ਚੰਡੀਗੜ੍ਹ: ਏਡਜ਼ ਅਜਿਹੀ ਬਿਮਾਰੀ ਹੈ ਜਿਸ ਦੀ ਜਾਗਰੂਕਤਾ ਲਈ ਹੁਣ ਤੱਕ ਸਭ ਤੋਂ ਜ਼ਿਆਦਾ ਜਾਗਰੂਕਤਾ ਅਭਿਆਨ ਚਲਾਏ ਗਏ। ਸਕੂਲਾਂ ਦੇ ਵਿਦਿਆਰਥੀਆਂ ਤੋਂ ਲੈ ਕੇ ਕਾਲਜਾਂ ਤੱਕ ਸਭ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਅਜਿਹੀ ਸਥਿਤੀ ਵਿਚ ਵੀ ਪੰਜਾਬ ਵਿਚ ਏਡਜ਼ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਵੱਲੋਂ ਵਿਧਾਨ ਸਭਾ ਵਿਚ ਖੁਦ ਇਹ ਅੰਕੜੇ ਸਾਂਝੇ ਕੀਤੇ ਗਏ। ਜਿਹਨਾਂ ਨੂੰ ਸੁਣਕੇ ਸਭ ਹੱਕੇ ਬੱਕੇ ਰਹਿ ਗਏ।
ਪੰਜਾਬ ਨੂੰ ਇਸ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹਨਾਂ ਵਿਚੋਂ ਇਕ ਏਡਜ਼ ਵੀ ਹੁਣ ਪੰਜਾਬ ਲਈ ਇਕ ਵੱਡੀ ਚੁਣੌਤੀ ਬਣਕੇ ਉੱਭਰ ਰਿਹਾ ਹੈ। ਪੰਜਾਬ ਵਿਚੋਂ ਏਡਜ਼ ਦੇ ਜੋ ਅੰਕੜੇ ਸਾਹਮਣੇ ਆ ਰਹੇ ਹਨ ਉਹ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਹਨ। ਪਿਛਲੇ 1 ਸਾਲ ਦੌਰਾਨ ਪੰਜਾਬ ਵਿਚ 10 ਹਜ਼ਾਰ ਤੋਂ ਜ਼ਿਆਦਾ ਏਡਜ਼ ਦੇ ਮਾਮਲੇ ਸਾਹਮਣੇ ਆਏ ਜਿਹਨਾਂ ਵਿਚੋਂ 88 ਮਰੀਜ਼ ਉਹ ਹਨ ਜਿਹਨਾਂ ਦੀ ਉਮਰ 15 ਸਾਲ ਤੋਂ ਵੀ ਘੱਟ ਹੈ। ਏਡਜ਼ ਅਜਿਹੀ ਬਿਮਾਰੀ ਹੈ।
ਪੰਜਾਬ ਵਿਚ ਏਡਜ਼ ਦੇ ਕੁੱਲ ਮਰੀਜ਼ 10,109: ਜ਼ਰਾ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਪੰਜਾਬ ਦਾ ਮਾਨਚੈਸਟਰ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ ਏਡਜ਼ ਦੇ ਮਰੀਜ਼ ਹਨ। ਜਿਹਨਾਂ ਦੀ ਗਿਣਤੀ 1800 ਦੇ ਕਰੀਬ ਹੈ। ਦੂਜਾ ਨੰਬਰ ਆਉਂਦਾ ਹੈ ਝੀਲਾਂ ਦੇ ਸ਼ਹਿਰ ਬਠਿੰਡੇ ਦਾ ਜਿਥੇ 1544 ਏਡਜ਼ ਦੇ ਮਰੀਜ਼ ਰਿਪੋਰਟ ਕੀਤੇ ਗਏ। ਗੁਰੂ ਕੀ ਨਗਰੀ ਕਿਹਾ ਜਾਣ ਵਾਲਾ ਧਾਰਮਿਕ ਸ਼ਹਿਰ ਅੰਮ੍ਰਿਤਸਰ ਵੀ ਏਡਜ਼ ਦੀ ਚਪੇਟ ਵਿਚ ਆਉਣ ਤੋਂ ਵਾਂਝਾ ਨਹੀਂ ਰਹਿ ਸਕਿਆ। ਅੰਮ੍ਰਿਤਸਰ ਵਿਚ 836 ਏਡਜ਼ ਦੇ ਪਾਜੀਟਿਵ ਮਰੀਜ਼ ਮਿਲੇ। ਇਸਦੇ ਨਾਲ ਹੀ ਫਰੀਦਕੋਟ 'ਚ 708, ਪਟਿਆਲਾ ਵਿਚ ਵੀ ਏਡਜ਼ ਦੇ 795 ਕੇਸ ਅਤੇ ਤਰਨਤਾਰਨ ਵਿਚ 520 ਏਡਜ਼ ਦੇ ਮਰੀਜ਼ ਹਨ।
15 ਸਾਲ ਤੋ ਘੱਟ ਉਮਰ ਦੇ ਮਰੀਜ :ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਵਿਚੋਂ 88 ਬੱਚੇ ਵੀ ਏਡਜ਼ ਦੇ ਮਰੀਜ਼ ਹਨ। ਜੋ ਅੰਕੜੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਉਹਨਾਂ ਅਨੁਸਾਰ ਇਕੱਲੇ ਮਰਦ ਹੀ ਏਡਜ਼ ਦਾ ਸ਼ਿਕਾਰ ਨਹੀਂ ਬਲਕਿ 10 ਹਜ਼ਾਰ ਵਿਚੋਂ 1847 ਔਰਤਾਂ ਅਜਿਹੀਆਂ ਹਨ ਜੋ ਏਡਜ਼ ਦਾ ਸ਼ਿਕਾਰ ਹਨ। 88 ਬੱਚੇ ਜਿਹਨਾਂ ਨੂੰ ਏਡਜ਼ ਹੈ ਉਹਨਾਂ ਵਿਚ 58 ਲੜਕੇ ਅਤੇ 32 ਲੜਕੀਆਂ ਹਨ ਜਿਹਨਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਇਹ ਅੰਕੜੇ ਸਾਲ 2022 ਤੋਂ ਜਨਵਰੀ 2023 ਤੱਕ ਦੇ ਹਨ।