ਪੰਜਾਬ

punjab

ETV Bharat / state

ਮੌਸਮ ਵਿਭਾਗ ਨੇ ਕਿਸਾਨਾਂ ਤੇ ਲੋਕਾਂ ਨੂੰ ਦਿੱਤੀਆਂ ਹਿਦਾਇਤਾਂ - weather in punjab

ਅਪ੍ਰੈਲ ਦੇ ਪਹਿਲੇ ਮਹੀਨੇ ਹੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ ਅਤੇ ਦਿਨ ਵੇਲ੍ਹੇ ਪਾਰਾ 35 ਡਿਗਰੀ ਤੱਕ ਪੁੱਜ ਜਾਂਦਾ ਹੈ। ਮੌਸਮ ਵਿਭਾਗ ਅਨੁਸਾਰ ਪਾਰਾ ਹੋਰ ਵੱਧ ਸਕਦਾ ਹੈ, ਜੋ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦੇਵੇਗਾ।

ਮੌਸਮ ਵਿਭਾਗ ਦੀ ਮਾਹਿਰ ਡਾਕਟਰ ਕੁਲਵਿੰਦਰ ਕੌਰ

By

Published : Apr 5, 2019, 7:13 PM IST

Updated : Apr 5, 2019, 10:26 PM IST

ਚੰਡੀਗੜ੍ਹ/ਲੁਧਿਆਣਾ: ਇੱਕ ਪਾਸੇ ਜਿੱਥੇ ਇਸ ਵਾਰ ਉੱਤਰ ਭਾਰਤ 'ਚ ਠੰਢ ਅਤੇ ਮੀਂਹ ਨੇ ਸਾਰੇ ਰਿਕਾਰਡ ਤੋੜੇ, ਉੱਥੇ ਹੀ ਹੁਣ ਗਰਮੀ ਵੀ ਆਪਣੇ ਪੂਰੇ ਜੌਹਰ ਵਿਖਾਏਗੀ। ਇਹ ਕਹਿਣਾ ਹੈ ਮੌਸਮ ਵਿਗਿਆਨੀਆਂ ਅਤੇ ਮੌਜੂਦਾ ਹਾਲਾਤਾਂ ਦਾ।

ਵੀਡੀਓ।

ਅਪ੍ਰੈਲ ਦੇ ਪਹਿਲੇ ਮਹੀਨੇ ਹੀ ਗਰਮੀਂ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਨੇ ਅਤੇ ਦਿਨ ਵੇਲ੍ਹੇ ਪਾਰਾ 35 ਡਿਗਰੀ ਤੱਕ ਪੁੱਜ ਜਾਂਦਾ ਹੈ ਜੋ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦੇਵੇਗਾ। ਉਧਰ ਮੌਸਮ ਵਿਭਾਗ ਨੇ ਕਿਹਾ ਕਿ ਮੌਸਮ ਦਾ ਮਿਜਾਜ਼ 1-2 ਦਿਨ ਵਿੱਚ ਥੋੜਾ ਠੀਕ ਹੋਵੇਗਾ ਪਰ ਗਰਮੀ ਮੁੜ ਤੋਂ ਵਧੇਗੀ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੀ ਹਿਦਾਇਤ ਦਿੱਤੀ ਹੈ ਕੇ ਉਹ ਵਾਢੀ ਤੋਂ ਪਹਿਲਾਂ ਕਣਕ ਨੂੰ ਇਕ ਹਲਕਾ ਪਾਣੀ ਲਗਾ ਲੈਣ।

ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮਾਹਿਰ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ। ਦਿਨ ਵੇਲ੍ਹੇ ਦਾ ਤਾਪਮਾਨ ਵੱਧਣ ਲੱਗਾ ਹੈ ਜਿਸ ਕਾਰਨ ਲੋਕਾਂ ਨੂੰ ਕੜੀ ਧੂਪ ਅਤੇ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਨ੍ਹਾਂ ਕਿਸਾਨਾਂ ਨੂੰ ਵੀ ਹਿਦਆਇਤਾਂ ਦਿਤੀਆਂ ਹਨ।

Last Updated : Apr 5, 2019, 10:26 PM IST

ABOUT THE AUTHOR

...view details