ਪੰਜਾਬ

punjab

By

Published : Mar 15, 2021, 10:17 PM IST

ETV Bharat / state

ਸਮਾਜ ਸੁਧਾਰਕ ਅਤੇ ਬਹੁਜਨ ਨਾਇਕ ਸਨ ਕਾਂਸ਼ੀ ਰਾਮ, ਜਨਮ ਦਿਨ 'ਤੇ ਵਿਸ਼ੇਸ਼

ਪੰਜਾਬ ’ਚ ਦਲਿਤ ਵੋਟ ਬੈਂਕ ਨੂੰ ਲੈ ਕੇ ਹੁੰਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 32 ਫ਼ੀਸਦੀ ਦਲਿਤ ਵੋਟ ਬੈਂਕ ਲਈ ਜ਼ਿਆਦਾਤਰ ਵੱਡੇ ਵਾਅਦਿਆਂ ਤੋਂ ਸਿਵਾਏ ਕਿਸੇ ਵੀ ਸਿਆਸੀ ਪਾਰਟੀ ਨੇ ਕੁਝ ਨਹੀਂ ਕੀਤਾ।

ਦਲਿਤਾਂ ਦੇ ਮਸੀਹਾ ਕਾਂਸ਼ੀ ਰਾਮ ਕੌਣ ਸਨ ?, ਦੇਖੋ ਖਾਸ ਰਿਪੋਰਟ
ਦਲਿਤਾਂ ਦੇ ਮਸੀਹਾ ਕਾਂਸ਼ੀ ਰਾਮ ਕੌਣ ਸਨ ?, ਦੇਖੋ ਖਾਸ ਰਿਪੋਰਟ

ਚੰਡੀਗੜ੍ਹ: ਪੰਜਾਬ ਦੇ ਵਿੱਚ ਜਨਮੇ ਭਾਰਤੀ ਰਾਜਨੀਤਕ ਤੇ ਸਮਾਜ ਸੁਧਾਰਕ ਅਤੇ ਬਹੁਜਨ ਨਾਇਕ ਕਾਸ਼ੀ ਰਾਮ ਨੇ 1994 ਵਿੱਚ ਬਹੁਜਨ ਸਮਾਜ ਪਾਰਟੀ ਦੀ ਸ਼ੁਰੂਆਤ ਕੀਤੀ ਸੀ। ਡਾ. ਭੀਮ ਰਾਓ ਅੰਬੇਦਕਰ ਤੋਂ ਬਾਅਦ ਕਾਂਸ਼ੀਰਾਮ ਨੂੰ ਦਲਿਤ ਅੰਦੋਲਨ ਦਾ ਦੂਜਾ ਵੱਡਾ ਨਾਂਅ ਮੰਨਿਆ ਜਾਂਦਾ ਹੈ ਤੇ ਬਹੁਜਨ ਸਮਾਜ ਸਮਾਜ ਪਾਰਟੀ ਵੱਲੋਂ ਯੂ.ਪੀ. ਦੇ ਸਭ ਤੋਂ ਵੱਡੇ ਸੂਬੇ ਵਿੱਚ 4 ਵਾਰ ਸਰਕਾਰ ਬਣਾਈ ਤੇ ਨਾਲ ਹੀ ਕੇਂਦਰ ਦੀ ਸਰਕਾਰ ਵਿੱਚ ਅਹਿਮ ਭੂਮਿਕਾ ਵੀ ਨਿਭਾਈ ਸੀ।

ਇਹ ਵੀ ਪੜੋ: ਸਰਕਾਰੀ ਬੈਂਕ ਮੁਲਾਜ਼ਮਾਂ ਵੱਲੋਂ ਹੜਤਾਲ, ਕੰਮ-ਕਾਜ ਰੱਖਿਆ ਠੱਪ

ਰੋਪੜ ਜ਼ਿਲ੍ਹੇ ਦੇ ਖਵਾਸਪੁਰ ਪਿੰਡ ਦੇ ਨਾਲ ਤਾਲੁਕ ਰੱਖਣ ਵਾਲੇ ਕਾਸ਼ੀ ਰਾਮ ਵੱਲੋਂ ਬੀਐੱਸਸੀ ਪੂਰੀ ਕਰਨ ਤੋਂ ਬਾਅਦ 1997 ਵਿੱਚ ਮਹਾਰਾਸ਼ਟਰ ਦੇ ਪੂਨੇ ਸਥਿਤ ਡੀਆਰਡੀਓ ਵਿੱਚ ਬਤੌਰ ਸਾਇੰਟਿਸਟ ਜੁਆਇਨ ਕੀਤਾ ਅਤੇ ਪੂਨੇ ਵਿਖੇ ਬਾਬਾ ਸਾਹਿਬ ਅੰਬੇਡਕਰ ਜਯੰਤੀ ਅਤੇ ਬੁੱਧ ਜੈਅੰਤੀ ਦੀ ਛੁੱਟੀਆਂ ਨੂੰ ਰੱਦ ਕਰਨ ਤੋਂ ਬਾਅਦ ਹੀ ਇਨ੍ਹਾਂ ਨੂੰ ਬਹਾਲ ਕਰਨ ਲਈ ਕਾਸ਼ੀ ਰਾਮ ਨੇ ਦਲਿਤ ਸਮਾਜ ਦੇ ਹਿੱਤਾਂ ਲਈ ਲੜਨ ਲਈ ਪ੍ਰੇਰਿਤ ਕੀਤਾ। ਦਲਿਤਾਂ ਦੀ ਸਮੱਸਿਆਵਾਂ ਨੂੰ ਸਮਝਣ ਲਈ ਸਾਈਕਲ ’ਤੇ ਦੇਸ਼ ਭਰ ਦੇ ਵਿੱਚ ਘੁੰਮ ਕੇ 1978 ਵਿੱਚ ਆਲ ਇੰਡੀਆ ਐੱਸਸੀ, ਐੱਸਟੀ, ਓਬੀਸੀ ਅਤੇ ਮਨਿਓਰਿਟੀ ਐਂਪਲਾਈ ਐਸੋਸੀਏਸ਼ਨ ਦਾ ਗਠਨ ਕੀਤਾ ਜੋ ਕਿ ਗੈਰ ਸਿਆਸੀ ਅਤੇ ਗ਼ੈਰ ਧਾਰਮਿਕ ਸੰਗਠਨ ਸੀ।

ਦਲਿਤ ਅੰਦੋਲਨ ਦਾ ਦੂਜਾ ਵੱਡਾ ਨਾਂਅ ਕਾਂਸ਼ੀ ਰਾਮ, ਜਨਮ ਦਿਨ 'ਤੇ ਵਿਸ਼ੇਸ਼

ਜੇਕਰ ਅੱਜ ਦੀ ਪੰਜਾਬ ’ਚ ਦਲਿਤ ਵੋਟ ਬੈਂਕ ਨੂੰ ਲੈ ਕੇ ਹੁੰਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 32 ਫ਼ੀਸਦੀ ਦਲਿਤ ਵੋਟ ਬੈਂਕ ਲਈ ਜ਼ਿਆਦਾਤਰ ਵੱਡੇ ਵਾਅਦਿਆਂ ਤੋਂ ਸਿਵਾਏ ਕਿਸੇ ਵੀ ਸਿਆਸੀ ਪਾਰਟੀ ਨੇ ਕੁਝ ਨਹੀਂ ਕੀਤਾ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਾਂਗਰਸ ਸਰਕਾਰ ਭਾਜਪਾ ਲਈ ਚੁਣੌਤੀ ਖੜ੍ਹੀ ਕਰ ਰਹੀ ਹੈ ਤਾਂ ਉੱਥੇ ਹੀ ਭਾਜਪਾ ਨੇ ਦਲਿਤਾਂ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਸਰਕਾਰ ਲਈ ਮੁਸੀਬਤਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਬਹੁਜਨ ਸਮਾਜ ਪਾਰਟੀ ਵੱਲੋਂ ਦੇਸ਼ ਭਰ ਦੇ ਵਿੱਚ 3 ਹਜ਼ਾਰ ਥਾਵਾਂ ਉੱਪਰ ਮੋਟਰਸਾਈਕਲ ਰੈਲੀ ਕੱਢੀ ਗਈ ਤਾਂ ਉੱਥੇ ਹੀ ਰੋਪੜ ਵਿਖੇ ਕਾਂਸ਼ੀ ਰਾਮ ਦੇ ਜੱਦੀ ਪਿੰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰੋਗਰਾਮ ਉਲੀਕਿਆ ਗਿਆ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਗੁਲਜ਼ਾਰ ਸਿੰਘ ਰਣੀਕੇ ਅਤੇ ਕਾਂਗਰਸ ਸਰਕਾਰ ਦੇ ਸਮੇਂ ਸਾਧੂ ਸਿੰਘ ਧਰਮਸੋਤ ਵੱਲੋਂ ਦਲਿਤਾਂ ਦੇ ਨਾਂਅ ਉਪਰ ਕਰੋੜਾਂ ਅਰਬਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਸਿਵਾਏ ਦਲਿਤਾਂ ਨੂੰ ਵਾਅਦਿਆਂ ਤੋਂ ਕੋਈ ਵੀ ਸਹੂਲਤ ਸਰਕਾਰਾਂ ਵੱਲੋਂ ਨਹੀਂ ਮਿਲੀ ਹਾਲਾਂਕਿ ਹੁਣ ਭਾਵੇਂ ਕਾਂਗਰਸ ਸਰਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਵੇ ਜਾਂ ਕਿਸੇ ਹੋਰ ਸਿਆਸੀ ਮਾਹਿਰ ਨੂੰ ਲੇਕਿਨ ਹੁਣ ਲੋਕ ਸਮਝਦਾਰ ਹੋ ਚੁੱਕੇ ਹਨ ਤੇ ਰਵਾਇਤੀ ਪਾਰਟੀਆਂ ਦੀ ਇਕ ਨਹੀਂ ਚੱਲੇਗੀ।

ਇਹ ਵੀ ਪੜੋ: ਨਿੱਜੀਕਰਨ ਤੇ ਮਹਿੰਗਾਈ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਹਾਲਾਂਕਿ ਜਦੋਂ ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਾਸ਼ੀ ਰਾਮ ਦੀ ਜੈਅੰਤੀ ਮੌਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਿਰਫ ਇਹੀ ਕਿਹਾ ਕਿ ਕਾਸ਼ੀ ਰਾਮ ਇੱਕ ਚੰਗੇ ਸਿਆਸੀ ਲੀਡਰ ਸਨ ਜਿਨ੍ਹਾਂ ਨੇ ਦਲਿਤਾਂ ਦੇ ਹੱਕਾਂ ਲਈ ਬਹੁਤ ਕੰਮ ਕੀਤਾ ਲੇਕਿਨ ਉਹ ਇਸ ਉੱਪਰ ਕੋਈ ਵੀ ਸਿਆਸੀ ਟਿੱਪਣੀ ਨਹੀਂ ਕਰਨਗੇ।

ABOUT THE AUTHOR

...view details