ਪੰਜਾਬ

punjab

ETV Bharat / state

Weather Report: ਸ਼ੁੱਕਰਵਾਰ ਰਿਹਾ ਸਭ ਤੋਂ ਠੰਡਾ ਦਿਨ, 12 ਤੇ 13 ਜਨਵਰੀ ਨੂੰ ਲੈ ਸਕਦੈ ਮੀਂਹ - rain on 12 and 13 January

Weather Report: ਪੰਜਾਬ ਵਿੱਚ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਦਿਨ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। 12 ਤੇ 13 ਜਨਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

Weather Report 7 January 2023
ਸ਼ੁੱਕਰਵਾਰ ਰਿਹਾ ਸਭ ਤੋਂ ਠੰਡਾ ਦਿਨ

By

Published : Jan 7, 2023, 6:49 AM IST

ਚੰਡੀਗੜ੍ਹ:ਪੰਜਾਬ ਕੜਾਕੇ ਦੀ ਠੰਢ ਨਾਲ ਕੰਬ ਰਿਹਾ ਹੈ। ਸ਼ੁੱਕਰਵਾਰ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ ਹੈ। 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਦਿਨ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਸੰਘਣੀ ਧੁੰਦ ਕਾਰਨ ਹੁਣ ਦਿਨ ਵੇਲੇ ਵੀ ਠੰਢ ਪੈ ਰਹੀ ਹੈ। ਸ਼ਨੀਵਾਰ ਨੂੰ ਆਸਮਾਨ ਬੱਦਲਵਾਈ ਰਹੇਗਾ। 9 ਜਨਵਰੀ ਨੂੰ ਵੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 10 ਤੋਂ 12 ਜਨਵਰੀ ਤੱਕ ਵੀ ਬੱਦਲਵਾਈ ਰਹੇਗੀ। 12 ਤੇ 13 ਜਨਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜੋ:ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

ਡਾਕਟਰਾਂ ਅਨੁਸਾਰ ਇਸ ਮੌਸਮ ਵਿੱਚ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਣ ਅਤੇ ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਕਈ ਦਿਨਾਂ ਤੱਕ ਠੰਢ ਜਾਰੀ ਰਹੇਗੀ। ਸਿਹਤ ਵਿਭਾਗ ਨੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਠੰਡ ਵਧੇਗੀ। ਹਵਾ 'ਚ ਨਮੀ ਦੀ ਮਾਤਰਾ ਹੁਣ ਵਧਣ ਵਾਲੀ ਹੈ, ਇਸ ਕਾਰਨ ਧੁੰਦ ਫੈਲੇਗੀ ਅਤੇ ਰਾਤ ਦਾ ਤਾਪਮਾਨ ਹੋਰ ਡਿੱਗ ਜਾਵੇਗਾ।

ਅੰਮ੍ਰਿਤਸਰ: ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਅਤੇ ਘੱਟ ਤੋਂ ਘੱਟ 06 ਡਿਗਰੀ ਰਹੇਗਾ।

ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਅਤੇ ਘੱਟ ਤੋਂ ਘੱਟ 06 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ।

ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਅਤੇ ਘੱਟ ਤੋਂ ਘੱਟ 06 ਡਿਗਰੀ ਰਹੇਗਾ।

ਸ਼ੁੱਕਰਵਾਰ ਰਿਹਾ ਸਭ ਤੋਂ ਠੰਡਾ ਦਿਨ

ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟ ਤੋਂ ਘੱਟ 05 ਡਿਗਰੀ ਰਹਿਣ ਦੀ ਉਮੀਦ ਹੈ।

ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਅਤੇ ਘੱਟ ਤੋਂ ਘੱਟ 05 ਡਿਗਰੀ ਤੱਕ ਰਹਿ ਸਕਦਾ ਹੈ।

ਇਹ ਵੀ ਪੜੋ:ਭਾਗਵਤ ਗੀਤਾ ਦਾ ਸੰਦੇਸ਼

ਫਲਾਈਟਾਂ ਅਤੇ ਟਰੇਨਾਂ ਪ੍ਰਭਾਵਿਤ:ਧੁੰਦ ਅਤੇ ਕੋਹਰੇ ਦਾ ਅਸਰ ਹਵਾਈ ਆਵਾਜਾਈ ਤੇ ਵੀ ਪਿਆ। ਪੂਣੇ ਤੋਂ ਅੰਮ੍ਰਿਤਸਰ ਲੈਂਡ ਹੋਣ ਵਾਲੀ ਇੰਡੀਗੋ ਫਲਾਈਟ ਰੱਦ ਕਰ ਦਿੱਤੀ ਗਈ। ਅੰਮ੍ਰਿਤਸਰ ਤੋਂ ਪੂਣੇ ਜਾਣ ਵਾਲੀ ਫਲਾਈਟ ਵੀ ਸਵੇਰੇ 3 ਵਜੇ ਦੇ ਕਰੀਬ ਰੱਦ ਕਰ ਦਿੱਤੀ ਗਈ।ਏਅਰ ਇੰਡੀਆਂ ਦੀ ਫਲਾਈਟ ਪੌਣੇ 3 ਘੰਟੇ ਲੇਟ ਹੋਈ। ਦਿੱਲੀ ਤੋਂ ਅੰਮ੍ਰਿਤਸਰ ਇੰਡੀਗੋ ਵੀ ਸਵਾ ਘਟਾ ਲੇਟ ਲੈਂਡ ਹੋਈ। ਰੇਲ ਆਵਾਜਾਈ ਵੀ ਧੁੰਦ ਕਾਰਨ ਪ੍ਰਭਾਵਿਤ ਹੋਈ ਦਿੱਲੀ ਤੋਂ ਅੰਮ੍ਰਿਤਸਰ ਰੂਟ ਤੇ ਚੱਲਣ ਵਾਲੀਆਂ ਟਰੇਨਾਂ 1 ਤੋਂ 2 ਘੰਟੇ ਲੇਟ ਰਹੀਆਂ। ਉੱਤਰ ਰੇਲਵੇ ਵੱਲੋਂ ਯਾਤਰੀਆਂ ਲਈ ਵੈਬਸਾਈਟ ਤੇ ਚੇਤਾਵਨੀ ਵੀ ਜਾਰੀ ਕੀਤੀ ਗਈ।

ABOUT THE AUTHOR

...view details