰਹੇ ਹਰਜੋਤ ਸਿੰਘ ਬੈਂਸ ਵੱਲੋਂ ਜੇਲ੍ਹਾਂ ਨੂੰ ਪਰੇਸ਼ਾਨੀਆਂ ਮੁਕਤ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਅਜਿਹਾ ਨਹੀਂ ਹੋ ਸਕਿਆ ਹੈ।
ਇਕ ਵਾਰ ਫਿਰ ਚਰਚਾ 'ਚ ਆਈ ਫਰੀਦਕੋਟ ਦੀ ਜੇਲ੍ਹ, ਕੈਦੀਆਂ ਤੋਂ ਮਿਲੇ 13 ਮੋਬਾਇਲ ਤੇ ਹੋਰ ਸਮਾਨ
ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚੋਂ ਕੈਦੀਆਂ ਤੋਂ 13 ਮੋਬਾਇਲ ਫ਼ੋਨ, ਸਿਮ,ਚਾਰਜਰ ਅਤੇ ਹੈਡਫੋਨ ਫੜੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਦੀ ਹੈ।
ਤਾਜਾ ਘਟਨਾ ਅਨੁਸਾਰ ਇਕ ਵਾਰ ਫਿਰ ਮੋਬਾਇਲ ਮਿਲੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਜੇਲ੍ਹ ਅੰਦਰ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲੈਣ ਉਪਰੰਤ ਚਾਰ ਹਵਾਲਾਤੀਆਂ ਤੋਂ ਚਾਰ ਸਮਾਰਟ ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 9 ਮੋਬਾਇਲ ਫ਼ੋਨ ਜ਼ੇਲ੍ਹ ਅੰਦਰ ਲਾਵਾਰਿਸ ਮਿਲੇ ਹਨ। ਇਸਦੇ ਨਾਲ ਹੀ ਮੋਬਾਇਲ ਚਾਰਜਰ, ਸਿਮ ਅਤੇ ਹੈਡਫੋਨ ਵੀ ਮਿਲੇ ਹਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਉੱਤੇ ਚਾਰ ਹਵਾਲਾਤੀਆਂ ਅਤੇ ਕੁੱਝ ਅਣਪਛਾਤੇ ਕੈਦੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕੈਦੀਆ ਨੂੰ ਜਲਦ ਪ੍ਰੋਡਕਸ਼ਨ ਵਰੰਟ ਉੱਤੇ ਲੈ ਕੇ ਪੁੱਛਪੜਤਾਲ ਕੀਤੀ ਜਾ ਰਹੀ ਹੈ।
- Petrol Motorcycle Ban in Chandigarh: ਚੰਡੀਗੜ੍ਹ 'ਚ ਪੈਟਰੋਲ ਮੋਟਰਸਾਇਲ ਲੈਣ ਦੀ ਕਰ ਰਹੇ ਹੋ ਪਲਾਨਿੰਗ, ਪਹਿਲਾਂ ਆਹ ਖ਼ਬਰ ਜ਼ਰੂਰ ਪੜ੍ਹ ਲਓ...
- ਲੁਧਿਆਣਾ ਪੁਲਿਸ ਨੇ ਜਿੱਦੀ ਗਰੁੱਪ ਦੇ 5 ਬਦਮਾਸ਼ਾਂ ਨੂੰ ਲੱਖਾਂ ਦੀ ਡਰੱਗ ਮਨੀ ਤੇ ਹਥਿਆਰਾਂ ਸਮੇਤ ਕੀਤਾ ਕਾਬੂ
- ਖੰਨਾ 'ਚ ਹਿੱਟ ਐਂਡ ਰਨ ਮਾਮਲਾ, ਤਿੰਨ ਨੌਜਵਾਨਾਂ ਨੂੰ ਟੱਕਰ ਮਾਰਕੇ ਭੱਜਿਆ ਕਾਰ ਡਰਾਈਵਰ, ਦੋ ਦੀ ਹਾਲਤ ਗੰਭੀਰ
ਜੇਲ੍ਹ ਦਾ ਵਿਵਾਦਾਂ ਨਾਲ ਰਿਸ਼ਤਾ: ਕਾਬਲੇਜ਼ਿਕਰ ਹੈ ਕਿ ਜਦੋਂ ਤੋਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਸ ਜੇਲ੍ਹ ਦਾ ਵਿਵਾਦਾਂ ਨਾਲ ਰਿਸ਼ਤਾ ਚੱਲਿਆ ਆ ਰਿਹਾ ਹੈ।ਉਹ ਭਾਵੇਂ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਾਤੀਆਂ ਵਿਚ ਝੜਪ ਦਾ ਮਾਮਲਾ ਹੋਵੇ, ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਤੀਆਂ ਵੱਲੋਂ ਮੋਬਾਇਲ ਫੋਨਾਂ ਦੀ ਵਰਤੋਂ ਹੋਵੇ, ਜਾਂ ਜੇਲ੍ਹ ਅੰਦਰੋਂ ਲਾਈਵ ਹੋ ਕੇ ਕਿਸੇ ਨੇਤਾ ਨੂੰ ਧਮਕੀ ਦੇਣ ਦੀ ਗੱਲ ਹੋਵੇ, ਜੇਲ੍ਹ ਅੰਦਰ ਬੰਦ ਲੋਕਾਂ ਵੱਲੋਂ ਜੇਲ੍ਹ ਅੰਦਰ ਅੱਗ ਲਗਾਉਣ ਦੀ ਗੱਲ ਹੋਵੇ ਜਾਂ ਜੇਲ੍ਹ ਅੰਦਰ ਲਗਾਤਾਰ ਕੈਦੀਆਂ ਦੀ ਮੌਤ ਦਾ ਮਾਮਲਾ ਹੋਵੇ, ਜਾਂ ਜੇਲ੍ਹ ਦੇ ਸੁਰੱਖਿਆ ਕਰਮੀਆਂ ਤੋਂ ਜੇਲ੍ਹ ਅੰਦਰ ਪਾਬੰਦੀ ਸੁਦਾ ਪਦਾਰਥ ਦੀ ਬਰਾਮਦਗੀ ਹੋਵੇ। ਆਏ ਦਿਨ ਇਹ ਜੇਲ੍ਹ ਸੁਰਖੀਆਂ ਵਿੱਚ ਰਹਿੰਦੀ ਹੈ।