ਚੰਡੀਗੜ੍ਹ: ਪੰਜਾਬ ਦੀ ਇੱਕ ਮਹਿਲਾ PCS ਅਫ਼ਸਰ ਨੇ ਇਕ IAS ਅਧਿਕਾਰੀ 'ਤੇ ਗੰਭੀਰ ਦੋਸ਼ ਲਗਾਏ ਹਨ। PCS ਅਫ਼ਸਰ ਦਾ ਕਹਿਣਾ ਹੈ ਕਿ IAS ਅਧਿਕਾਰੀ ਉਸ ਦੇ ਵਿਭਾਗ 'ਚ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ। ਉਸ ਦਾ ਕਹਿਣਾ ਹੈ ਕਿ ਡਾਇਰੈਕਟਰ ਵੱਲੋਂ ਉਸ ਨਾਲ ਛੇੜ ਛਾੜ ਕੀਤੀ ਗਈ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਉਕਤ ਆਈਏਐਸ ਉੱਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਰਵਾਈ ਤਾਂ ਕੀਤੀ ਗਈ, ਪਰ ਉਹ ਉਸ ਨੂੰ ਮੁਅੱਤਲ ਕਰਨ ਦੀ ਬਜਾਏ ਤਬਾਦਲੇ ਦੀ ਹੋਈ। ਕੈਪਟਨ ਵਲੋਂ ਕੋਈ ਸਖ਼ਤ ਸਜ਼ਾ ਦੇਣ ਦੀ ਬਜਾਏ ਆਈਏਐਸ ਅਫ਼ਸਰ ਦੇ ਵਿਭਾਗ ਦਾ ਤਬਾਦਲਾ ਕਰ ਦਿੱਤਾ ਗਿਆ।