ਪੰਜਾਬ

punjab

ETV Bharat / state

World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ - what is physiotherapy treatment

ਅਕਸਰ ਲੋਕਾਂ ਨੂੰ ਜਾਂ ਫਿਰ ਡਾਕਟਰਾਂ ਵੱਲੋਂ ਫਿਜ਼ੀਓਥੈਰਿਪੀ (Physiotherapy) ਦੀ ਸਲਾਹ ਦਿੱਤੀ ਜਾਂਦੀ ਹੈ। ਆਖਰ ਇਹ ਫਿਜ਼ੀਓਥੈਰਿਪੀ ਕੀ ਹੈ? ਕਿਹੜੇ ਮਰੀਜ਼ਾਂ ਨੂੰ ਇਹ ਕਰਵਾਉਣੀ ਚਾਹੀਦੀ ਹੈ। ਪੜ੍ਹੋ ਸਾਡੀ ਖਾਸ ਰਿਪੋਰਟ ਜਰੀਏ..(What is physiotherapy)

World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ
World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ

By ETV Bharat Punjabi Team

Published : Sep 8, 2023, 8:01 AM IST

World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ

ਚੰਡੀਗੜ੍ਹ: ਵੱਧਦੀ ਉਮਰ ਦੇ ਨਾਲ ਅਕਸਰ ਬਹੁਤ ਸਾਰੀਆਂ ਬਿਮਾਰੀਆਂ ਵੀ ਸਰੀਰ ਨੂੰ ਘੇਰ ਲੈਂਦੀਆਂ ਹਨ ਜਿਵੇਂ ਕਿ ਜੋੜਾਂ ਦਾ ਦਰਦ, ਕਮਰ ਦਰਦ, ਗੋਡਿਆਂ ਦਾ ਦਰਦ, ਗਰਦਨ ਦਾ ਦਰਦ ਆਦਿ। ਅਕਸਰ ਦੇਖਿਆ ਜਾਂਦਾ ਹੈ ਕਿ ਇੰਨ੍ਹਾਂ ਦਰਦਾਂ ਦੀਆਂ ਦਵਾਈਆਂ ਖਾ-ਖਾ ਕੇ ਲੋਕ ਅੱਕ ਜਾਂਦੇ ਹਨ ਪਰ ਉਨ੍ਹਾਂ ਨੂੰ ਦਰਦ ਤੋਂ ਰਾਹਤ ਨਹੀਂ ਮਿਲਦੀ ਪਰ ਅੱਜ ਇਸ ਦਰਦ ਤੋਂ ਰਾਹਤ ਪਾਉਣ ਲਈ ਲੋਕਾਂ ਵੱਲੋਂ ਫਿਜ਼ੀਓਥੈਰਿਪੀ (Physiotherapy)ਦਾ ਸਹਾਰਾ ਲਿਆ ਜਾ ਰਿਹਾ ਹੈ। ਪੰਜਾਬ 'ਚ ਪਿਛਲੇ ਸਾਲਾਂ ਦੌਰਾਨ ਫਿਜ਼ੀਓਥੈਰੇਪੀ ਦਾ ਰੁਝਾਨ ਵਧਿਆ ਹੈ। ਪਹਿਲਾਂ ਜਿੱਥੇ 100 ਵਿੱਚੋਂ 10 ਲੋਕ ਹੀ ਫਿਜ਼ੀਓਥੈਰੇਪੀ ਰਾਹੀਂ ਇਲਾਜ ਵਿੱਚ ਦਿਲਚਸਪੀ ਵਿਖਾਉਂਦੇ ਸਨ ਪਰ ਹੁਣ 60 ਤੋਂ 70 ਮਰੀਜ਼ ਫਿਜ਼ੀਓਥੈਰੇਪੀ ਕਰਵਾਉਂਦੇ ਹਨ। ਇਸ ਸਭ ਦੇ ਵਿਚਕਾਰ ਪੰਜਾਬ ਸਰਕਾਰ ਵੱਲੋਂ 60 ਸਾਲ ਤੋਂ ਉੱਪਰ ਦੇ ਮਰੀਜ਼ਾਂ ਲਈ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਮੈਡੀਕਲ ਸਾਇੰਸ ਵਿੱਚ ਵੀ ਦਵਾਈਆਂ ਦੇ ਨਾਲ ਨਾਲ ਫਿਜ਼ੀਓਥੈਰੇਪੀ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ।ਇਹੀ ਕਾਰਨ ਹੈ ਕਿ ਹੁਣ ਹਸਪਤਾਲਾਂ ਵਿੱਚ ਵੀ ਫਿਜ਼ੀਓਥੈਰੇਪੀ ਦਾ ਘੇਰਾ ਵਿਸ਼ਾਲ ਹੋ ਰਿਹਾ ਹੈ।

World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ

ਦਵਾਈਆਂ ਦੇ ਨਾਲ-ਨਾਲ ਫਿਜ਼ੀਓਥੈਰੇਪੀ ਵੀ ਕਾਰਗਰ: ਅਕਸਰ ਲੋਕਾਂ ਵੱਲੋਂ ਸਵਾਲ ਪੁੱਛਿਆ ਜਾ ਜਾਂਦਾ ਹੈ ਕਿ ਫਿਜ਼ੀਓਥੈਰੇਪੀ (Physiotherapy)ਦਵਾਈਆਂ ਦੇ ਨਾਲ ਵੀ ਕਰਵਾਈ ਜਾ ਸਕਦੀ ਹੈ ਅਤੇ ਦਵਾਈਆਂ ਤੋਂ ਬਿਨ੍ਹਾਂ ਵੀ ਫਿਜ਼ੀਓਥੈਰਿਪੀ ਰਾਹੀਂ ਇਲਾਜ ਕਰਵਾਇਆ ਜਾ ਸਕਜਦਾ ਹੈ। ਦੋਵਾਂ ਹਲਾਤਾਂ ਵਿੱਚ ਹੀ ਫਿਜ਼ੀਓਥੈਰੇਪੀ ਕਾਰਗਰ ਸਾਬਿਤ ਹੁੰਦੀ ਹੈ। ਸ਼ੁਰੂਆਤੀ ਦੌਰ ਵਿੱਚ ਮਰੀਜ਼ਾਂ ਦਾ ਧਿਆਨ ਦਵਾਈਆਂ ਵੱਲ ਜਾਂ ਫਿਰ ਮਾਲਿਸ਼ ਕਰਵਾਉਣ ਵੱਲ ਜ਼ਿਆਦਾ ਹੁੰਦਾ ਸੀ ਪਰ ਸਮੇਂ ਦੇ ਨਾਲ ਨਾਲ ਜਾਗਰੂਕਤਾ ਆਉਣ ਮਗਰੋਂ ਫਿਜ਼ੀਓਥੈਰੇਪੀ ਦਾ ਰੁਝਾਨ ਵੱਧ ਰਿਹਾ ਹੈ। ਮੋਬਾਈਲ ਫੋਨ ਅਤੇ ਲੈਪਟਾਪ ਦੇ ਇਸਤੇਮਾਲ ਨਾਲ ਹੋਈਆਂ ਸਮੱਸਿਆਵਾਂ ਇੰਨੀ ਦਿਨੀਂ ਜ਼ਿਆਦਾ ਵੇਖਣ ਨੂੰ ਮਿਲ ਰਹੀਆਂ ਹਨ।ਇੰਨ੍ਹਾਂ ਦਾ ਇਲਾਜ ਫਿਜ਼ੀਓਥੈਰੇਪੀ ਰਾਹੀਂ ਕੀਤਾ ਜਾ ਰਿਹਾ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਸਿਰਫ਼ ਮਸ਼ੀਨਾਂ ਨਾਲ ਨਹੀਂ ਹੁੰਦੀ ਫਿਜ਼ੀਓਥੈਰੇਪੀ: ਲੋਕਾਂ 'ਚ ਇੱਕ ਧਾਰਨਾ ਬਣੀ ਹੋਈ ਹੈ ਕਿ ਫਿਜ਼ੀਓਥੈਰੇਪੀ (Physiotherapy) ਸਿਰਫ਼ ਮਸ਼ੀਨਾਂ ਨਾਲ ਹੀ ਹੁੰਦੀ ਹੈ, ਜਦਕਿ ਕਿ ਇਹ ਸੱਚ ਨਹੀਂ ਹੈ। ਫਿਜ਼ੀਓਥੈਰਿਪੀ ਪ੍ਰਣਾਲੀ 'ਚ ਕੁਝ ਕਸਰਤਾਂ ਵੀ ਸ਼ਾਮਿਲ ਹੁੰਦੀਆਂ ਹਨ। ਇਸ ਤੋਂ ਇਲਾਵਾ 4 ਜਾਂ 5 ਵਾਰ ਫਿਜ਼ੀਓਥੈਰੇਪੀ ਸੈਸ਼ਨ ਲੈਣ ਤੋਂ ਬਾਅਦ ਕੁਝ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ । ਇਸ ਦੇ ਨਾਲ ਹੀ ਕੁਝ ਕਸਰਤਾਂ ਫਿਜ਼ੀਓਥੈਰੇਪਿਸਟ ਦੇ ਦੱਸਣ ਮੁਤਾਬਿਕ ਕਰਨੀਆਂ ਪੈਂਦੀਆਂ ਹਨ, ਜਿਸ ਤੋਂ ਬਾਅਦ ਫਿਜ਼ੀਓਥੈਰਿਪੀ ਇਲਾਜ ਸੰਪੂਰਨ ਹੁੰਦਾ ਹੈ ਅਤੇ ਜੜ ਤੋਂ ਬਿਮਾਰੀ ਜਾਂ ਦਰਦ ਖ਼ਤਮ ਹੁੰਦਾ ਹੈ। ਫਿਜ਼ੀਓਥੈਰੇਪੀ ਦੇ ਕੁਝ ਸੈਸ਼ਨ ਲੈਣ ਤੋਂ ਬਾਅਦ ਦਰਦ ਖਤਮ ਜਾਂਦਾ ਹੈ ਪਰ ਕਸਰਤ ਨਾ ਕਰਨ ਦੇ ਨਾਲ ਇਹ ਸਮੱਸਿਆ ਦੁਬਾਰਾ ਸ਼ੁਰੂ ਹੋ ਸਕਦੀ ਹੈ।

World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ

ਸਿਹਤ ਦੇ ਹਰੇਕ ਖੇਤਰ ਵਿੱਚ ਫਿਜ਼ੀਓਥੈਰੇਪੀ ਰਾਹੀਂ ਇਲਾਜ ਸੰਭਵ: ਸਿਹਤ ਖੇਤਰ ਵਿੱਚ ਫਿਜ਼ੀਓਥੈਰੇਪੀ (Physiotherapy) ਦਾ ਘੇਰਾ ਬਹੁਤ ਵਿਸ਼ਾਲ ਹੈ ਈਐਨਟੀ, ਹੱਡੀਆਂ ਸਬੰਧੀ ਸਮੱਸਿਆਵਾਂ, ਫ੍ਰੈਕਚਰ ਤੋਂ ਬਾਅਦ, ਗੋਡੇ ਬਦਲਵਾਉਣ ਤੋਂ ਬਾਅਦ, ਹੱਡੀ ਵਿੱਚ ਟਿਊਮਰ ਕੱਢੇ ਜਾਣ ਤੋਂ ਬਾਅਦ, ਟੀਬੀ ਦੀ ਬਿਮਾਰੀ, ਫੇਫੜਿਆਂ ਨਾਲ ਸਬੰਧਿਤ ਬਿਮਾਰੀਆਂ, ਅਸਥਮਾ, ਗਾਇਨੀ ਮਰੀਜ਼ਾਂ ਲਈ ਵੀ ਫਿਜ਼ੀਓਥੈਰਿਪੀ ਕਾਰਗਰ ਸਾਬਿਤ ਹੁੰਦੀ ਹੈ, ਜਿਵੇਂ ਕਿ ਆਪ੍ਰੇਸ਼ਨ ਹੋਣ ਤੋਂ ਬਾਅਦ ਪਿੱਠ ਦਾ ਦਰਦ, ਬੱਚੇ ਨੂੰ ਗਲਤ ਤਰੀਕੇ ਨਾਲ ਦੁੱਧ ਪਿਲਾਉਣ ਤੋਂ ਬਾਅਦ ਪਿੱਠ ਅਤੇ ਗਰਦਨ ਵਿੱਚ ਦਰਦ ਇਸ ਤੋਂ ਇਲਾਵਾ ਕਈ ਵਾਰ ਬਜ਼ੁਰਗਾਂ 'ਚ ਛਿੱਕ ਮਾਰਨ ਅਤੇ ਖੰਘਣ ਨਾਲ ਪੇਸ਼ਾਬ ਨਿਕਲਣ ਦੀ ਸਮੱਸਿਆ ਵੀ ਵੇਖੀ ਜਾਂਦੀ ਹੈ।ਇੰਨ੍ਹਾਂ ਸਭ ਦਾ ਇਲਾਜ ਵੀ ਫਿਜ਼ੀਓਥੈਰਿਪੀ ਰਾਹੀਂ ਹੀ ਹੁੰਦਾ ਹੈ। ਇਸ ਤੋਂ ਇਲਾਵਾ ਅਧਰੰਗ ਦੇ ਕੇਸਾਂ ਵਿੱਚ ਅਤੇ ਸਿਰ ਦੀ ਸੱਟ ਨਾਲ ਚੱਲਣ ਫਿਰਨ ਤੋਂ ਅਸਮਰੱਥ ਮਰੀਜ਼ਾਂ ਲਈ ਵੀ ਫਿਜ਼ੀਓਥੈਰੇਪੀ ਅਹਿਮ ਭੂਮਿਕਾ ਨਿਭਾਉਂਦੀ ਹੈ।

World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ

ਪੰਜਾਬ 'ਚ ਬਜ਼ੁਰਗਾਂ ਦਾ ਮੁਫ਼ਤ ਇਲਾਜ: ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਫਿਜ਼ੀਓਥੈਰਿਪੀ (Physiotherapy) ਰਾਹੀਂ ਇਲਾਜ ਦੀ ਸਹੂਲਤ ਉਪਲਬਧ ਹੈ। ਪਿਛਲੇ ਪੰਜ ਸੱਤ ਸਾਲਾਂ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ 60 ਸਾਲ ਤੋਂ ਜ਼ਿਆਦਾ ਉਮਰ ਦੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕਰੀਏ ਤਾਂ ਇੱਕ ਸੈਸ਼ਨ 500 ਤੋਂ 800 ਅਤੇ 900 ਦਾ ਹੋ ਸਕਦਾ ਹੈ। ਜੇਕਰ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤਾਂ 60 ਰੁਪਏ ਤੋਂ ਲੈ ਕੇ 100 ਰੁਪਏ ਤੱਕ ਇੱਕ ਸੈਸ਼ਨ ਦੀ ਫੀਸ ਲਈ ਜਾਂਦੀ ਹੈ।

World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ

ਕੀ ਕਹਿੰਦੇ ਨੇ ਫਿਜ਼ੀਓਥੈਰੇਪਿਸਟ : ਸਿਵਲ ਹਸਪਤਾਲ ਮੁਹਾਲੀ ਵਿੱਚ ਫਿਜ਼ੀਓਥੈਰੇਪਿਸਟ ਡਾ. ਧੰਨਦੀਪ ਕੌਰ ਕਹਿੰਦੇ ਹਨ ਕਿ ਪਿਛਲੇ ਕੱੁਝ ਸਾਲਾਂ ਤੋਂ ਫਿਜ਼ੀਓਥੈਰਿਪੀ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਹੁਣ 100 ਵਿਚੋਂ 60 ਤੋਂ 70 ਮਰੀਜ਼ ਫਿਜ਼ੀਓਥੈਰਿਪੀ ਇਲਾਜ ਲਈ ਆਉਂਦੇ ਹਨ। ਸਿਹਤ ਦੇ ਸਾਰੇ ਖੇਤਰਾਂ ਵਿੱਚ ਫਿਜ਼ੀਓਥੈਰਿਪੀ ਰਾਹੀਂ ਇਲਾਜ ਉਪਲਬਧ ਹੈ ।

ABOUT THE AUTHOR

...view details