ਪੰਜਾਬ

punjab

ETV Bharat / state

ਫਰੀਦਕੋਟ ‘ਚ Black Fungus ਦੀ ਦਹਿਸ਼ਤ

ਸੂਬੇ ਚ ਬਲੈਕ ਫੰਗਸ ਦਾ ਖਤਰਾ ਵਧਦਾ ਜਾ ਰਿਹਾ ਹੈ।ਹੁਣ ਫਰੀਦਕੋਟ ਚ ਬਲੈਕ ਫੰਗਸ ਨੇ ਦਸਤਕ ਦੇ ਦਿੱਤੀ ਹੈ ਜਿਸ ਕਰਕੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਹੈ।

Terror of Black Fungus in Faridkot
ਫਰੀਦਕੋਟ ‘ਚ ਬਲੈਕ ਫੰਗਸ ਦੀ ਦਹਿਸ਼ਤ

By

Published : May 26, 2021, 4:15 PM IST

Updated : May 26, 2021, 4:55 PM IST

ਫਰੀਦਕੋਟ:ਪੂਰੇ ਦੇਸ਼ ਕੋਰੋਨਾ ਦੇ ਨਾਲ-ਨਾਲ ਬਲੈਕ ਫੰਗਸ ਦੇ ਮਾਮਲੇ ਵੀ ਸਾਹਮਣੇ ਆ ਰਹੇ।ਇਸਦੇ ਨਾਲ ਹੀ ਚਿੱਟੀ ਤੇ ਯੈਲੋ ਫੰਗਸ ਦੀਆਂ ਚਰਚਾਵਾਂ ਵੀ ਜੋਰਾਂ ਤੇ ਹਨ ਜਿਸ ਕਰਕੇ ਪੂਰੇ ਦੇਸ਼ ਚ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਕੋਰੋਨਾ ਮਹਾਮਾਰੀ ਦੇ ਚਲਦੇ ਜਿੱਥੇ ਫਰੀਦਕੋਟ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ ਦਿਨੋ-ਦਿਨ ਵਧਦਾ ਜਾ ਰਿਹਾ ਉਥੇ ਹੀ ਹੁਣ ਬਲੈਕ ਫੰਗਸ ਨੇ ਵੀ ਜ਼ਿਲ੍ਹੇ ਅੰਦਰ ਦਸਤਕ ਦੇ ਦਿੱਤੀ ਹੈ ਜਿਸ ਨਾਲ ਫਰੀਦਕੋਟ ਦੇ ਲੋਕਾਂ ਦੀਆਂ ਚਿੰਤਾਵਾਂ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਹਨ।

Terror of Black Fungus in Faridkot

ਜਿਕਰਯੋਗ ਹੈ ਕਿ ਜ਼ਿਲ੍ਹੇ ਦੇ GGS ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕੋਰੋਨਾ ਪੀੜਤਾਂ ਵਿਚ ਬਲੈਕ ਫੰਗਸ ਦੇ 9 ਸ਼ੱਕੀ ਮਰੀਜ ਸਾਹਮਣੇ ਆਏ ਹਨ ਜਿੰਨਾਂ ਵਿੱਚੋਂ 5 ਲੋਕ ਬਲੈਕ ਫੰਗਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਬਲੈਕ ਫੰਗਸ ਦੇ ਪਾਜ਼ੀਟਿਵ ਆਏ ਮਰੀਜਾਂ ਵਿਚ 3 ਫਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਜਿੰਨ੍ਹਾਂ ਵਿਚੋਂ ਇਕ ਪਿੰਡ ਪੰਜਗਰਾਈਂ, 1 ਪੱਖੀ ਕਲਾਂ ਅਤੇ 1 ਜ਼ਿਲ੍ਹੇ ਦੇ ਪਿੰਡ ਕੋਉਣੀ ਦਾ ਦੱਸਿਆ ਜਾ ਰਿਹਾ। ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬਲੈਕ ਫੰਗਸ ਦਾ 1 ਮਰੀਜ ਪਹਿਲਾਂ ਸੀ ਅਤੇ 2 ਅੱਜ ਪਾਜ਼ੀਟਿਵ ਆਏ ਹਨ ।

ਇਨ੍ਹਾਂ ਮਾਮਿਲਆਂ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵੀ ਚੌਕਸ ਹੁੰਦਾ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਦੇ ਵਲੋਂ ਲੋਕਾਂ ਨੂੰ ਵੀ ਇਸ ਮਹਾਮਾਰੀ ਦੇ ਦੌਰ ਚ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ:ਭਾਰਤ 'ਚ ਸਿੰਗਲ ਡੋਜ ਕੋਰੋਨਾ ਟੀਕਾ ਲਾਂਚ ਕਰ ਸਕਦੀ ਹੈ ਮੋਡੇਰਨਾ

Last Updated : May 26, 2021, 4:55 PM IST

ABOUT THE AUTHOR

...view details