ਚੰਡੀਗੜ੍ਹ : ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਜੇ ਪਾਵਰ ਮੰਤਰੀ ਹੀ ਆਪਣੇ ਅਹੁਦੇ ਨੂੰ ਨਹੀਂ ਸਾਂਭਣਾ ਚਾਹੁੰਦਾ ਤਾਂ ਉਹ ਇਸ ਵਿੱਚ ਕੁੱਝ ਨਹੀਂ ਕਰ ਸਕਦੇ। ਕੈਪਟਨ ਨੇ ਅਸਿੱਧੇ ਤੌਰ ਉੱਤੇ ਇਹ ਟਿੱਪਣੀ ਨਵਜੋਤ ਸਿੱਧੂ ਦੇ ਅਸਤੀਫ਼ਾ ਬਾਬਤ ਕੀਤੀ ਹੈ।
ਕੈਪਟਨ ਦੇ ਦੱਸਿਆ ਕਿ ਸਿੱਧੂ ਨੇ ਆਪਣਾ ਅਸਤੀਫ਼ਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਤਾ ਸੀ ਜਿਸ ਦੀ ਇੱਕ ਕਾਪੀ ਮੁੱਖ ਮੰਤਰੀ ਦੀ ਚੰਡੀਗੜ੍ਹ ਵਾਲੀ ਰਿਹਾਇਸ਼ ਉੱਤੇ ਸੋਮਵਾਰ ਨੂੰ ਭੇਜੀ ਗਈ। ਕੈਪਟਨ ਨੇ ਕਿਹਾ ਕਿ ਉਹ ਇੱਕ-ਦੋ ਦਿਨਾਂ ਵਿੱਚ ਚੰਡੀਗੜ੍ਹ ਵਾਪਸ ਜਾਣਗੇ ਅਤੇ ਅਸਤੀਫ਼ੇ ਨੂੰ ਦੇਖਣਗੇ।