ਪੰਜਾਬ

punjab

ETV Bharat / state

ਕੋਹਰੇ ਨਾਲ ਹੋਵੇਗੀ ਨਵੇਂ ਸਾਲ ਦੀ ਸ਼ੁਰਆਤ: ਮੌਸਮ ਵਿਭਾਗ - Weather update in Haryana

ਜੇਕਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਗੱਲ ਕਰੀਏ, ਤਾਂ ਇੱਥੇ ਰਾਤ ਦਾ ਤਾਪਮਾਨ 3 ਤੋਂ 4 ਡਿਗਰੀ ਦਰਜ ਕੀਤਾ ਜਾ ਰਿਹਾ ਹੈ।

weather Update in Punjab
ਫੋਟੋ

By

Published : Dec 31, 2020, 3:01 PM IST

ਚੰਡੀਗੜ੍ਹ: ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਰਾਤ ਦਾ ਤਾਪਮਾਨ 3 ਤੋਂ 4 ਡਿਗਰੀ ਦਰਜ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਦਰਜ ਕੀਤਾ ਗਿਆ ਹੈ। । ਮੌਸਮ ਵਿਭਾਗ ਦੇ ਮੁਤਾਬਕ ਆਉਣਾ ਵਾਲੇ ਤਿੰਨ ਦਿਨਾਂ ਵਿੱਚ ਵਿਜ਼ੀਬਿਲਟੀ ਜ਼ੀਰੋ ਹੋਣ ਦੀ ਸੰਭਾਵਨਾ ਹੈ।

ਵੇਖੋ ਵੀਡੀਓ

ਜਿਵੇਂ ਜਿਵੇਂ ਠੰਡ ਦਾ ਕਹਿਰ ਵੱਧ ਰਿਹਾ ਹੈ, ਉਸੇ ਤਰ੍ਹਾਂ ਆਈ ਵਿਜ਼ੀਬਿਲਟੀ ਵੀ ਘੱਟ ਹੋ ਰਹੀ ਹੈ। ਧੁੰਦ ਦੀ ਵਜ੍ਹਾਂ ਨਾਲ ਗੱਡੀਆਂ ਦੀ ਰਫ਼ਤਾਰ ਵੀ ਘੱਟ ਹੋ ਗਈ ਹੈ। ਚੰਡੀਗੜ੍ਹ ਵਿਖੇ ਮੌਸਮ ਵਿਭਾਗ ਦੇ ਵਿਗਿਆਨਿਕ ਸ਼ਿਵੇਂਦਰ ਸਿੰਘ ਨੇ ਦੱਸਿਆ ਕਿ ਸਾਲ ਦੇ ਆਖ਼ਰੀ ਦਿਨ ਵੀ ਮੌਸਮ ਠੰਢਾ ਹੀ ਰਹੇਗਾ।

ਧੁੰਦ ਕਾਰਨ ਵਿਜ਼ੀਬਿਲਿਟੀ ਘਟੀ

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਹਵਾਵਾਂ ਚੱਲਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਹਦਾਇਤ ਦਿੱਤੀ ਹੈ ਕਿ ਲੋਕੀਂ ਸਵੇਰ ਦੀ ਸੈਰ 'ਤੇ ਨਾ ਨਿਕਲਣ ਅਤੇ ਗੱਡੀਆਂ ਦੀ ਰਫ਼ਤਾਰ ਘੱਟ ਰੱਖਣ, ਕਿਉਂਕਿ ਧੁੰਦ ਨਾਲ ਵਿਜ਼ੀਬਿਲਿਟੀ ਬਹੁਤ ਜ਼ਿਆਦਾ ਘੱਟ ਹੋ ਸਕਦੀ ਹੈ। ਕੋਈ ਵੀ ਦੁਰਘਟਨਾ ਨਾ ਹੋਵੇ, ਇਸ ਦਾ ਵੀ ਖਾਸ ਧਿਆਨ ਰੱਖਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਦਿੱਲੀ ਪੁਲਿਸ ਸਪੈਸ਼ਲ ਸੈੱਲ ਵੱਲੋਂ ਖ਼ਾਲਿਸਤਾਨੀ ਅੱਤਵਾਦੀ ਸੁਖ ਭਿਖਾਰੀਵਾਲ ਗ੍ਰਿਫਤਾਰ, ਦੁਬਈ ਤੋਂ ਕੀਤਾ ਗਿਆ ਡਿਪੋਰਟ

ABOUT THE AUTHOR

...view details