18 ਅਪ੍ਰੈਲ ਨੂੰ 12 ਰਾਜਾਂ ਦੀਆਂ 97 ਸੀਟਾਂ 'ਤੇ ਹੋਵੇਗੀ ਵੋਟਿੰਗ - ਪੰਜਾਬ
18 ਅਪ੍ਰੈਲ ਨੂੰ 12 ਰਾਜਾਂ ਦੀਆਂ 97 ਸੀਟਾਂ 'ਤੇ ਪੈਣਗੀਆਂ ਵੋਟਾਂ। ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਹੋਇਆ ਸਮਾਪਤ। ਰਹਿੰਦੇ ਸੂਬਿਆਂ ਵਿੱਚ ਤੀਜੇ ਪੜਾਅ ਲਈ ਚੋਣ ਪ੍ਰਚਾਰ ਜਾਰੀ।
ਚੰਡੀਗੜ੍ਹ: 12 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 97 ਵਿਧਾਨ ਸਭਾ ਹਲਕਿਆਂ 'ਚ 17 ਵੀਂ ਲੋਕ ਸਭਾ ਚੋਣ ਦੇ ਦੂਜੇ ਪੜਾਅ ਲਈ ਚੋਣ ਪ੍ਰਚਾਰ ਸਮਾਪਤ ਹੋ ਚੁੱਕਾ ਹੈ। 18 ਅਪ੍ਰੈਲ ਨੂੰ ਦੂਜੇ ਪੜਾਅ ਵਿੱਚ ਤਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਉਤਰ ਪ੍ਰਦੇਸ਼, ਅਸਮ ਆਦਿ ਸੂਬਿਆਂ ਵਿੱਚ ਵੋਟਿੰਗ ਹੋਵੇਗੀ।
ਜਦਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ, ਜਦੋਂ ਵੋਟਿੰਗ ਦੇ ਸਾਰੇ ਸੱਤ ਪੜਾਵਾਂ ਪੂਰੇ ਹੋ ਜਾਣਗੇ। ਦੱਸ ਦਈਏ ਕਿ ਦੂਜੇ ਪੜਾਅ ਵਿੱਚ ਤਮਿਲਨਾਡੂ ਦੇ 39 ਵਿਧਾਨ ਸਭਾ ਹਲਕਿਆਂ, ਕਰਨਾਟਕ ਦੇ 14, ਮਹਾਰਾਸ਼ਟਰ ਦੇ 10, ਉਤਰ ਪ੍ਰਦੇਸ਼ ਵਿੱਚ 8, ਅਸਮ, ਬਿਹਾਰ ਤੇ ਓਡੀਸ਼ਾ ਵਿੱਚ 5-5 ਤੇ ਛਤੀਸਗੜ੍ਹ ਤੇ ਪੱਛਮ ਬੰਗਾਲ ਵਿੱਚ 3-3, ਜੰਮੂ ਕਸ਼ਮੀਰ ਵਿੱਚ 2 ਤੇ 1-1 ਮਣੀਪੁਰ, ਤ੍ਰਿਪੁਰਾ ਤੇ ਪੁਡੁਚੇਰੀ ਦੇ ਚੋਣ ਖੇਤਰਾਂ ਵਿੱਚ ਵੋਟਿੰਗ ਹੋਵੇਗੀ।
ਜ਼ਿਕਰਯੋਗ 23 ਅਪ੍ਰੈਲ ਨੂੰ 12 ਸੂਬਿਆਂ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 115 ਚੋਣ ਖੇਤਰਾਂ ਵਿੱਚ ਤੀਜੇ ਪੜਾਅ ਲਈ ਚੋਣ ਪ੍ਰਚਾਰ ਜਾਰੀ ਹੈ ਜਿੱਥੋ ਕਈਆਂ ਪਾਰਟੀਆਂ ਦੇ ਉਮੀਦਵਾਰਾਂ, ਨੇਤਾਵਾਂ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਦੱਸ ਦਈਏ ਕਿ ਚੋਣ ਕਮੀਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਬਸਪਾ ਨੇਤਾ ਮਾਇਆਵਤੀ, ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਅਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਚੋਣ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਇਨ੍ਹਾਂ ਸਾਰਿਆਂ ਉੱਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਹੈ।