ਪੰਜਾਬ

punjab

ETV Bharat / state

Weather Report: ਕੜਾਕੇ ਦੀ ਠੰਢ ਦਾ ਕਹਿਰ ਜਾਰੀ, ਸ਼ਿਮਲਾ ਨਾਲੋਂ ਵੀ ਠੰਢਾ ਹੋਇਆ ਬਠਿੰਡਾ - ਠੰਢ ਦਾ ਜ਼ਬਰਦਸਤ ਪ੍ਰਕੋਪ

ਸੂਬੇ ਭਰ ਵਿੱਚ ਠੰਡ ਵਿੱਚ ਹੋਰ ਵੀ ਵਾਧਾ (Weather Report) ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਹੁਣ ਹਰ ਰੋਜ਼ ਬਹੁਤ ਜ਼ਿਆਦਾ ਧੁੰਦ ਛਾਈ ਰਹੇਗੀ, ਜਿਸ 'ਚ ਸਵੇਰ ਸਮੇਂ ਸਫਰ ਕਰਨ 'ਚ ਸਾਵਧਾਨ ਰਹਿਣਾ ਹੋਵੇਗਾ।

Weather Report 3 January 2023
ਸ਼ਿਮਲਾ ਨਾਲੋਂ ਵੀ ਠੰਢਾ ਹੋਇਆ ਬਠਿੰਡਾ

By

Published : Jan 3, 2023, 6:33 AM IST

ਚੰਡੀਗੜ੍ਹ:ਸੂਬੇ ਭਰ ਵਿੱਚ ਠੰਢ ਦਾ ਜ਼ਬਰਦਸਤ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਦੇ ਵਿੱਚ ਠੰਡ ਕਾਫੀ ਜ਼ਿਆਦਾ ਵਧ ਗਈ ਹੈ ਤੇ ਪੰਜਾਬ ਧੁੰਦ ਦੀ ਚਿੱਟੀ ਚਾਦਰ ਦੇ ਵਿੱਚ ਲਿਪਟਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਭਰ ਵਿੱਚ 48 ਘੰਟਿਆਂ ਵਿੱਚ ਤਾਪਮਾਨ 'ਚ ਗਿਰਾਵਟ ਆਵੇਗੀ ਤੇ 6 ਜਨਵਰੀ ਤੱਕ ਭਾਰੀ ਧੁੰਦ ਅਤੇ ਸੀਤ ਲਹਿਰ ਜਾਰੀ ਰਹੇਗੀ।

ਇਹ ਵੀ ਪੜੋ:Daily Love Rashifal: ਦੋਸਤਾਂ ਅਤੇ ਲਵ ਪਾਰਟਨਰਾਂ ਦੇ ਨਾਲ ਬੀਤੇਗਾ ਇਨ੍ਹਾਂ ਰਾਸ਼ੀਆਂ ਦਾ ਦਿਨ

ਦਿਨ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਸੰਘਣੀ ਧੁੰਦ ਕਾਰਨ ਹੁਣ ਦਿਨ ਵੇਲੇ ਵੀ ਠੰਢ ਪੈ ਰਹੀ ਹੈ। ਡਾਕਟਰਾਂ ਅਨੁਸਾਰ ਇਸ ਮੌਸਮ ਵਿੱਚ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਣ ਅਤੇ ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਕਈ ਦਿਨਾਂ ਤੱਕ ਠੰਢ ਜਾਰੀ ਰਹੇਗੀ। ਸਿਹਤ ਵਿਭਾਗ ਨੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਠੰਡ ਵਧੇਗੀ। ਹਵਾ 'ਚ ਨਮੀ ਦੀ ਮਾਤਰਾ ਹੁਣ ਵਧਣ ਵਾਲੀ ਹੈ, ਇਸ ਕਾਰਨ ਧੁੰਦ ਫੈਲੇਗੀ ਅਤੇ ਰਾਤ ਦਾ ਤਾਪਮਾਨ ਹੋਰ ਡਿੱਗ ਜਾਵੇਗਾ।

ਅੰਮ੍ਰਿਤਸਰ: ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਅਤੇ ਘੱਟ ਤੋਂ ਘੱਟ 03 ਡਿਗਰੀ ਰਹੇਗਾ।

ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟ ਤੋਂ ਘੱਟ 03 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ।

ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟ ਤੋਂ ਘੱਟ 03 ਡਿਗਰੀ ਰਹੇਗਾ।

ਸ਼ਿਮਲਾ ਨਾਲੋਂ ਵੀ ਠੰਢਾ ਹੋਇਆ ਬਠਿੰਡਾ

ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟ ਤੋਂ ਘੱਟ 04 ਡਿਗਰੀ ਰਹਿਣ ਦੀ ਉਮੀਦ ਹੈ।

ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ 03 ਡਿਗਰੀ ਤੱਕ ਰਹਿ ਸਕਦਾ ਹੈ।

ਇਹ ਵੀ ਪੜੋ:ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

ਫਲਾਈਟਾਂ ਅਤੇ ਟਰੇਨਾਂ ਪ੍ਰਭਾਵਿਤ:ਧੁੰਦ ਅਤੇ ਕੋਹਰੇ ਦਾ ਅਸਰ ਹਵਾਈ ਆਵਾਜਾਈ ਤੇ ਵੀ ਪਿਆ। ਪੂਣੇ ਤੋਂ ਅੰਮ੍ਰਿਤਸਰ ਲੈਂਡ ਹੋਣ ਵਾਲੀ ਇੰਡੀਗੋ ਫਲਾਈਟ ਰੱਦ ਕਰ ਦਿੱਤੀ ਗਈ। ਅੰਮ੍ਰਿਤਸਰ ਤੋਂ ਪੂਣੇ ਜਾਣ ਵਾਲੀ ਫਲਾਈਟ ਵੀ ਸਵੇਰੇ 3 ਵਜੇ ਦੇ ਕਰੀਬ ਰੱਦ ਕਰ ਦਿੱਤੀ ਗਈ।ਏਅਰ ਇੰਡੀਆਂ ਦੀ ਫਲਾਈਟ ਪੌਣੇ 3 ਘੰਟੇ ਲੇਟ ਹੋਈ।ਦਿੱਲੀ ਤੋਂ ਅੰਮ੍ਰਿਤਸਰ ਇੰਡੀਗੋ ਵੀ ਸਵਾ ਘਟਾ ਲੇਟ ਲੈਂਡ ਹੋਈ। ਰੇਲ ਆਵਾਜਾਈ ਵੀ ਧੁੰਦ ਕਾਰਨ ਪ੍ਰਭਾਵਿਤ ਹੋਈ ਦਿੱਲੀ ਤੋਂ ਅੰਮ੍ਰਿਤਸਰ ਰੂਟ ਤੇ ਚੱਲਣ ਵਾਲੀਆਂ ਟਰੇਨਾਂ 1 ਤੋਂ 2 ਘੰਟੇ ਲੇਟ ਰਹੀਆਂ। ਉੱਤਰ ਰੇਲਵੇ ਵੱਲੋਂ ਯਾਤਰੀਆਂ ਲਈ ਵੈਬਸਾਈਟ ਤੇ ਚੇਤਾਵਨੀ ਵੀ ਜਾਰੀ ਕੀਤੀ ਗਈ।

ABOUT THE AUTHOR

...view details