ਚੰਡੀਗੜ੍ਹ ਡੈਸਕ :ਕੈਨੇਡਾ 'ਚ ਬੈਠੇ ਖਾਲਿਸਤਾਨ ਸਮਰਥਕ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਦਾ ਨਾਂ ਇਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਉਸ ਦੇ ਦੋ ਖਤਰਨਾਕ ਸ਼ਾਰਪ ਸ਼ੂਟਰਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਗਾਇਕ ਐਲੀ ਮਾਂਗਟ ਦੇ ਕਤਲ ਦੀ ਜਿੰਮੇਵਾਰੀ ਸੌਂਪੀ ਗਈ ਗਈ।
ਇਹ ਹੈ ਡੱਲਾ ਦੀ ਕਾਲੀ ਦੁਨੀਆਂ :ਦਰਅਸਲ, ਗੈਂਗਸਟਰ ਅਰਸ਼ ਡੱਲਾ ਦਾ ਨਾਂ NIA ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਿਲ ਹੈ। ਡੱਲਾ ਦੇ 700 ਤੋਂ ਵੱਧ ਸ਼ੂਟਰ ਭਾਰਤ ਵਿੱਚ ਸਰਗਰਮ ਦੱਸ ਜਾ ਰਹੇ ਹਨ। ਡੱਲਾ ਦਾ ਗਰੋਹ ਪੰਜਾਬ ਵਿੱਚ ਫਿਰੌਤੀ, ਦਹਿਸ਼ਤੀ ਫੰਡਿੰਗ, ਵਿੱਤ ਪੋਸ਼ਣ, ਟਾਰਗੇਟ ਕਿਲਿੰਗ, ਡਰੱਗ ਤਸਕਰੀ ਰਾਹੀਂ ਨਫ਼ਰਤ ਅਤੇ ਦਹਿਸ਼ਤ ਫੈਲਾਉਣ ਵਰਗੀਆਂ ਗਤੀਵਿਧੀਆਂ ਵਿੱਚ ਲਿਪਤ ਹੈ। ਪੁਲਿਸ ਨੇ ਜਿਹੜੇ ਉਸਦੇ ਦੋ ਸ਼ੂਟਰ ਅਨੁਸਾਰ ਦੋਨਾਂ ਸ਼ੂਟਰਾਂ ਦੀ ਪਹਿਚਾਣ ਰਾਜਪ੍ਰੀਤ ਸਿੰਘ ਉਰਫ਼ ਰਾਜਾ ਅਤੇ ਵਰਿੰਦਰ ਸਿੰਘ ਉਰਫ਼ ਵਿੰਮੀ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ, ਪਿਸਤੌਲ, ਕਾਰਤੂਸ ਅਤੇ ਹੈਂਡ ਗ੍ਰਨੇਡ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਲੋਕ ਕਈ ਵੱਡੀਆਂ ਸ਼ਖਸੀਅਤਾਂ 'ਤੇ ਹਮਲੇ ਕਰਨ ਵਾਲੇ ਸਨ।
ਕਿਵੇਂ ਬਣਿਆਂ ਡੱਲਾ ਗੈਂਗਸਟਰ :ਮੋਗਾ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਅਰਸ਼ ਡੱਲਾ ਪਹਿਲਾਂ ਚੋਰੀ ਵਰਗੀਆਂ ਛੋਟੀਆਂ ਵਾਰਦਾਤਾਂ ਕਰਦਾ ਸੀ। ਇਸ ਤੋਂ ਬਾਅਦ ਫਿਰੌਤੀ ਦੇ ਪੈਸੇ ਦੀ ਮੰਗ ਕਰਨ ਲੱਗ ਪਿਆ। ਲੋਕਾਂ ਨੂੰ ਜਾਨਲੇਵਾ ਹਮਲੇ ਦੀ ਧਮਕੀ ਵੀ ਦਿੰਦਾ ਸੀ। ਉਸਦੀਆਂ ਵਾਰਦਾਤਾਂ ਸਾਲ 2018 ਤੋਂ ਬਾਅਦ ਵਧੀਆਂ ਹਨ। ਡੱਲਾ ਦਾ ਨਾਂ ਅਗਵਾ ਅਤੇ ਕਤਲ ਵਰਗੇ ਗੰਭੀਰ ਅਪਰਾਧਾਂ ਵਿਚ ਦਰਜ ਹੋਇਆ ਹੈ। ਇਹ ਵੀ ਯਾਦ ਰਹੇ ਕਿ 2021 ਵਿੱਚ ਕੈਨੇਡਾ ਵਿੱਚ ਕਤਲ ਹੋਏ ਹਰਦੀਪ ਸਿੰਘ ਨਿੱਝਰ ਨੇ ਅਰਸ਼ ਡੱਲਾ ਨਾਲ ਮਿਲ ਕੇ ਤਿੰਨ ਮੈਂਬਰੀ ਖਾਲਿਸਤਾਨੀ ਟਾਈਗਰ ਫੋਰਸ ਯਾਨੀ ਕੇਟੀਐਫ ਮਾਡਿਊਲ ਬਣਾਈ ਸੀ। ਨਿੱਝਰ ਦੇ ਕਹਿਣ ’ਤੇ ਮੋਗਾ ਵਿੱਚ ਸਨਸ਼ਾਈਨ ਕਲੌਥ ਸਟੋਰ ਦੇ ਮਾਲਕ ਤੇਜਿੰਦਰ ਉਰਫ਼ ਪਿੰਕਾ ਦਾ ਕਤਲ ਕੀਤਾ ਗਿਆ ਸੀ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਸ਼ਕਤੀ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।
700 ਤੋਂ ਵੱਧ ਡੱਲਾ ਦੇ ਸ਼ੂਟਰ :ਮੀਡੀਆ ਰਿਪੋਰਟਾਂ ਦੇ ਅਨੁਸਾਰ ਡੱਲਾ ਨੇ ਇੱਕ ਅੱਤਵਾਦੀ ਸੰਗਠਨ ਬਣਾਇਆ ਸੀ, ਜਿਸ ਵਿੱਚ 700 ਤੋਂ ਵੱਧ ਸ਼ੂਟਰ ਕੰਮ ਕਰਦੇ ਹਨ। ਇਨ੍ਹਾਂ ਦਾ ਗੈਂਗ ਪਾਕਿਸਤਾਨ ਤੋਂ ਭਾਰਤ ਤੱਕ ਆਪਣੀਆਂ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। NIA ਨੇ ਉਸ ਨੂੰ ਭਗੌੜਾ ਐਲਾਨਿਆ ਹੈ ਅਤੇ ਉਸ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਵੀ ਹੈ। ਦੂਜੇ ਪਾਸੇ ਗੈਂਗਸਟਰ ਲਾਰੇਂਸ ਬਿਸ਼ਨੋਈ ਵੀ ਜ਼ਿਆਦਾ ਸੁਰਖੀਆਂ 'ਚ ਰਹਿੰਦਾ ਹੈ। ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਲੈ ਕੇ ਸਿੱਧੂ ਮੂਸੇਵਾਲਾ ਦੇ ਕਤਲ ਤੱਕ ਗੈਂਗਸਟਰ ਲਾਰੇਂਸ ਦਾ ਨਾਂ ਲਿਆ ਜਾਂਦਾ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਗਿੱਪੀ ਗਰੇਵਾਲ ਦੇ ਘਰ ਉੱਤੇ ਹਮਲਾ ਕਰਨ ਦਾ ਵੀ ਐਲਾਨ ਕੀਤਾ ਸੀ। ਉਸਨੂੰ ਗਿੱਪੀ ਗਰੇਵਾਲ ਦੀ ਸਲਮਾਨ ਖਾਨ ਨਾਲ ਦੋਸਤੀ ਇਤਰਾਜ ਹੈ।