ਚੰਡੀਗੜ੍ਹ: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਪਹਿਲੇ ਦੋ ਦਿਨ ਤਾਂ ਕੁਝ ਰੁਕ–ਰੁਕ ਕੇ ਪਿਆ ਪਰ ਐਤਵਾਰ ਨੂੰ ਸਾਰਾ ਦਿਨ ਹੀ ਮੀਂਹ ਪੈਂਦਾ ਰਿਹਾ। ਪੰਜਾਬ ਦੇ ਸਿਰਫ਼ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਇਲਾਕਿਆਂ ਨੂੰ ਛੱਡ ਕੇ ਬਾਕੀ ਦੇ ਇਲਾਕਿਆਂ 'ਚ ਭਰਵਾਂ ਮੀਂਹ ਪਿਆ।
ਲੁਧਿਆਣਾ ਤੇ ਜਲੰਧਰ ਜਿਹੇ ‘ਸਮਾਰਟ’ ਸ਼ਹਿਰਾਂ ਦੇ ਨੀਂਵੇਂ ਇਲਾਕਿਆਂ 'ਚ ਮੀਂਹ ਦਾ ਪਾਣੀ ਭਰਿਆ ਪਿਆ ਹੈ, ਜਿਸ ਕਾਰਨ ਆਮ ਜਨ–ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਮੀਂਹ ਨਾਲ ਪਾਣੀ-ਪਾਣੀ ਹੋਏ ਪੰਜਾਬ ਦੇ ‘ਸਮਾਰਟ’ ਸ਼ਹਿਰ - heavy rainfall
ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ‘ਸਮਾਰਟ’ ਸ਼ਹਿਰਾਂ ਦੇ ਨੀਂਵੇਂ ਇਲਾਕਿਆਂ 'ਚ ਮੀਂਹ ਦਾ ਪਾਣੀ ਭਰਿਆ ਪਿਆ ਹੈ, ਜਿਸ ਕਾਰਨ ਆਮ ਜਨ–ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਫ਼ੋਟੋ
ਇਹ ਵੀ ਪੜ੍ਹੋ: ਮਾਨਸੂਨ ਬਣਿਆ ਜੀ ਦਾ ਜੰਜਾਲ
ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। 15 ਜੁਲਾਈ ਨੂੰ ਵੀ ਸਾਰਾ ਦਿਨ ਬੱਦਲ ਛਾਏ ਰਹਿਣ ਦੀ ਭਵਿੱਖਵਾਣੀ ਮੌਸਮ ਵਿਭਾਗ ਨੇ ਕੀਤੀ ਹੈ ਅਤੇ ਮੌਸਮ ਇੰਝ ਹੀ 16 ਤੇ 17 ਜੁਲਾਈ ਨੂੰ ਵੀ ਰਹੇਗਾ ਤੇ 18 ਜੁਲਾਈ ਨੂੰ ਮੀਂਹ ਕੁਝ ਘਟ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ ਪੰਜਾਬ 'ਚ ਭਾਰੀ ਮੀਂਹ ਪੈ ਰਿਹਾ ਹੈ।