ਚੰਡੀਗੜ੍ਹ: ਪੀ.ਜੀ.ਆਈ. ਦੇ ਸਾਈਕੈਟਰੀ ਡਿਪਾਰਟਮੈਂਟ ਦੇ ਐੱਚ.ਓ.ਡੀ. ਡਾ. ਦੇਬਾਸ਼ੀਸ਼ ਬਾਸੂ ਨੇ ਦੱਸਿਆ. ਕਿ ਪੀ.ਜੀ.ਆਈ. ਦੇ ਪੰਜ ਸਾਲ ਦੇ ਸਰਵੇਂ ਤੋਂ ਬਾਅਦ ਕੋਈ ਵੀ ਆਫਿਸ਼ਲ ਸਰਵੇਂ ਹਾਲੇ ਤੱਕ ਨਹੀਂ ਹੋਇਆ ਹੈ। ਪਰ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਦੇ ਲਈ 200 ਤੋਂ ਵੱਧ ਓ.ਟੀ.ਏ. ਕਲੀਨਿਕ ਖੋਲ੍ਹੇ ਗਏ ਹਨ, ਅਤੇ 190 ਡਰੱਗ ਡੀ. ਅਡਿਕਸ਼ਨ ਸੈਂਟਰ ਪੰਜਾਬ ਦੇ ਵਿੱਚ ਖੋਲ੍ਹੇ ਗਏ ਹਨ। ਜਿੱਥੇ ਕਿ ਲਾਕਡਾਊਨ ਦੇ ਦੌਰਾਨ ਕਾਫ਼ੀ ਮਰੀਜ਼ ਪਹੁੰਚੇ।
'ਪੰਜਾਬ ਤੋਂ ਬਾਅਦ ਚਿੱਟੇ ਦੇ ਆਦੀ ਹੋਏ ਹਿਮਾਚਲੀਏ'
ਪੀ.ਜੀ.ਆਈ. ਦੇ ਸਾਈਕੈਟਰੀ ਡਿਪਾਰਟਮੈਂਟ ਦੇ ਐੱਚ.ਓ.ਡੀ. ਡਾ. ਦੇਬਾਸ਼ੀਸ਼ ਬਾਸੂ ਨੇ ਦੱਸਿਆ. ਕਿ ਪੀ.ਜੀ.ਆਈ. ਦੇ ਪੰਜ ਸਾਲ ਦੇ ਸਰਵੇਂ ਤੋਂ ਬਾਅਦ ਕੋਈ ਵੀ ਆਫਿਸ਼ਲ ਸਰਵੇਂ (Official survey) ਹਾਲੇ ਤੱਕ ਨਹੀਂ ਹੋਇਆ ਹੈ। ਪਰ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਦੇ ਲਈ 200 ਤੋਂ ਵੱਧ ਓ.ਟੀ.ਏ. ਕਲੀਨਿਕ (OTA Clinic) ਖੋਲ੍ਹੇ ਗਏ ਹਨ, ਅਤੇ 190 ਡਰੱਗ (drug) ਡੀ. ਅਡਿਕਸ਼ਨ ਸੈਂਟਰ ਪੰਜਾਬ ਦੇ ਵਿੱਚ ਖੋਲ੍ਹੇ ਗਏ ਹਨ। ਜਿੱਥੇ ਕਿ ਲਾਕਡਾਊਨ ਦੇ ਦੌਰਾਨ ਕਾਫ਼ੀ ਮਰੀਜ਼ ਪਹੁੰਚੇ।
ਉਨ੍ਹਾਂ ਨੇ ਕਿਹਾ, ਕਿ ਨਸ਼ਾ ਮੁਕਤੀ ਕੇਂਦਰ ਤੋਂ ਬਾਹਰ ਆਉਣ ਤੋਂ ਬਾਅਦ ਵਿਅਕਤੀ ਫਿਰ ਦੁਬਾਰਾ ਤੋਂ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦਾ ਕਾਰਨ ਹੈ, ਕਿ ਸਮਾਜ ਵਿੱਚ ਉਸ ਨੂੰ ਸਵੀਕਾਰ ਨਹੀਂ ਜਾਂਦਾ। ਇਹੀ ਕਾਰਨ ਹੈ, ਕਿ ਉਹ ਫਿਰ ਤੋਂ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਇਸ ਦੇ ਕਈ ਹੋਰ ਵੀ ਕਾਰਨ ਹਨ, ਪਰ ਸਮਾਜਿਕ ਤੌਰ ‘ਤੇ ਵੀ ਇਸ ਨੂੰ ਇੱਕ ਬਿਮਾਰੀ ਸਮਝਣਾ ਬੇਹੱਦ ਜ਼ਰੂਰੀ ਹੈ।
5 ਸਾਲ ਪਹਿਲਾਂ ਪੀ.ਜੀ.ਆਈ. ਚੰਡੀਗੜ੍ਹ ਨੇ ਆਈ.ਸੀ.ਐੱਮ.ਆਰ. ਦੇ ਨਾਲ ਮਿਲ ਕੇ ਪੰਜਾਬ ਵਿੱਚ ਵਧਦੇ ਨਸ਼ੇ ਦੇ ਟ੍ਰੇਨ ਨੂੰ ਲੈ ਕੇ ਇੱਕ ਸਰਵੇ ਕੀਤਾ ਸੀ, ਅਤੇ ਉਸ ਤੋਂ ਬਾਅਦ ਇੱਕ ਰਿਪੋਰਟ ਜਾਰੀ ਕੀਤੀ ਸੀ। ਰਿਪੋਰਟ ਦੇ ਮੁਤਾਬਿਕ ਇਹ ਸਾਹਮਣੇ ਆਇਆ ਸੀ, ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਵਿਅਕਤੀ ਨਸ਼ੇ ਦਾ ਆਦੀ ਹਨ।
ਰਿਪੋਰਟ ਮੁਤਾਬਿਕ ਪੰਜਾਬ ਦੇ ਕਰੀਬ 31 ਲੱਖ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਇਸ ਵਿੱਚ ਕਰੀਬ 30 ਲੱਖ ਨਸ਼ੇ ਦੀ ਲੱਤ ਦੇ ਸ਼ਿਕਾਰ ਹਨ। ਪਰ ਪਿਛਲੇ ਤਿੰਨ ਚਾਰ ਸਾਲਾਂ ਵਿੱਚ ਇਹ ਟੋਰੈਂਟ ਚੇਂਜ ਹੋਇਆ ਹੈ, ਬਾਕੀ ਹਿਮਾਚਲ ਵਿੱਚ ਵੀ ਚਿੱਟੇ ਦਾ ਨਸ਼ਾ ਦਿਨੋ-ਦਿਨ ਵੱਧ ਦਾ ਜਾ ਰਿਹਾ ਹੈ। ਜਦਕਿ ਉਥੇ ਦੇ ਲੋਕ ਚਰਸ ਅਤੇ ਗਾਂਜੇ ਦਾ ਸੇਵਨ ਜ਼ਿਆਦਾ ਕਰਦੇ ਹਨ।
ਇਹ ਵੀ ਪੜ੍ਹੋ:International Anti Drug Day: 'ਨਸ਼ੇ ਦੀ ਪਕੜ ਹੇਠ ਪੰਜਾਬ'