ਚੰਡੀਗੜ੍ਹ ਡੈਸਕ :ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਤੋਂ ਬਾਅਦ ਦੂਜੇ ਦੇਸ਼ਾਂ ਦੀਆਂ ਵੀ ਪ੍ਰਤੀਕਿਰਿਆਵਾਂ ਆ (Controversy Between India Canada) ਰਹੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨ ਸਮਰਥਕ ਤੇ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਭਾਰਤੀ ਏਜੰਸੀਆਂ ਉੱਤੇ ਦੋਸ਼ ਲਾਇਆ ਸੀ, ਇਸ ਤੋਂ ਬਾਅਦ ਲਗਾਤਾਰ ਦੁਨੀਆ ਭਰ ਦੇ ਮੁਲਕਾਂ ਨੇ ਚਿੰਤਾ ਜਾਹਿਰ ਕੀਤੀ ਸੀ।
ਇਲਜ਼ਾਮਾ ਉੱਤੇ ਨੇੜਿਓਂ ਨਜ਼ਰ :ਇਸ ਮਸਲੇ ਉੱਤੇ ਪ੍ਰੀਕਰਮ ਦਿੰਦਿਆਂ ਆਸਟਰੇਲੀਆ ਨੇ ਕਿਹਾ ਹੈ ਕਿ ਕੈਨੇਡਾ ਦੇ ਇਲਜ਼ਾਮ ਚਿੰਤਾਜਨਕ ਹਨ (Canada's accusations are alarming) ਅਤੇ ਇਸ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਹ ਬਿਆਨ ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿੱਚ ਦਿੱਤਾ ਹੈ। ਇਸੇ ਤਰ੍ਹਾਂ ਕੈਨੇਡਾ ਦੇ (Australian Foreign Minister Penny Wong) ਕਰੀਬੀ ਭਾਈਵਾਲ ‘ਫਾਈਵ ਆਈਜ਼’ ਨੇ ਕਿਹਾ ਹੈ ਕਿ ਦਾਅਵਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦਰਅਸਲ, ਕੈਨੇਡਾ ‘ਫਾਈਵ ਆਈਜ਼’ ਨੈੱਟਵਰਕ ਦਾ ਹਿੱਸਾ ਹੈ। ਇਸ ਨੈਟਵਰਕ ਵਿੱਚ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਨੂੰ ਸ਼ਾਮਿਲ ਕੀਤਾ ਗਿਆ ਹੈ।