ਚੰਡੀਗੜ੍ਹ : 1 ਮਾਰਚ ਨੂੰ ਹਰ ਸਾਲ ਜ਼ੀਰੋ ਡੀਸਕ੍ਰੀਮੀਨੇਸ਼ਨ ਡੇਅ ਮਨਾਇਆ ਜਾਂਦਾ ਹੈ। ਜ਼ੀਰੋ ਡਿਸਕ੍ਰਿਮੀਨੇਸ਼ਨ ਯਾਨਿ ਕਿ ਛੂਆ ਛੂਤ, ਜਾਤ ਪਾਤ ਅਤੇ ਊਚ ਨੀਚ ਰਹਿਤ ਸਮਾਜ। ਭਾਰਤੀ ਸੰਵਿਧਾਨ ਅੰਦਰ ਭਾਵੇਂ ਵੱਡੇ ਅੱਖਰਾਂ ਵਿਚ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਹੋਵੇ। ਕੀ ਵਾਕਿਆ ਸਾਡੇ ਆਲੇ-ਦੁਆਲੇ, ਸਾਡੇ ਸੂਬੇ ਪੰਜਾਬ ਅਤੇ ਸਾਡੇ ਸ਼ਹਿਰ ਵਿਚ ਭੇਦਭਾਵ ਜ਼ੀਰੋ ਹੈ ? ਕੀ ਸਾਡਾ ਸਮਾਜ ਭੇਦਭਾਵ ਰਹਿਤ ਹੈ ? ਪੰਜਾਬ ਵਿਚ ਹੁਣ ਤੱਕ ਭੇਦਭਾਵ ਅਤੇ ਜਾਤੀਵਾਦ ਦੀ ਕੀ ਸਥਿਤੀ ਰਹੀ ? ਜ਼ੀਰੋ ਡਿਸਕ੍ਰਿਮੀਨੇਸ਼ਨ ਡੇਅ ਮੌਕੇ ਖਾਸ ਤੌਰ 'ਤੇ ਈਟੀਵੀ ਭਾਰਤ ਵੱਲੋਂ ਖਾਸ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿਚ ਸਟੂਡੈਂਟ ਫਾਰ ਸੁਸਾਇਟੀ ਦੇ ਮੈਂਬਰ ਗਗਨਦੀਪ ਨਾਲ ਗੱਲਬਾਤ ਕੀਤੀ ਗਈ।
ਸਾਡਾ ਸਮਾਜ ਭੇਦਭਾਵ ਰਹਿਤ ਨਹੀਂ :ਭੇਦਭਾਵ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੇ ਪੰਜਾਬ ਯੂਨੀਵਰਸਿਟੀ ਦੇ ਵਿਦਆਰਥੀ ਅਤੇ ਸਟੂਡੈਂਟ ਫਾਰ ਸੁਸਾਇਟੀ ਦੇ ਮੈਂਬਰ ਗਗਨਦੀਪ ਨੇ ਦੱਸਿਆ ਕਿ ਸਾਡਾ ਸਮਾਜ ਜਾਂ ਪੰਜਾਬ ਭੇਦਭਾਵ ਅਤੇ ਛੂਆ-ਛੂਤ ਰਹਿਤ ਨਹੀਂ ਹੈ। ਸਾਡੇ ਸੰਵਿਧਾਨ ਵਿਚ ਬਹੁਤ ਸੋਹਣੇ ਸ਼ਬਦਾਂ ‘ਚ ਲਿਖਆ ਹੋਇਆ ਕਿ ਜਾਤ ਪਾਤ ਅਤੇ ਊਚ ਨੀਚ ਦੀ ਕੋਈ ਥਾਂ ਨਹੀਂ। ਸੰਵਿਧਾਨ ਵਿਚ ਰੰਗ ਭੇਦ, ਜਾਤੀ ਦੇ ਵਿਤਕਰੇ ਤੋਂ ਇਨਕਾਰ ਕੀਤਾ ਗਿਆ ਹੈ, ਪਰ ਜਦੋਂ ਸਮਾਜ ਵਿਚ ਵਿਚਰਦੇ ਹਾਂ ਤਾਂ ਹਰ ਪਾਸੇ ਵਿਤਕਰਾ ਵੇਖਣ ਨੂੰ ਮਿਲਦਾ ਹੈ। ਸਭ ਤੋਂ ਜ਼ਿਆਦਾ ਵਿਤਕਰਾ ਤਾਂ ਜਾਤੀ 'ਤੇ ਆਧਾਰਿਤ ਹੈ। ਅਨੁਸੂਚਿਤ ਜਾਤੀ ਵਾਲੇ ਵਿਅਕਤੀਆਂ ਨੂੰ ਨੀਵੀਂ ਜਾਤ ਦੇ ਕਿਹਾ ਜਾਂਦਾ ਹੈ। ਪੰਜਾਬ ਵਿਚ ਇਹ ਵਰਤਾਰਾ ਆਮ ਹੈ। ਪਿਛਲੇ ਕਈ ਸਾਲਾਂ ਤੋਂ ਇਹ ਵਰਤਾਰਾ ਜਿਉਂ ਦਾ ਤਿਉਂ ਕਾਇਮ ਹੈ।
ਪੰਜਾਬ ‘ਚ ਦਲਿਤਾਂ ਦਾ ਕੀਤਾ ਜਾਂਦਾ ਸਮਾਜਿਕ ਬਾਈਕਾਟ :ਗਗਨਦੀਪ ਨੇ ਦੱਸਿਆ ਕਿ ਪੰਜਾਬ ਵਿਚ ਦਲਿਤਾਂ ਦੇ ਸਮਾਜਿਕ ਬਾਈਕਾਟ ਦੇ ਮਾਮਲੇ ਆਮ ਹੀ ਵੇਖਣ ਨੂੰ ਮਿਲਦੇ ਹਨ। ਹਰ ਸਾਲ ਇਹ ਵਰਤਾਰਾ ਆਮ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਦਲਿਤ ਪੰਚਾਇਤੀ ਜ਼ਮੀਨ ਵਿਚੋਂ ਤੀਜੇ ਹਿੱਸੇ ਦੀ ਜ਼ਮੀਨ ਮੰਗਦਾ ਹੈ ਤਾਂ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਜੋ ਕਿ ਦਲਿਤ ਭਾਈਚਾਰੇ ਦਾ ਸੰਵਿਧਾਨਕ ਹੱਕ ਹੈ।
ਇਹ ਵੀ ਪੜ੍ਹੋ :Bikram Singh Majithia: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਮੰਗੀ