ਫ਼ਰੀਦਕੋਟ:ਦੁਨੀਆ ਦਾ ਦੂਜਾ ਰੱਬ ਕਹੇ ਜਾਣ ਵਾਲੇ ਕਿਸਾਨਾਂ (farmers) ਦੀਆਂ ਮੁਸ਼ਕਿਲਾਂ ਦਾ ਸਿਲਸਿਲ ਕਦੇ ਵੀ ਰੁਕਣ ਦਾ ਨਾਮ ਨਹੀਂ ਲੈਂਦਾ ਹੈ, ਫਿਰ ਭਾਵੇ ਉਹ ਫਸਲ ਦੀ ਬਜਾਈ ਦਾ ਸਮਾਂ ਹੋਵੇ ਜਾਂ ਫਿਰ ਫਸਲ ਦੀ ਕਟਾਈ ਦਾ ਸਮਾਂ ਕਿਉਂ ਨਾ ਹੋਵੇ। ਇੱਕ ਪਾਸੇ ਜਿੱਥੇ ਕਿਸਾਨਾਂ (farmers) ਨੂੰ ਫਸਲ ਦੀ ਬਜਾਈ ਸਮੇਂ ਅਣਗਿਣਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਪੱਕੀ ਫਸਲ ਦੌਰਾਨ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈਂਦੀਆਂ, ਜਿਸ ਦੀਆਂ ਤਾਜ਼ਾ ਤਸਵੀਰਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰੀਆਂ ਵਾਲਾ ਕਲਾਂ (Kalan of Aryan village in Faridkot district) ਤੋਂ ਸਾਹਮਣੇ ਆਈਆਂ ਹਨ। ਜਿੱਥੇ ਇੱਕ ਕਿਸਾਨ ਦੀ 12 ਏਕੜ ਪੱਕੀ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਚਰਨ ਸਿੰਘ, ਜੀਤ ਸਿੰਘ ਅਤੇ ਨਛੱਛਰ ਸਿੰਘ ਨੇ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਬੀਜੀ ਸੀ ਅਤੇ ਸ਼ਾਮ ਨੂੰ ਹੀ ਇਹ ਕਣਕ ਵੱਡੀ ਜਾਣੀ ਸੀ। ਚਸ਼ਮਦੀਦਾਂ ਅਨੁਸਾਰ ਕੰਬਾਇਨ ਦੀਆਂ ਤਾਰਾਂ ਸਪੰਰਕ ਹੋਣ ਕਰਕੇ ਕਣਕ ਅੱਗ ਦੀ ਲਪੇਟ ਵਿੱਚ ਆ ਗਈ। ਜਦੋਂ ਕਿ ਕੋਠੇ ਵੜਿੰਗ ਵਿੱਚ ਅਚਾਨਕ ਅੱਗ ਲੱਗਣ ਨਾਲ 20 ਕਿੱਲੇ ਤੋਂ ਵੱਧ ਕਣਕ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ: ਨਸ਼ੇ ’ਚ ਟੱਲੀ ਨੌਜਵਾਨ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਪੁਲਿਸ ਨੇ ਕੀਤਾ ਕਾਬੂ