ਚੰਡੀਗੜ੍ਹ: ਠੰਡੀਆਂ ਹਵਾਵਾਂ ਕਾਰਨ ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕੇ ਸੀਤ ਲਹਿਰ ਦੀ ਲਪੇਟ ਵਿੱਚ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ 16 ਡਿਗਰੀ ਤੋਂ ਘੱਟ ਹੈ। ਮੌਸਮ ਵਿਭਾਗ ਮੁਤਾਬਕ ਪੰਜ ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਰਾਤ ਅਤੇ ਸਵੇਰ ਵੇਲੇ ਧੁੰਦ ਦੇ ਨਾਲ-ਨਾਲ ਤ੍ਰੇਲ ਜ਼ਰੂਰ ਪੈਣੀ ਸ਼ੁਰੂ ਹੋ ਗਈ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 3-4 ਦਿਨਾਂ ਤੱਕ ਬਹੁਤ ਜ਼ਿਆਦਾ ਧੁੰਦ ਛਾਈ ਰਹੇਗੀ, ਜਿਸ 'ਚ ਸਵੇਰ ਸਮੇਂ ਸਫਰ ਕਰਨ 'ਚ ਸਾਵਧਾਨ ਰਹਿਣਾ ਹੋਵੇਗਾ। ਖੇਤੀ ਮਾਹਿਰਾਂ ਅਨੁਸਾਰ ਇਹ ਧੁੰਦ ਫ਼ਸਲਾਂ ਲਈ ਸੋਨੇ ਤੋਂ ਘੱਟ ਨਹੀਂ ਹੈ। ਇਸ ਵਾਰ ਧੁੰਦ ਕਾਰਨ ਜਿੱਥੇ ਕਣਕ ਦੀ ਫ਼ਸਲ ਦਾ ਝਾੜ ਵਧੇਗਾ, ਉੱਥੇ ਇਸ ਦੀ ਗੁਣਵੱਤਾ ਅਤੇ ਮਾਤਰਾ ਵਿੱਚ ਵੀ ਵਾਧਾ ਹੋਵੇਗਾ।
ਇਹ ਵੀ ਪੜੋ:ਆਪ੍ਰੇਸ਼ਨ ਈਗਲ ਤਹਿਤ ਪੰਜਾਬ ਪੁਲਿਸ ਦੀ ਕਾਰਵਾਈ, ਕਈ ਗ੍ਰਿਫਤਾਰੀਆਂ ਤੇ ਨਸ਼ੀਲੇ ਪਦਾਰਥ ਬਰਾਮਦ
ਅੰਮ੍ਰਿਤਸਰ: ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ 06 ਡਿਗਰੀ ਰਹੇਗਾ।