ਪੰਜਾਬ

punjab

ETV Bharat / state

ਚੰਡੀਗੜ੍ਹ ਵਿਖੇ ਵੀ ਕਣਕ ਦੀ ਖ਼ਰੀਦ ਹੋਈ ਸ਼ੁਰੂ, ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ

ਚੰਡੀਗੜ੍ਹ ਦੀ ਸੈਕਟਰ 39 ਅਨਾਜ ਮੰਡੀ ਦੇ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਜਿੱਥੇ ਅੱਜ ਅਨਾਜ ਮੰਡੀ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਚੰਡੀਗੜ੍ਹ ਵਿਖੇ ਵੀ ਕਣਕ ਦੀ ਖ਼ਰੀਦ ਹੋਈ ਸ਼ੁਰੂ
ਚੰਡੀਗੜ੍ਹ ਵਿਖੇ ਵੀ ਕਣਕ ਦੀ ਖ਼ਰੀਦ ਹੋਈ ਸ਼ੁਰੂ

By

Published : Apr 19, 2020, 5:57 PM IST

ਚੰਡੀਗੜ੍ਹ : ਕਣਕ ਦੀ ਖ਼ਰੀਦ ਵਾਸਤੇ ਅਨਾਜ ਮੰਡੀ ਵਿੱਚ ਬਲਾਕ ਬਣਾਏ ਗਏ ਹਨ, ਜਿੱਥੇ ਕਿ ਇੱਕ ਜ਼ਿੰਮੀਦਾਰ ਆਪਣੇ ਟਰੈਕਟਰ ਦੇ ਨਾਲ ਇੱਕ ਹੀ ਬਲਾਕ ਵਿੱਚ ਰਹਿਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ। ਇਸ ਤੋਂ ਇਲਾਵਾ ਅਨਾਜ ਮੰਡੀ ਵਿੱਚ ਜਾਣ ਦੇ ਲਈ ਇੱਕ ਹੀ ਰਸਤਾ ਬਣਾਇਆ ਗਿਆ ਹੈ ਅਤੇ ਬਾਕੀ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਉਸ ਇੱਕ ਰਸਤੇ ਉੱਤੇ ਜਾਣ ਵਾਲੇ ਹਰ ਇੱਕ ਸ਼ਖ਼ਸ ਦੀ ਥਰਮਲ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ।

ਵੇਖੋ ਵੀਡੀਓ।

ਮੰਡੀ ਵਿੱਚ ਪਹੁੰਚੇ ਆੜ੍ਹਤੀ ਅਤੇ ਕਿਸਾਨਾਂ ਨੇ ਦੱਸਿਆ ਕਿ ਉਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਸੰਤੁਸ਼ਟ ਹਨ ਪਰ ਲੌਕਡਾਊਨ ਦੇ ਚੱਲਦਿਆਂ ਉਨ੍ਹਾਂ ਨੂੰ ਮਜ਼ਦੂਰ ਨਹੀਂ ਮਿਲਦੇ, ਨਾ ਹੀ ਫ਼ਸਲ ਦੀ ਸਹੀ ਕੀਮਤ ਮਿਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਲੌਕਡਾਊਨ ਦੇ ਚੱਲਦਿਆਂ ਬਲਾਕ ਬਣਾਏ ਗਏ ਤੇ ਉਹ ਇਸ ਤੋਂ ਸੰਤੁਸ਼ਟ ਹੈ।

ਆੜ੍ਹਤੀ ਰਣਬੀਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵਧਿਆ ਇੰਤਜਾਮ ਕੀਤੇ ਗਏ ਹਨ ਤੇ ਹਰ ਕਿਸੇ ਨੂੰ ਮਾਸਕ, ਦਸਤਾਨੇ ਤੇ ਸੈਨੀਟਾਈਜ਼ਰ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਪ੍ਰਸ਼ਾਸਨ ਤੋਂ ਲੈ ਸਕਦੇ ਹਨ। ਇਸ ਤੋਂ ਇਲਾਵਾ ਮੰਡੀ ਦੇ ਵਿੱਚ ਪੀਣ ਦੇ ਪਾਣੀ ਦੀ ਵੀ ਵਿਵਸਥਾ ਹੈ ਨਾਲ ਹੀ ਪ੍ਰਸ਼ਾਸਨ ਵੱਲੋਂ ਦਸ ਰੁਪਏ ਵਿੱਚ ਖਾਣਾ ਖਾਣੇ ਦੀ ਵੈਨ ਵੀ ਮੰਡੀ ਵਿੱਚ ਵਾਰ-ਵਾਰ ਆਉਂਦੀ ਰਹਿੰਦੀ ਹੈ।

ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ ਯਾਦਵ ਨੇ ਦੱਸਿਆ ਕਿ ਇਸ ਵਾਰ ਖ਼ਰੀਦ ਥੋੜ੍ਹੀ ਦੇਰ ਨਾਲ ਸ਼ੁਰੂ ਕੀਤੀ ਹੈ, ਪਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਕਣਕ ਦੀ ਕੀਮਤ 1925 ਰੁਪਏ ਰੱਖੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਦਿਨ ਵਿੱਚ 5 ਕਿਸਾਨਾਂ ਨੂੰ ਹੀ ਆਉਣ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਕਰਫਿਊ ਪਾਸ ਵੀ ਦਿੱਤਾ ਗਿਆ ਹੈ।

ABOUT THE AUTHOR

...view details