ਪੰਜਾਬ

punjab

ETV Bharat / state

12 ਸਾਲਾ ਕੁੜੀ ਨੇ ਵਿਆਹ ਸਮਾਗਮ ਦੌਰਾਨ ਚੋਰੀ ਕੀਤਾ ਪਰਸ - Faridkot Theft latest news

ਫ਼ਰੀਦਕੋਟ ਦੇ ਪਿੰਡ ਢਿਲਵਾਂ ਕਲਾਂ ਵਿਆਹ ਸਮਾਗਮ ਦੌਰਾਨ ਇੱਕ 12 ਸਾਲ ਦੀ ਕੁੜੀ ਨੇ ਬੜੇ ਹੀ ਸ਼ਾਤਰਾਨਾ ਤਰੀਕੇ ਨਾਲ ਲਾੜੀ ਦੀ ਮਾਤਾ ਦੇ ਪਰਸ ਨੂੰ ਲੈ ਕੇ ਫਰਾਰ ਹੋ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਵਿਆਹ ਵਿੱਚ ਚੋਰੀ

By

Published : Nov 14, 2019, 1:03 PM IST

ਫ਼ਰੀਦਕੋਟ: ਵਿਧਾਨ ਸਭਾ ਹਲਕਾ ਜੈਤੋ ਦੇ ਪਿੰਡ ਢਿਲਵਾਂ ਕਲਾਂ ਵਿਆਹ ਸਮਾਗਮ ਦੌਰਾਨ ਇੱਕ 12 ਸਾਲ ਦੀ ਕੁੜੀ ਨੇ ਬੜੇ ਹੀ ਸ਼ਾਤਰਾਨਾ ਤਰੀਕੇ ਨਾਲ ਲਾੜੀ ਦੀ ਮਾਤਾ ਦੇ ਪਰਸ ਨੂੰ ਲੈ ਕੇ ਫਰਾਰ ਹੋ ਗਈ, ਇਸ ਪਰਸ ਵਿੱਚ 5 ਤੋਲੇ ਸੋਨੇ ਦੇ ਗਹਿਣੇ ਅਤੇ 3 ਲੱਖ ਰੁਪਏ ਨਗਦੀ ਸਨ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਦੇ ਆਧਾਰ ਉੱਤੇ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ।

ਵੇਖੋ ਵੀਡੀਓ

ਸੀਸੀਟੀਵੀ ਫੁਟੇਜ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ 12 ਕੁ ਸਾਲ ਦੇ ਕਰੀਬ ਕੁੜੀ ਜੋ ਲਾਲ ਟੀ-ਸ਼ਰਟ ਅਤੇ ਕਾਲੀ ਪੇਂਟ ਵਿੱਚ ਆਰਾਮ ਨਾਲ ਲਾੜੀ ਦੀ ਮਾਤਾ ਦੇ ਨੇੜੇ ਤੇੜੇ ਟਹਿਲ ਰਹੀ ਹੈ। ਇਸਦੇ ਬਾਅਦ ਜਦੋਂ ਆਨੰਦ ਕਾਰਜ ਲਈ ਸਭ ਗੁਰੁਦਆਰਾ ਪਹੁੰਚਦੇ ਹਨ ਤਾਂ ਕੁੜੀ ਵੀ ਉਥੇ ਪਹੁੰਚਕੇ ਉਨ੍ਹਾਂ ਦੇ ਨਾਲ ਬੈਠ ਜਾਂਦੀ ਹੈ ਅਤੇ ਉਸਦੀ ਨਜ਼ਰ ਲਗਾਤਾਰ ਦੁਲਹਨ ਦੀ ਮਾਤਾ ਉੱਤੇ ਰਹਿੰਦੀ ਹੈ ਅਤੇ ਜਦੋਂ ਦੁਲਹਨ ਦੀ ਮਾਤਾ ਅੱਗੇ ਜਾ ਕੇ ਬੈਠਦੀ ਹੈ ਅਤੇ ਕੁੜੀ ਵੀ ਆਪਣੀ ਜਗ੍ਹਾ ਤੋਂ ਉਠ ਕੇ ਉਨ੍ਹਾਂ ਦੇ ਪਿੱਛੇ ਜਾਕੇ ਬੈਠ ਜਾਂਦੀ ਹੈ ਅਤੇ ਅਰਦਾਸ ਲਈ ਜਦੋਂ ਸਭ ਉੱਠਣ ਲੱਗਦੇ ਹਨ ਅਤੇ ਕੁੜੀ ਦੀ ਮਾਤਾ ਕਿਸੇ ਨਾਲ ਗੱਲ ਕਰਨ ਲਈ ਉਠ ਕੇ ਅੱਗੇ ਆਉਂਦੀ ਹੈ ਤਾਂ ਇਸ ਦਰਮਿਆਨ ਉਹ ਕੁੜੀ ਪਰਸ ਉਠਾ ਕੇ ਆਰਾਮ ਨਾਲ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਨਿਕਲ ਜਾਂਦੀ ਹੈ।

ਲਾੜੀ ਦੇ ਪਿਤਾ ਨੇ ਸਾਰੇ ਮਾਮਲੇ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕੇ ਉਨ੍ਹਾਂ ਨੇ ਸਾਰੀ ਘਟਨਾ ਸੀਸੀਟੀਵੀ ਵਿੱਚ ਵੇਖੀ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕੇ ਇਸ ਕੁੜੀ ਦੇ ਨਾਲ ਕੁੱਝ ਵੇਟਰ ਅਤੇ ਇੱਕ ਮੁੰਡਾ ਹੋਰ ਵੀ ਸ਼ਾਮਿਲ ਹੈ ਜਿਸਦੇ ਬਾਰੇ ਵਿੱਚ ਪੁਲਿਸ ਨੂੰ ਦੱਸਿਆ ਗਿਆ ਹੈ।

ਇਹ ਵੀ ਪੜੋ: ਮਨਜੀਤ ਧਨੇਰ ਦੀ ਰਿਹਾਈ ਦੀ ਮੰਗ ਮਨਜ਼ੂਰ, ਰਾਜਪਾਲ ਨੇ ਕੀਤੇ ਦਸਤਖ਼ਤ

ਇਸ ਮਾਮਲੇ ਬਾਰੇ SP ਭੂਪਿੰਦਰ ਸਿੰਘ ਨੇ ਕਿਹਾ ਕਿ ਕੁੜੀ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਸੀਸੀਟੀਵੀ ਲੈ ਲਈ ਹੈ ਅਤੇ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਜਾਂਚ ਕਰ ਛੇਤੀ ਨਤੀਜੇ ਉੱਤੇ ਪੁਹੰਚਾ ਜਾਵੇਗਾ।

ABOUT THE AUTHOR

...view details