ਚੰਡੀਗੜ੍ਹ : 2022 ਦੇ ਚੋਣ ਦੇ ਨਤੀਜਿਆਂ ਨੂੰ ਪਿੱਛੇ ਛੱਡਦੇ ਹੋਏ ਪੰਜਾਬ ਵਿੱਚ ਬੀਜੇਪੀ 2024 ਲਈ ਨਵੀਂ ਰਣਨੀਤੀ ਬਣਾ ਰਹੀ ਹੈ। ਬੀਜੇਪੀ ਲਗਾਤਾਰ ਇਸ ਪਾਸੇ ਸੋਚ ਰਹੀ ਹੈ ਕਿ ਕਿਵੇਂ ਸਰਕਾਰ ਬਣਾਉਣੀ ਹੈ। ਦਰਅਸਲ ਬੀਜੇਪੀ ਪੰਜਾਬ ਵਿੱਚ ਲਗਾਤਾਰ ਲੋਕ ਸਭਾ ਚੋਣਾਂ ਲਈ ਬੈਠਕਾਂ ਵੀ ਕਰ ਰਹੀ ਹੈ। ਇਸਦਾ ਸਿੱਧਾ ਸੰਕੇਤ ਹੈ ਕਿ ਬੀਜੇਪੀ ਪੰਜਾਬ ਸਾਧਣ ਲਈ ਤਿਆਰੀ ਵਿੱਚ ਹੈ, ਪਰ ਮਾਲਵਾ ਖੇਤਰ ਬੀਜੇਪੀ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਪੰਜਾਬ ਵਿੱਚ ਇਹ ਹਨ ਖੇਤਰੀ ਸੀਟਾਂ:ਪੰਜਾਬ ਤਿੰਨ ਖੇਤਰਾਂ ਵਿੱਚ ਵੰਡਿਆ ਹੈ। ਇਹ ਤਿੰਨ ਖੇਤਰ ਮਾਲਵਾ, ਮਾਝਾ ਅਤੇ ਦੋਆਬਾ ਹੈ। ਪੰਜਾਬ ਵਿੱਚ ਕੁਲ 13 ਸੰਸਦ ਮੈਂਬਰ ਹਨ। ਸਭ ਤੋਂ ਵੱਧ ਲੋਕ ਸਭਾ ਸੀਟਾਂ ਮਾਲਵਾ ਖੇਤਰ ਵਿੱਚ ਹਨ, ਜਿਨ੍ਹਾਂ ਦੀ ਗਿਣਤੀ 7 ਹੈ। ਇਸ ਵਿੱਚ ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਬਠਿੰਡਾ, ਫਰੀਦਕੋਟ ਅਤੇ ਫਿਰੋਜਪੁਰ ਆਉਂਦੇ ਹਨ। ਇਸ ਵਿੱਚ ਕੁੱਲ 14 ਜਿਲ੍ਹੇ ਆਉਂਦੇ ਹਨ। ਮਾਲਵਾ ਇਲਾਕੇ ਵਿੱਚ 69 ਸੀਟਾਂ ਵਿਧਾਨ ਸਭਾ ਦੀਆਂ ਹਨ।
ਮਾਝਾ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ। ਇਸ ਇਲਾਕੇ ਵਿੱਚ 25 ਚੋਣ ਸੀਟਾਂ ਹਨ, ਇਸ ਵਿੱਚ 4 ਜਿਲ੍ਹੇ ਆਉਂਦੇ ਹਨ। ਪਾਠਾਨਕੋਟ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ। ਇਸ ਵਿੱਚ ਇੱਕ ਗੁਰਦਾਸਪੁਰ ਲੋਕਸਭਾ ਸੀਟ ਵੀ ਬੀਜੇਪੀ ਕੋਲ ਹੈ। ਇਸ ਖੇਤਰ ਵਿੱਚ ਗੁਰਦਾਸਪੁਰ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਹੈ। ਇੱਕ ਲੋਕ ਸਭਾ ਸੀਟ ਸ੍ਰੀ ਅਨੰਦਪੁਰ ਸਾਹਿਬ ਦੀ ਹੈ, ਜੋ ਦੋਆਬਾ ਤੇ ਮਾਲਵਾ ਦੋਵਾਂ ਖੇਤਰਾਂ ਵਿੱਚ ਆਉਂਦੀ ਹੈ।
ਦੋਆਬੇ ਦਾ ਇਲਾਕਾ ਸਤਲੁਜ ਅਤੇ ਬਿਆਸ ਨਦੀ ਵਿਚਾਲੇ ਵਸਿਆ ਹੋਇਆ ਹੈ। ਇਸ ਇਲਾਕੇ ਵਿੱਚ 23 ਵਿਧਾਨ ਸਭਾ ਸੀਟਾਂ ਹਨ। ਐਨ.ਆਰ.ਆਈ ਅਤੇ ਦਲਿਤ ਵੋਟ ਬੈਂਕ ਦੇ ਹਿਸਾਬ ਨਾਲ ਇਹ ਖੇਤਰ ਅਹਿਮ ਹੈ। ਨਾਲ ਹੀ ਇਥੇ ਡੇਰਿਆਂ ਦਾ ਵੀ ਪ੍ਰਭਾਵ ਹੈ। ਇਸ ਵਿੱਚ ਨਵਾਂਸ਼ਹਿਰ, ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜਿਲ੍ਹੇ ਆਉਂਦੇ ਹਨ। ਇਸ ਵਿੱਚ ਲੋਕ ਸਭਾ ਸੀਟ ਹੈ। ਦੋਵੇਂ ਜਲੰਧਰ ਅਤੇ ਹੁਸ਼ਿਆਰਪੁਰ ਰਿਜਰਵ ਹਨ। ਹੁਸ਼ਿਆਰਪੁਰ ਤੋਂ ਬੀਜੇਪੀ ਦੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਹਨ। ਇਹ ਇਲਾਕਾ ਬੀਜੇਪੀ ਦਾ ਗੜ੍ਹ ਮੰਨਿਆ ਜਾਂਦਾ ਹੈ।
ਪੰਜਾਬ ਵਿੱਚ ਮੌਜੂਦਾ ਦੌਰ ਵਿੱਚ ਸੀਟਾਂ ਦੀ ਸਥਿਤੀ:ਮੌਜੂਦਾ ਦੌਰ ਵਿੱਚ ਜੇਕਰ ਅਸੀਂ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੀ ਹਾਲਤ ਦੇਖੀਏ ਤਾਂ ਇਸ ਵਿੱਚ 13 ਵਿੱਚੋਂ ਕਾਂਗਰਸ ਕੋਲ 8 ਸੀਟਾਂ ਹਨ। ਜਦੋਂਕਿ ਦੋ ਅਕਾਲੀ ਦਲ ਅਤੇ ਦੋ ਬੀਜੇਪੀ ਕੋਲ ਹਨ। ਉੱਥੇ ਹੀ ਇੱਕ ਸੀਟ ਸਿਮਰਨਜੀਤ ਸਿੰਘ ਮਾਨ ਕੋਲ ਹੈ, ਜੋ ਮੌਜੂਦਾ ਸੰਸਦ ਮੈਂਬਰ ਹਨ। ਵੱਡੀ ਗੱਲ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਅਤੇ ਸ਼ਿਰੋਮਣੀ ਅਕਾਲੀ ਦਲ ਨੇ ਰਲ ਕੇ ਚੋਣ ਲੜੀ ਸੀ। ਪਰ ਤਿੰਨ ਖੇਤੀ ਕਾਨੂੰਨਾਂ ਦੌਰਾਨ ਇਹ ਗਠਜੋੜ ਟੁੱਟ ਗਿਆ। ਹੁਣ 2024 ਵਿੱਚ ਬੀਜੇਪੀ ਸਾਰੀਆਂ 13 ਸੀਟਾਂ ਉੱਤੇ ਇਕੱਲੇ ਹੀ ਚੋਣ ਲੜੇਗੀ।