ਪੰਜਾਬ

punjab

ETV Bharat / state

ਆਪਣਿਆਂ ਹੱਥੋਂ ਕਤਲ ਹੁੰਦੀ ਮਮਤਾ- ਮਾਂ-ਬਾਪ ਆਪਣੇ ਹੀ ਬੱਚਿਆਂ ਦੇ ਕਿਉਂ ਬਣ ਰਹੇ ਕਾਤਲ ? ਖਾਸ ਰਿਪੋਰਟ

ਸਤੰਬਰ 2022 ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 3 ਜਾਂ 4 ਬੱਚੇ ਅਜਿਹੇ ਹੁੰਦੇ ਹਨ ਜੋ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਦੇ ਹੱਥੋਂ ਨਿਯਮਿਤ ਤੌਰ 'ਤੇ ਸਰੀਰਕ ਸਜ਼ਾ ਜਾਂ ਮਨੋਵਿਗਿਆਨਕ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਇਹਨਾਂ ਵਿਚ ਮਨੋਵਿਗਿਆਨਕ ਸਥਿਤੀ ਇੰਨੀ ਭਿਆਨਕ ਹੁੰਦੀ ਹੈ ਕਿ ਬੱਚਿਆਂ ਦਾ ਕਤਲ ਤੱਕ ਹੋ ਜਾਂਦਾ ਹੈ।

murderers of their own children
ਆਪਣਿਆਂ ਹੱਥੋਂ ਕਤਲ ਹੁੰਦੀ ਮਮਤਾ- ਮਾਂ-ਬਾਪ ਆਪਣੇ ਹੀ ਬੱਚਿਆਂ ਦੇ ਕਿਉਂ ਬਣ ਰਹੇ ਕਾਤਲ ? ਖਾਸ ਰਿਪੋਰਟ

By

Published : Aug 17, 2023, 4:32 PM IST

Updated : Aug 25, 2023, 2:34 PM IST

ਆਪਣਿਆਂ ਹੱਥੋਂ ਕਤਲ ਹੁੰਦੀ ਮਮਤਾ- ਮਾਂ-ਬਾਪ ਆਪਣੇ ਹੀ ਬੱਚਿਆਂ ਦੇ ਕਿਉਂ ਬਣ ਰਹੇ ਕਾਤਲ ? ਖਾਸ ਰਿਪੋਰਟ

ਚੰਡੀਗੜ੍ਹ: ਅਕਸਰ ਕਿਹਾ ਜਾਂਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਕਦੇ ਵੀ ਤੱਤੀ ਵਾਹ ਨਹੀਂ ਲੱਗਣ ਦਿੰਦੇ ਅਤੇ ਸਾਰੀ ਉਮਰ ਸਾਏ ਦੀ ਤਰ੍ਹਾਂ ਬੱਚਿਆਂ ਦੇ ਨਾਲ ਰਹਿੰਦੇ ਹਨ। ਜਦੋਂ ਵੀ ਬੱਚਿਆਂ 'ਤੇ ਕੋਈ ਬਿਪਤਾ ਆਉਂਦੀ ਹੈ ਤਾਂ ਪਹਿਲਾਂ ਮਾ-ਬਾਪ ਉਸ ਦਾ ਸਾਹਮਣਾ ਕਰਦੇ ਹਨ ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿੱਛਲੇ ਕੁੱਝ ਦਿਨਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਨਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਪਿਓ ਦਾ ਸਾਇਆ ਸ਼ਰਾਪ ਬਣ ਗਿਆ ਅਤੇ ਮਾਂ ਦੀ ਮਮਤਾ ਅੰਨ੍ਹੀ ਹੋ ਗਈ। ਜਿੰਨ੍ਹਾਂ ਨੇ ਆਪਣੇ ਖੂਨ ਦਾ ਆਪਣੇ ਹੀ ਹੱਥੀਂ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅਜਿਹੀਆਂ ਘਟਨਾਵਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੈ ਪਰ ਇਹ ਸੱਚ ਹੈ। ਅਜਿਹੀ ਹੀ ਇੱਕ ਖ਼ਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਪਿਤਾ ਵੱਲੋਂ ਹੀ ਆਪਣੇ 3 ਸਾਲ ਦੇ ਮਾਸੂਮ ਪੁੱਤਰ ਦਾ ਆਪਣੇ ਹੀ ਹੱਥੀਂ ਦਰਦਨਾਕ ਮੌਤ ਦਿੱਤੀ ਹੈ। ਉਧਰ ਅੰਮ੍ਰਿਤਸਰ ਵਿਚ ਇਕ ਪਿਓ ਨੇ ਆਪਣੀ ਹੀ ਧੀ ਨੂੰ ਅਣਖ ਖਾਤਰ ਮਾਰ ਮੁਕਾਇਆ ਅਤੇ ਲਾਸ਼ ਨੂੰ ਦੂਰ ਤੱਕ ਘਸੀਟਿਆ ਗਿਆ। ਇਥੇ ਹੀ ਬੱਸ ਨਹੀਂ ਇਹ ਵਰਤਾਰਾ ਲਗਤਾਰ ਚੱਲਦਾ ਆ ਰਿਹਾ ਹੈ ਅਤੇ ਇਸਦਾ ਕਹਿਰ ਆਪਣੇ ਹੀ ਬੱਚਿਆਂ 'ਤੇ ਟੁੱਟ ਰਿਹਾ ਹੈ। ਇਹ ਘਟਨਾਵਾਂ ਵੱਡੇ ਸਵਾਲ ਖੜ੍ਹੇ ਕਰ ਰਹੀਆਂ ਹਨ ਕਿਉਂ ਲੋਕਾਂ ਦੀ ਮਾਨਸਿਕਤਾ ਹਿੰਸਕ ਹੁੰਦੀ ਜਾ ਰਹੀ ਹੈ ? ਕਿਉਂ ਇਕ ਸਮਾਜਿਕ ਪ੍ਰਾਣੀ ਕਿਹਾ ਜਾਣ ਵਾਲਾ ਮਨੁੱਖ ਸਮਾਜਿਕ ਤਾਣੇ ਬਾਣੇ ਵਿਚ ਉਲਝਦਾ ਜਾ ਰਿਹਾ ਹੈ ? ਕਿਉਂ ਇਨਸਾਨਾਂ ਚੋਂ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ? ਦਰਅਸਲ ਸਤੰਬਰ 2022 ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 3 ਜਾਂ 4 ਬੱਚੇ ਅਜਿਹੇ ਹੁੰਦੇ ਹਨ ਜੋ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਦੇ ਹੱਥੋਂ ਨਿਯਮਿਤ ਤੌਰ 'ਤੇ ਸਰੀਰਕ ਸਜ਼ਾ ਜਾਂ ਮਨੋਵਿਗਿਆਨਕ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਇਹਨਾਂ ਵਿਚ ਮਨੋਵਿਗਿਆਨਕ ਸਥਿਤੀ ਇੰਨੀ ਭਿਆਨਕ ਹੁੰਦੀ ਹੈ ਕਿ ਬੱਚਿਆਂ ਦਾ ਕਤਲ ਤੱਕ ਹੋ ਜਾਂਦਾ ਹੈ।

ਆਪਣਿਆਂ ਹੱਥੋਂ ਕਤਲ ਹੁੰਦੀ ਮਮਤਾ- ਮਾਂ-ਬਾਪ ਆਪਣੇ ਹੀ ਬੱਚਿਆਂ ਦੇ ਕਿਉਂ ਬਣ ਰਹੇ ਕਾਤਲ ? ਖਾਸ ਰਿਪੋਰਟ

ਖੋਜਾਂ 'ਚ ਕੀ ਆਇਆ ਸਾਹਮਣੇ:ਚਾਈਲਡ ਇਨਫਰਮੈਸ਼ਨ ਗੇਟਵੇਅ ਵੱਲੋਂ ਕੀਤੀ ਗਈ ਖੋਜ ਵਿੱਚ ਬਹੁਤ ਸਾਰੇ ਕਾਰਨਾਂ ਦੀ ਘੋਖ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ, ਮਾਨਸਿਕ ਸਿਹਤ ਸਮੱਸਿਆਵਾਂ, ਮਾਤਾ-ਪਿਤਾ ਦੀ ਛੋਟੀ ਉਮਰ, ਸਿੱਖਿਆ ਦੀ ਘਾਟ, ਬੱਚੇ ਨਾਲ ਬੰਧਨ ਜਾਂ ਪਾਲਣ ਪੋਸ਼ਣ ਵਿੱਚ ਮੁਸ਼ਕਿਲ, ਬੱਚਿਆਂ ਨਾਲ ਦੁਰਵਿਹਾਰ ਦਾ ਪੁਰਾਣਾ ਇਤਿਹਾਸ ਜਾਂ ਹੋਰ ਕਾਰਨ ਇਸ ਵਿਚ ਸ਼ਾਮਲ ਹਨ।ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਵਿੱਚ ਇੱਕ ਮੈਡੀਕਲ ਡਾਕਟਰ ਅਤੇ ਫੋਰੈਂਸਿਕ ਮਨੋਵਿਗਿਆਨਕ ਦੇ ਪ੍ਰੋਫ਼ੈਸਰ ਡਾ. ਸੂਜ਼ਨ ਹੈਟਰਸ ਫ੍ਰੀਡਮੈਨ ਦੇ ਮੁਤਾਬਿਕ ਬੱਚਿਆਂ ਦੇ ਮਾਪਿਆਂ ਵੱਲੋਂ ਕੀਤੇ ਜਾਂਦੇ ਕਤਲ ਨੂੰ ਫਿਲੀਸਾਈਡ ਵਜੋਂ ਜਾਣਿਆ ਜਾਂਦਾ ਹੈ। ਜਿਸਦੇ ਅਮਰੀਕਾ ਵਿੱਚ ਹਰ ਸਾਲ ਸੈਂਕੜੇ ਮਾਮਲੇ ਸਾਹਮਣੇ ਆਉਂਦੇ ਹਨ । ਉਹਨਾਂ ਦਾ ਕਹਿਣਾ ਹੈ ਇਹ ਹੱਤਿਆਵਾਂ ਇਕ ਕਿਸਮ ਦੇ ਭਾਈਚਾਰੇ ਤੱਕ ਸੀਮਤ ਨਹੀਂ ਹਨ। ਮਨੋਵਿਗਿਆਨੀ ਅਤੇ ਸਮਾਜ-ਵਿਗਿਆਨੀ ਲੰਬੇ ਸਮੇਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਾਤਾ-ਪਿਤਾ ਨੂੰ ਉਨ੍ਹਾਂ ਦੀ ਆਪਣੀ ਔਲਾਦ ਨੂੰ ਮਾਰਨ ਲਈ ਕਿਹੜੇ ਕਾਰਨ ਮਜ਼ਬੂਰ ਕਰ ਰਹੇ ਹਨ।

ਕਿਉਂ ਹਿੰਸਕ ਹੋ ਰਹੀ ਇਨਸਾਨਾਂ ਦੀ ਮਾਨਸਿਕਤਾ ?: ਇਸ ਗੰਭੀਰ ਮਸਲੇ ਨੂੰ ਲੈ ਕੇ ਦੁਨੀਆਂ ਭਰ ਵਿਚ ਖੋਜਾਂ ਹੋਈਆਂ ਹਨ ਜਿਸਦੇ ਕਈ ਕਾਰਨ ਸਾਹਮਣੇ ਆਏ। ਇਕ ਐਲਟੋਸਟਿਕ ਵਿਹਾਰ ਯਾਨਿ ਕਿ ਆਪਣੇ ਬੱਚੇ ਨਾਲ ਹੱਦ ਤੋਂ ਜ਼ਿਆਦਾ ਪਿਆਰ ਕਰਨਾ ਅਤੇ ਇਹ ਬਰਦਾਸ਼ਤ ਨਾ ਕਰ ਸਕਣਾ ਉਸਦੇ ਬੱਚੇ ਨੂੰ ਕੋਈ ਉਸਤੋਂ ਜ਼ਿਆਦਾ ਪਿਆਰ ਕਰੇ ਅਤੇ ਡਰ ਬਣਿਆ ਰਹਿਣਾ ਕਿ ਬੱਚੇ ਨੂੰ ਕੋਈ ਖੋਹ ਨਾ ਲਵੇ। ਅਜਿਹੇ ਹਲਾਤਾਂ ਵਿਚ ਮਾਂ ਜਾਂ ਬਾਪ ਆਪ ਹੀ ਬੱਚੇ ਦਾ ਕਤਲ ਕਰ ਦਿੰਦੇ ਹਨ। ਇਸਤੋਂ ਇਲਾਵਾ ਪਤੀ ਪਤਨੀ ਦਾ ਆਪਸੀ ਝਗੜਾ ਵੀ ਅਜਿਹੇ ਜੁਰਮ ਦਾ ਕਾਰਨ ਬਣਦਾ ਹੈ, ਪਤੀ ਜਾਂ ਪਤਨੀ ਦਾ ਨਜਾਇਜ਼ ਸਬੰਧ, ਆਪਣਾ ਬੱਚਾ ਕਿਸੇ ਦੀ ਨਜਾਇਜ਼ ਔਲਾਦ ਲੱਗਣਾ, ਅਣਚਾਹਿਆ ਬੱਚਾ। ਇਸ ਤੋਂ ਇਲਾਵਾ ਵਿਦੇਸ਼ੀ ਖੋਜਾਂ ਤੋਂ ਮਿਲੇ ਕੁਝ ਤੱਥਾਂ ਮੁਤਾਬਿਕ ਇਸਦੇ ਕਾਰਨ ਇਹ ਵੀ ਹਨ ਕਿ ਕੁਝ ਮਾਂ ਬਾਪ ਸੈਰੋਗੈਸੀ ਜਾਂ ਹੋਰ ਮੈਡੀਕਲ ਸੁਵਿਧਾਵਾਂ ਰਾਹੀਂ ਬੱਚੇ ਪੈਦਾ ਕਰਦੇ ਹਨ । ਜਿਸ ਵਿਚ ਉਹਨਾਂ ਦੀਆਂ ਉਮੀਦਾਂ ਜ਼ਿਆਦਾ ਹੁੰਦੀਆਂ ਹਨ ਜਿਹਨਾਂ ਦੇ ਪੂਰਾ ਨਾ ਹੋਣ ਤੇ ਮਾਂ ਬਾਪ ਨੂੰ ਨਿਰਾਸ਼ਾ ਹੁੰਦੀ ਹੈ ਅਤੇ ਨਿਰਾਸ਼ਾ ਵਿੱਚ ਕਤਲ ਤੱਕ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ।

ਆਪਣਿਆਂ ਹੱਥੋਂ ਕਤਲ ਹੁੰਦੀ ਮਮਤਾ- ਮਾਂ-ਬਾਪ ਆਪਣੇ ਹੀ ਬੱਚਿਆਂ ਦੇ ਕਿਉਂ ਬਣ ਰਹੇ ਕਾਤਲ ? ਖਾਸ ਰਿਪੋਰਟ

ਸਮਾਜ ਦੀਆਂ ਬਦਲਦੀਆਂ ਕਦਰਾਂ ਕੀਮਤਾਂ:ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸਮਾਜ ਸ਼ਾਸਤਰ ਵਿਭਾਗ ਦੇ ਚੈਅਰਪਰਸਨ ਡਾ. ਵਿਨੋਦ ਚੌਧਰੀ ਦਾ ਕਹਿਣਾ ਹੈ ਕਿ ਸਮਾਜ ਦੀਆਂ ਬਦਲ ਰਹੀਆਂ ਕਦਰਾਂ ਕੀਮਤਾਂ ਅਤੇ ਲੋਕਾਂ ਦੀ ਬਦਲ ਰਹੀ ਜੀਵਨਸ਼ੈਲੀ ਨੇ ਵੀ ਕਈ ਸਮੱਸਿਆਵਾਂ ਪੈਦਾ ਕੀਤੀਆਂ ਹਨ। ਜਿਸ ਤਰੀਕੇ ਨਾਲ ਫ਼ਸਲਾਂ 'ਤੇ ਖਾਧਾਂ ਦਾ ਛਿੜਕਾਅ ਹੋ ਰਿਹਾ ਹੈ, ਘਰਾਂ ਦੇ ਵਿਚ ਐਲੂਮੀਨੀਅਮ ਦੇ ਭਾਂਡੇ ਵਰਤੇ ਜਾਣ ਲੱਗੇ ਹਨ, ਪਲਾਸਟਿਕ ਦੀ ਵਰਤੋਂ ਹੋ ਰਹੀ ਹੈ । ਇਹ ਸਾਰੀਆਂ ਚੀਜ਼ਾਂ ਸਰੀਰ ਵਿੱਚ ਜ਼ਹਿਰੀਲੀਆਂ ਰਸਾਇਣਿਕ ਕਿਿਰਆਵਾਂ ਪੈਦਾ ਕਰ ਰਹੀਆਂ ਹਨ। ਜਿਸਦਾ ਅਸਰ ਮਨ ਅਤੇ ਦਿਮਾਗ 'ਤੇ ਵੀ ਹੋ ਰਿਹਾ ਹੈ। ਜਿਹਨਾਂ ਲੋਕਾਂ ਦਾ ਸਮਾਜਿਕ ਮੇਲ ਮਿਲਾਪ ਘੱਟ ਹੁੰਦਾ ਹੈ , ਉਹਨਾਂ ਲੋਕਾਂ ਵਿੱਚ ਵੀ ਅਜਿਹੀ ਮਾਨਸਿਕਤਾ ਬਣ ਜਾਂਦੀ ਹੈ। ਲੋਕਾਂ ਵਿੱਚ ਇਕੱਲੇ ਰਹਿਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਜਲਵਾਯੂ ਤਬਦੀਲੀ ਅਤੇ ਗਲੋਬਲ ਵਾਰਮਿੰਗ ਦਾ ਵੀ ਮਨੁੱਖੀ ਸੁਭਾਅ ਨੂੰ ਬਦਲ ਰਹੀ ਬਾਹਰੀ ਗਰਮੀ ਦੇ ਨਾਲ ਨਾਲ ਸਰੀਰਕ ਅਤੇ ਦਿਮਾਗੀ ਗਰਮੀ ਵੀ ਵੱਧ ਰਹੀ ਹੈ। ਅਜਿਹੇ ਵਰਤਾਰੇ ਇਸ ਲਈ ਵੀ ਵੱਧ ਰਹੇ ਹਨ ਕਿਉਂਕਿ ਲੋਕਾਂ ਨੇ ਚੰਗਾ ਸਾਹਿਤ ਪੜਨਾ ਛੱਡ ਦਿੱਤਾ, ਗੁਰੂਆਂ, ਭਗਤਾਂ ਅਤੇ ਸੂਰਬੀਰਾਂ ਦੀਆਂ ਜੀਵਨੀਆਂ ਦੀ ਥਾਂ ਲੋਕ ਵੈਬ ਸੀਰੀਜ਼ ਅਤੇ ਮੋਬਾਈਲ ਫੋਨ ਉੱਤੇ ਆਪਣਾ ਜਿਆਦਾ ਸਮਾਂ ਬਤੀਤ ਕਰਦੇ ਹਨ।

ਕਿਉਂ ਬਣਦੀ ਹੈ ਅਜਿਹੀ ਸਥਿਤੀ: ਮਨੋਰੋਗਾਂ ਦੇ ਮਾਹਿਰ ਡਾ. ਮਨੀਸ਼ ਅਗਰਵਾਲ ਦਾ ਕਹਿਣਾ ਹੈ ਕਿ ਇਸਦੇ ਪਿੱਛੇ ਕੁਝ ਮਨੋਵਿਗਿਆਨਕ ਕਾਰਨ ਵੀ ਹੁੰਦੇ ਹਨ ਜਿਵੇਂ ਕਿ ਡਿਪਰੈਸ਼ਨ, ਚਿੰਤਾ, ਮਾਨਸਿਕ ਤਣਾਅ, ਗੰਭੀਰ ਮਾਨਸਿਕ ਵਿਕਾਰ ਅਜਿਹੀਆਂ ਹਾਲਤਾਂ ਵਿੱਚ ਵੀ ਮਾਂ ਬਾਪ ਆਪਣੇ ਹੀ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਕੁਝ ਹਾਲਤਾਂ ਵਿੱਚ ਮਾਂ ਜਾਂ ਬਾਪ ਇੰਨੇ ਜ਼ਿਆਦਾ ਮਾਨਸਿਕ ਰੋਗੀ ਹੁੰਦੇ ਹਨ ਕਿ ਉਹਨਾਂ ਨੂੰ ਇਹ ਚਿੰਤਾ ਰਹਿੰਦੀ ਹੈ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਬੱਚੇ ਨੂੰ ਕੌਣ ਪਾਲੇਗਾ । ਇਸ ਕਰਕੇ ਉਹ ਆਪਣੇ ਬੱਚੇ ਨੂੰ ਮਾਰ ਦਿੰਦੇ ਹਨ। ਕੁਝ ਮਾਨਸਿਕ ਵਿਕਾਰ ਅਜਿਹੇ ਵੀ ਹੁੰਦੇ ਹਨ ਜਿਸ ਵਿਚ ਕਈ ਵਾਰ ਮਾਂ ਜਾਂ ਬਾਪ ਨੂੰ ਕਈ ਅਜਿਹੀਆਂ ਅਵਾਜ਼ਾਂ ਸੁਣਦੀਆਂ ਹਨ ਕਿ ਜੋ ਬੱਚੇ ਨੂੰ ਮਾਰਨ ਲਈ ਉਕਸਾਉਂਦੀਆਂ ਹਨ। ਕਈ ਹਾਲਾਤਾਂ ਵਿੱਚ ਕਿਸੇ ਪਰਿਵਾਰਿਕ ਮੈਂਬਰ ਤੋਂ ਬਦਲਾ ਲੈਣ ਲਈ ਬੱਚਿਆਂ ਨੂੰ ਬਿਨ੍ਹਾਂ ਕਸੂਰ ਦੇ ਕਤਲ ਕਰ ਦਿੱਤਾ ਜਾਂਦਾ ਹੈ। ਕੁਝ ਕਤਲ ਅਣਖ ਖਾਤਰ ਹੁੰਦੇ ਹਨ ਜਿਸ ਵਿਚ ਮਾਂ ਪਿਓ ਆਪਣੀ ਸਮਾਜਿਕ ਨਮੋਸ਼ੀ ਬਰਦਾਸ਼ਤ ਨਹੀਂ ਕਰ ਸਕਦੇ। ਕੁਝ ਲੋਕ ਅੰਧ ਵਿਸ਼ਵਾਸ ਵਿੱਚ ਫਸੇ ਹੁੰਦੇ ਹਨ ਜਿਸ ਕਰਕੇ ਅਜਿਹਾ ਕਰਦੇ ਹਨ।

ਮਦਦ ਦੀ ਲੋੜ: ਇੰਨ੍ਹਾਂ ਸਾਰੀਆਂ ਗੱਲਾਂ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਅਜਿਹਾ ਇੱਕ ਦਿਨ 'ਚ ਨਹੀਂ ਹੁੰਦਾ, ਸੋ ਲੋੜ ਹੈ ਆਪਣੇ ਘਰ ਅਤੇ ਆਲੇ-ਦੁਆਲੇ ਵੱਲ ਝਾਤੀ ਮਾਰਨ ਦੀ ਤਾਂ ਜੋ ਅਸੀਂ ਅਜਿਹੇ ਲੋਕਾਂ ਦੀ ਕੁੱਝ ਪਛਾਣ ਕਰ ਸਕੀਏ, ਉਨਹਾਂ ਨਾਲ ਗੱਲਾਂ ਬਾਤਾਂ ਕਰ ਉਨਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੋ ਅੱਗੇ ਤੋਂ ਅਜਿਹੇ ਕਿਸੇ ਵੀ ਬੱਚੇ ਅਤੇ ਮਾਂ- ਬਾਪ ਨਾਲ ਨਾ ਹੋਵੇ ਸੋ ਲੋੜ ਹੈ ਸਮਾਜਿਕ ਬਦਲਾਅ ਦੀ ਅਤੇ ਆਪਣੇ ਸਿਵਾਏ ਕਿਸੇ ਹੋਰ ਬਾਰੇ ਵੀ ਸੋਚਣ ਦੀ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਕੁੱਝ ਕੁ ਹੱਦ ਤੱਕ ਰੋਕਿਆ ਜਾ ਸਕੇ।

Last Updated : Aug 25, 2023, 2:34 PM IST

ABOUT THE AUTHOR

...view details