ਪੰਜਾਬ

punjab

ETV Bharat / state

ਹੈਦਰਾਬਾਦ ਐਨਕਾਊਂਟਰ ਤੋਂ ਬਾਅਦ ਔਰਤਾਂ ਨੇ ਮਨਾਇਆ ਜਸ਼ਨ

ਹੈਦਰਾਬਾਦ ਗੈਂਗਰੇਪ ਦੇ ਮਾਮਲੇ ਵਿੱਚ ਹੋਏ ਮੁਲਜ਼ਮਾਂ ਦੇ ਐਨਕਾਊਂਟਰ 'ਚ ਦੇਸ਼ ਭਰ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਚੰਡੀਗੜ੍ਹ ਦੇ ਸੱਚ ਫਾਊਂਡੇਸ਼ਨ ਦੀ ਮਹਿਲਾਵਾਂ ਨੇ ਆਪਣੀ ਖ਼ੁਸ਼ੀ ਸਾਂਝੀ ਕੀਤੀ।

sach foundation
ਫ਼ੋਟੋ

By

Published : Dec 6, 2019, 8:07 PM IST

Updated : Dec 6, 2019, 8:46 PM IST

ਚੰਡੀਗੜ੍ਹ: ਦੇਸ਼ ਭਰ ਵਿੱਚ ਹੈਦਰਾਬਾਦ ਗੈਂਗਰੇਪ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਤੇ ਹਰ ਕੋਈ ਮੁਲਜ਼ਮਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ। ਦੱਸ ਦੇਈਏ ਕਿ ਅੱਜ ਹੈਦਰਾਬਾਦ ਪੁਲਿਸ ਵੱਲੋਂ ਉਨ੍ਹਾਂ 4 ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ।

ਵੀਡੀਓ

ਹੋਰ ਪੜ੍ਹੋ: ਰਾਣੀ ਮੁਖਰਜੀ ਨੇ ਨਾਈਟ ਪੁਲਿਸ ਟੀਮ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਇਸ ਮੌਕੇ ਚੰਡੀਗੜ੍ਹ ਦੇ ਸੱਚ ਫਾਊਂਡੇਸ਼ਨ ਦੀਆਂ ਮਹਿਲਾਵਾਂ ਨੇ ਜਸ਼ਨ ਮਨਾਇਆ ਹੈ। ਐਨਜੀਓ ਸੱਚ ਫਾਊਂਡੇਸ਼ਨ ਦੀ ਫਾਊਂਡਰ ਸੁਨੀਤਾ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੈਦਰਾਬਾਦ ਪੁਲਿਸ ਦਾ ਅਸੀਂ ਸਾਰੇ ਦਿਲੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਹ ਕਦਮ ਚੁੱਕਿਆ ਹੈ ਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹੋ ਜਿਹੇ ਲੋਕ ਗੰਦੀ ਮਾਨਸਿਕਤਾ ਦੇ ਸ਼ਿਕਾਰ ਹੁੰਦੇ ਹਨ ਜੋ ਇੰਨੀ ਘਟੀਆਂ ਵਾਰਦਾਤਾਂ ਕਰਦੇ ਹਨ। ਅਜਿਹੇ ਵਿਅਕਤੀਆਂ ਨੂੰ ਮੌਤ ਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

ਹੋਰ ਪੜ੍ਹੋ: 'ਤੂੰ ਮੇਰਾ ਕੀ ਲੱਗਦਾ' ਦੇ ਨਿਰਦੇਸ਼ਕ ਗੁਰਮੀਤ ਸਾਜਨ ਨਾਲ ਵਿਸ਼ੇਸ਼ ਗੱਲਬਾਤ

Last Updated : Dec 6, 2019, 8:46 PM IST

ABOUT THE AUTHOR

...view details