ਚੰਡੀਗੜ੍ਹ: ਸ਼ਹਿਰ ਦੇ ਨਗਰ ਨਿਗਮ ਵੱਲੋਂ ਪਾਣੀ ਦੇ ਬਿੱਲ ਤਿੰਨ ਗੁਣਾ ਵੱਧਾ ਦਿੱਤੇ ਗਏ ਹਨ ਜਿਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭੱਖੀ ਹੋਈ ਹੈ। ਜਿਥੇ ਇੱਕ ਪਾਸੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਵਿਰੋਧੀ ਪਾਰਟੀਆਂ ਵੀ ਆਪਣਾ ਰੋਸ ਜਤਾ ਰਹੀਆਂ ਹਨ।
'ਅਸੀਂ ਵੀ ਪਾਣੀ ਦੇ ਰੇਟ ਵਧਾਉਣ ਖਿਲਾਫ਼ ਹਾਂ, ਜਲਦ ਬੁਲਾਵਾਂਗੇ ਰੀਵਿਊ ਮੀਟਿੰਗ'
ਨਗਰ ਨਿਗਮ ਵੱਲੋਂ ਪਾਣੀ ਦੇ ਬਿੱਲ ਤਿੰਨ ਗੁਣਾ ਵੱਧਾ ਦਿੱਤੇ ਗਏ ਹਨ, ਜਿਸ ਤੋਂ ਬਾਅਦ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੀ.ਡੀ ਮੇਅਰ ਨੇ ਕਿਹਾ ਕਿ ਉਹ ਪਾਣੀ ਦੇ ਰੇਟ ਵਧਾਉਣ ਦੇ ਖ਼ਿਲਾਫ਼ ਹਨ ਤੇ ਇਸ ਮੁੱਦੇ 'ਤੇ ਜਲਦ ਹੀ ਰੀਵਿਊ ਮੀਟਿੰਗ ਬੁਲਾਈ ਜਾਵੇਗੀ।
ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਨਗਰ ਨਿਗਮ ਨੂੰ ਤਾਲਾ ਲਗਾ ਦਿੱਤਾ ਗਿਆ। ਉਨ੍ਹਾਂ ਕਹਿਣਾ ਸੀ ਕਿ ਤਾਲਾ ਲਾਉਣਾ ਲਾਜ਼ਮੀ ਸੀ ਕਿਉਂਕਿ ਨਗਰ ਨਿਗਮ ਆਪਣਾ ਕੰਮ ਨਹੀਂ ਕਰ ਰਹੀ ਹੈ। ਇਸ ਬਾਰੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਰਵਿਕਾਂਤ ਸ਼ਰਮਾ ਨੇ ਕਿਹਾ ਕਿ ਨਿਗਮ ਵਲੋਂ ਪਾਣੀ ਦੇ ਰੇਟ ਵਧਾਉਣ ਦੀ ਗੱਲ ਕੀਤੀ ਗਈ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਅਧਿਕਾਰੀ ਜੋ ਪ੍ਰਸਤਾਵ ਲੈ ਕੇ ਆ ਰਹੇ ਹਨ, ਉਸ 'ਚ ਪਾਣੀ ਦੀ ਕੀਮਤ 3 ਰੁਪਏ ਤੋਂ ਸਿੱਧਾ 9 ਰੁਪਏ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਡੇ ਭਾਜਪਾ ਪ੍ਰਧਾਨ ਵੱਲੋਂ ਇਸ ਗੱਲ ਦਾ ਜਾਇਜ਼ਾ ਲਿਆ ਗਿਆ ਹੈ ਤੇ ਇਸ ਮੁੱਦੇ 'ਤੇ ਜਲਦ ਹੀ ਮੀਟਿੰਗ ਬੁਲਾਈ ਜਾਵੇਗੀ ਤੇ ਜਲਦ ਹੀ ਰੇਟ ਰਿਵਾਇਜ਼ ਕੀਤੇ ਜਾਣਗੇ।