ਪੰਜਾਬ

punjab

ETV Bharat / state

ਆਖਿਰ 9 ਨਵੰਬਰ ਨੂੰ ਹੀ ਕਿਉਂ ਕੀਤਾ ਜਾ ਰਿਹੈ ਕਰਤਾਰਪੁਰ ਲਾਂਘੇ ਦੇ ਉਦਘਾਟਨ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਦੇ ਮੱਦੇਨਜ਼ਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਅੱਜ ਯਾਨਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲਣ ਜਾ ਰਹੀਆਂ ਹਨ। ਖੁੱਲ ਰਹੇ ਕਰਤਾਰਪੁਰ ਲਾਂਘੇ ਦੀ ਤੁਲਣਾ ਜਰਮਨੀ ਦੀ ਬਰਲਿਨ ਕੰਧ ਨਾਲ ਵੀ ਕੀਤੀ ਜਾ ਰਹੀ ਹੈ।

ਫ਼ੋਟੋ

By

Published : Nov 9, 2019, 7:07 AM IST

ਚੰਡੀਗੜ੍ਹ: ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਦੇ ਮੱਦੇਨਜ਼ਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਅੱਜ ਯਾਨਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲਣ ਜਾ ਰਹੀਆਂ ਹਨ। ਇਸ ਦਾ ਇੰਤਜ਼ਾਰ ਦੁਨੀਆ ਭਰ 'ਚ ਵੱਸਦੀ ਸਿੱਖ ਸੰਗਤ 73 ਸਾਲਾਂ ਤੋਂ ਕਰ ਰਹੀ ਸੀ ਅਤੇ ਇਸ ਦਾ ਜ਼ਿਕਰ ਸਮੂਹ ਸਿੱਖ ਭਾਈਚਾਰਾ ਹਮੇਸ਼ਾ ਹੀ ਆਪਣੀ ਅਰਦਾਸ 'ਚ ਦਹੁਰਾਉਂਦਾ ਆਇਆ ਹੈ। ਅੱਜ ਖੁੱਲ ਰਹੇ ਕਰਤਾਰਪੁਰ ਲਾਂਘੇ ਦੀ ਤੁਲਣਾ ਜਰਮਨੀ ਦੀ ਬਰਲਿਨ ਕੰਧ ਨਾਲ ਵੀ ਕੀਤੀ ਜਾ ਰਹੀ ਹੈ।

ਵੀਡੀਓ
ਦੂਸਰੇ ਵਿਸ਼ਵ ਯੁੱਧ ਦੇ ਅੰਤ ਵਿੱਚ, ਜਰਮਨੀ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਸੀ। ਅਮਰੀਕਾ, ਬ੍ਰਿਟਿਸ਼ ਅਤੇ ਫ੍ਰੈਂਚ ਸੈਕਟਰ ਬਣੇ ਪੱਛਮੀ ਬਰਲਿਨ ਅਤੇ ਸੋਵੀਅਤ ਖੇਤਰ ਬਣੇ ਪੂਰਬੀ ਬਰਲਿਨ। 1949 ਤੋਂ 1961 ਤੱਕ 2.6 ਮਿਲੀਅਨ ਤੋਂ ਵੱਧ ਪੂਰਬੀ ਜਰਮਨੀ ਦੇ ਲੋਕ ਪੱਛਮੀ ਜਰਮਨੀ ਭੱਜ ਗਏ ਸਨ ਅਤੇ ਇਸਦੀ ਰੋਕਥਾਮ ਲਈ 1961 ਵਿੱਚ ਬਰਲਿਨ ਕੰਧ ਉਸਾਰੀ ਗਈ। ਪਰ 9 ਨਵੰਬਰ 1989 ਵਿੱਚ, ਪੂਰਬੀ ਯੂਰਪ ਵਿੱਚ ਰਾਜਨੀਤਿਕ ਤਬਦੀਲੀਆਂ ਅਤੇ ਜਰਮਨੀ ਵਿੱਚ ਸਿਵਲ ਗੜਬੜੀ ਨੇ ਸਰਕਾਰ ਨੂੰ ਇਸ ਕੰਧ ਨੂੰ ਤੋੜਨ ਲਈ ਮਜਬੂਰ ਕਰ ਦਿੱਤਾ। ਇਸ ਘਟਨਾ ਨੇ ਵਿਸ਼ਵ ਭਰ ਵਿੱਚ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ।

ਬਰਲਿਨ ਕੰਧ ਦੇ ਤੋੜੇ ਜਾਣ ਦੇ ਪੂਰੇ 30 ਸਾਲ ਬਾਅਦ ਇਤਿਹਾਸ ਜਿਵੇਂ ਆਪਣੇ ਆਪ ਨੂੰ ਦੋਹਰਾ ਰਿਹਾ ਹੈ। 9 ਨਵੰਬਰ ਨੂੰ ਹੀ ਭਾਰਤ ਅਤੇ ਪਾਕਿਸਤਾਨ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਲਈ ਕਰਤਾਰਪੁਰ ਲਾਂਘਾ ਖੋਲ੍ਹ ਰਹੇ ਹਨ, ਜੋ ਕਿ ਦੁਨੀਆਂ ਭਰ 'ਚ ਸਾਂਝੀਵਾਲਤਾ ਦਾ ਸੰਦੇਸ਼ ਦੇਵੇਗਾ।

ਹਾਲਾਂਕਿ ਪੁਲਵਾਮਾ ਹਮਲੇ ਤੋਂ ਲੈਕੇ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੱਕ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਰਹੇ। ਪਰ ਇਸਦੇ ਬਾਵਜੂਦ ਲਾਂਘੇ ਦਾ ਕੰਮ ਨਹੀਂ ਰੁਕਿਆ ਅਤੇ ਆਪਣੇ ਐਲਾਨ ਮੁਤਾਬਕ ਭਾਰਤ ਤੇ ਪਾਕਿਸਤਾਨ 9 ਨਵੰਬਰ ਨੂੰ ਲਾਂਘਾ ਖੋਲ੍ਹਣ ਜਾ ਰਿਹਾ ਹੈ।

ਅਸੀਂ ਇਸ ਨੂੰ ਇਤਫ਼ਾਕ ਕਹਿਏ ਜਾਂ ਕੁੱਝ ਹੋਰ, ਪਰ 30 ਸਾਲ ਪਹਿਲਾਂ ਇਸੇ ਦਿਨ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਬਰਲਿਨ ਕੰਧ ਢਹਿ ਢੇਰੀ ਕੀਤੀ ਗਈ ਸੀ ਅਤੇ ਤੇ ਹੁਣ ਕਰਤਾਰਪੁਰ ਲਾਂਘੇ ਦਾ ਉਦਘਾਟਨ ਹੋਣ ਜਾ ਰਿਹਾ ਹੈ।


ABOUT THE AUTHOR

...view details