ਚੰਡੀਗੜ੍ਹ :ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ ਪਰ ਇਕ ਅਜਨਾਲਾ ਕਾਂਡ ਤੋਂ ਬਾਅਦ ਲਗਾਤਾਰ ਪੁਲਿਸ ਉਸ ਉੱਤੇ ਨਜ਼ਰ ਰੱਖ ਰਹੀ ਸੀ। ਹਾਲਾਂਕਿ ਅਜਨਾਲਾ ਕਾਂਡ ਤੋਂ ਬਾਅਦ ਜ਼ਰੂਰ ਉਸ ਕਾਰਵਾਈ ਹੋਣ ਦੇ ਅੰਦਾਜੇ ਲੱਗ ਰਹੇ ਸਨ। ਦੁਬਈ ਤੋਂ ਅਚਾਨਕ ਆਏ ਦੀਪ ਸਿੱਧੂ ਦੇ ਵਿਦਰੋਹੀ ਬਣਨ ਪਿੱਛੇ ਵੀ ਕਈ ਕਾਰਣ ਹਨ।
ਦੀਪ ਸਿੱਧੂ ਦੀ ਜਥੇਬੰਦੀ ਦਾ ਕਾਰਜਭਾਰ : ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਦਾ ਜੰਮਪਲ ਹੈ ਅਤੇ ਇਸਨੇ ਕਪੂਰਥਲਾ ਦੇ ਬਹੁ-ਤਕਨੀਕੀ ਕਾਲਜ ਤੋਂ ਪੜ੍ਹਾਈ ਛੱਡੀ। ਫਿਰ ਦੁਬਈ ਗਿਆ ਅਤੇ ਉੱਥੇ ਜਾ ਕੇ ਡਰਾਇਵਰੀ ਵੀ ਕੀਤੀ। ਅੰਮ੍ਰਿਤਪਾਲ ਸਿੰਘ ਅਚਾਨਕ ਚਰਚਾ ਵਿੱਚ ਆਇਆ ਨਾਂ ਹੈ। ਪਰ ਇਸ ਨਾਂ ਨੂੰ ਉਦੋਂ ਜਿਆਦਾ ਹਵਾ ਮਿਲੀ ਕਿ ਜਦੋਂ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਵਜੋਂ ਆਪਣਾ ਕਾਰਜ ਅਰੰਭ ਕੀਤਾ। ਦੀਪ ਸਿੱਧੂ ਉਹੀ ਨਾਂ ਹੈ ਜੋ ਦਿੱਲੀ ਵਿਚ ਲਾਲ ਕਿਲੇ ਉਤੇ ਨਿਸ਼ਾਨ ਸਾਹਿਬ ਚੜ੍ਹਾਉਣ ਅਤੇ ਫਿਰ ਫਰਾਰ ਹੋਣ ਨਾਲ ਚਰਚਾ ਦਾ ਵਿਸ਼ਾ ਬਣਿਆ ਸੀ। ਹਾਲਾਂਕਿ ਦੀਪ ਸਿੱਧੂ ਦੀ ਮੌਤ ਵੀ ਹਾਲੇ ਤੱਕ ਰਹੱਸ ਬਣੀ ਹੋਈ ਹੈ। ਦੀਪ ਸਿੱਧੂ ਦੀ ਜਥੇਬੰਦੀ ਦਾ ਸਾਰਾ ਭਾਰ ਇਕ ਤਰ੍ਹਾਂ ਨਾਲ ਅੰਮ੍ਰਿਤਪਾਲ ਹੀ ਸਾਂਭ ਰਿਹਾ ਸੀ। ਇਸੇ ਕਰਕੇ ਇਹ ਖੂਫੀਆ ਤੰਤਰ ਦੀ ਰਡਾਰ ਉੱਤੇ ਰਿਹਾ ਅਤੇ ਅੰਮ੍ਰਿਤਪਾਲ ਦੀ ਹਰ ਘੜੀ ਚੁੱਪ ਚੁਪੀਤੇ ਪੈੜ ਵੀ ਨੱਪੀ ਗਈ।
ਖਾਲਸਾ ਵਹੀਰ ਨਾਲ ਨਵੀਂ ਸ਼ੁਰੂਆਤ :ਦਰਅਸਲ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਨਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਅੰਦਰ ਅੰਮ੍ਰਿਤ ਸੰਚਾਰ ਕਰਵਾਉਣ ਲਈ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਗਈ। ਇਹ ਖਾਲਸਾ ਵਹੀਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਖਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ। ਇੱਥੇ ਵੀ ਵੱਡਾ ਇਕੱਠ ਕੀਤਾ ਗਿਆ। ਉਦੋਂ ਤੋਂ ਲਗਾਤਾਰ ਅੰਮ੍ਰਿਤਪਾਲ ਸਿੰਘ ਵਲੋਂ ਖਾਲਸਾ ਵਹੀਰ ਰਾਹੀਂ ਅੰਮ੍ਰਿਤ ਸੰਚਾਰ ਲਈ ਇਕੱਠ ਕੀਤੇ ਜਾ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਵੀ ਅੰਮ੍ਰਿਤਪਾਲ ਸਿੰਘ ਨੇ ਹਮੇਸ਼ਾ ਚਰਚਾ ਖੱਟੀ ਹੈ। ਪੱਖ ਤੇ ਵਿਰੋਧ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਚੱਲਦਾ ਰਿਹਾ ਹੈ।