ਪੰਜਾਬ

punjab

ETV Bharat / state

ਕਣਕ ਦੀ ਖ਼ਰੀਦ ਸਬੰਧੀ ਮਸਲਿਆਂ ਦਾ ਸਟੇਟ ਕੰਟਰੋਲ ਰੂਮ ਚ ਕਿਵੇਂ ਹੁੰਦਾ ਹੱਲ, ਦੇਖੋ ਈ.ਟੀ.ਵੀ. ਭਾਰਤ ਦੀ ਐਕਸਕਲੂਜ਼ਿਵ ਰਿਪੋਰਟ

ਚੰਡੀਗੜ੍ਹ : ਪੰਜਾਬ ਵਿੱਚ ਹਾੜ੍ਹੀ ਦੀ ਖਰੀਦ ਸੀਜ਼ਨ ਸ਼ੁਰੂ ਹੋ ਚੁੱਕੀ ਹੈ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਮੰਡੀ ਬੋਰਡ ਵੱਲੋਂ ਸਟੇਟ ਕੰਟਰੋਲ ਰੂਮ ਸਥਾਪਤ ਕੀਤਾ ਗਿਆ।  ਜਿਸ ਵਿਚ ਸਵੇਰੇ  7 ਵਜੇ ਤੋਂ ਲੈ ਕੇ ਸ਼ਾਮ ਦੇ  8 ਵਜੇ ਤੱਕ ਕਿਸਾਨਾਂ ਦੀਆਂ ਖਰੀਦ ਸੰਬੰਧੀ ਸਮੱਸਿਆਵਾਂ ਸੁਣ ਕੇ ਉਸ ਦਾ ਹੱਲ ਕੱਢਿਆ ਜਾਂਦਾ ਹੈ  । ਇਸ ਕੰਟਰੋਲ ਰੂਮ ਦੇ ਵਿੱਚ  22 ਜ਼ਿਲ੍ਹਿਆਂ ਲਈ ਅਲੱਗ ਅਲੱਗ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ  ।

ਕਣਕ ਦੀ ਖ਼ਰੀਦ ਸਬੰਧੀ ਮਸਲਿਆਂ ਦਾ ਸਟੇਟ ਕੰਟਰੋਲ ਰੂਮ
ਕਣਕ ਦੀ ਖ਼ਰੀਦ ਸਬੰਧੀ ਮਸਲਿਆਂ ਦਾ ਸਟੇਟ ਕੰਟਰੋਲ ਰੂਮ

By

Published : Apr 12, 2021, 8:54 PM IST

ਚੰਡੀਗੜ੍ਹ :ਪੰਜਾਬ ਵਿੱਚ ਹਾੜ੍ਹੀ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਮੰਡੀ ਬੋਰਡ ਵੱਲੋਂ ਸਟੇਟ ਕੰਟਰੋਲ ਰੂਮ ਸਥਾਪਤ ਕੀਤਾ ਗਿਆ। ਜਿਸ ਵਿਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕਿਸਾਨ ਖਰੀਦ ਸੰਬੰਧੀ ਸਮੱਸਿਆਵਾਂ ਸੁਣ ਕੇ ਉਸ ਦਾ ਹੱਲ ਕੱਢਿਆ ਜਾਂਦਾ ਹੈ। ਇਸ ਕੰਟਰੋਲ ਰੂਮ ਦੇ ਵਿੱਚ 22 ਜ਼ਿਲ੍ਹਿਆਂ ਲਈ ਅਲੱਗ ਅਲੱਗ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ ।

ਕਣਕ ਦੀ ਖ਼ਰੀਦ ਸਬੰਧੀ ਮਸਲਿਆਂ ਦਾ
ਕੰਟਰੋਲ ਰੂਮ ਤੋਂ ਨੋਡਲ ਅਫਸਰ ਨੇ ਜਾਣਕਾਰੀ ਨੇ ਦੱਸਿਆ ਕਿ ਫਿਲਹਾਲ 26 ਸ਼ਿਕਾਇਤਾਂ ਉਨ੍ਹਾਂ ਕੋਲ ਪੁੱਜ ਚੁੱਕੀਆਂ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਬਾਰਦਾਨੇ ਦੀ ਘਾਟ ਅਤੇ ਪਾਸ ਜਾਰੀ ਨਾ ਹੋਣ ਦੀਆਂ ਆਈਆਂ ਹਨ ,ਜਿਸ ਨੂੰ ਪਹਿਲ ਦੇ ਆਧਾਰ ਤੇ ਉਸੇ ਦਿਨ ਹੀ ਹੱਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਸਾਨਾਂ ਨੂੰ ਮੰਡੀ ਬੋਰਡ ਦੀ ਮੋਬਾਇਲ ਐਪ ਡਾਊਨਲੋਡ ਕਰਨ ਵਾਸਤੇ ਵੀ ਕਿਹਾ ਤਾਂ ਕਿ ਮੰਡੀਆਂ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਕਣਕ ਵੇਚਣ ਲਈ ਈ ਪਾਸ ਬਾਰੇ ਤਾਜ਼ਾ ਜਾਣਕਾਰੀ ਮਿਲ ਸਕੇ , ਇੱਥੇ ਦੱਸ ਦੇਈਏ ਕਿ ਮੰਡੀ ਬੋਰਡ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਵਿਖੇ ਸਥਾਪਤ ਸਟੇਟ ਕੰਟਰੋਲ ਰੂਮ ਵਿੱਚ ਵਿਸ਼ੇਸ਼ ਟੀਮ ਡਿਊਟੀਆਂ ਨਿਭਾਅ ਰਹੀਆਂ ਹਨ ਜਿਸ ਵਿੱਚ ਫੂਡ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸਟੇਟ ਕੰਟਰੋਲ ਰੂਮ ਤੇ ਸਾਰੇ ਜਿਲ੍ਹਿਆ ਲਈ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ ਜਿਥੇ ਮੰਡੀ ਬੋਰਡ ਦੀਆਂ ਟੀਮਾਂ ਨੂੰ ਖ਼ਰੀਦ ਕਾਰਜਾਂ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਲਈ ਤੈਨਾਤ ਕੀਤਾ ਗਿਆ ਹੈ। followed by walkthrough and byte of GPS randhawa nodal officer

ABOUT THE AUTHOR

...view details