ਪੰਜਾਬ

punjab

ETV Bharat / state

ਬਿਨ੍ਹਾਂ ਵੋਟ ਸ਼ਨਾਖ਼ਤ ਕਾਰਡ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ ਵੋਟ, ਆਓ ਜਾਣਦੇ ਹਾਂ.. - S Karuna Raju

ਹੁਣ ਬਿਨ੍ਹਾਂ ਵੋਟ ਸ਼ਨਾਖ਼ਤ ਕਾਰਡ ਦੇ ਵੀ ਦੇਸ਼ ਵਾਸੀ ਕਰ ਸਕਦੇ ਹਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ।

ਵੋਟ ਦੇ ਹੱਕ ਦੀ ਕਰੋ ਵਰਤੋਂ।

By

Published : May 16, 2019, 8:55 AM IST

ਚੰਡੀਗੜ੍ਹ : ਸੂਬੇ ਵਿੱਚ ਮਈ ਦੀ 19 ਤਾਰੀਕ ਨੂੰ ਪੈ ਰਹੀਆਂ ਲੋਕ ਸਭਾ ਦੀਆਂ ਵੋਟਾਂ ਨੂੰ ਲੈ ਕੇ ਜੇ ਤੁਹਾਡੇ ਕੋਲ ਵੋਟ ਪਾਉਣ ਲਈ ਵੋਟ ਸ਼ਨਾਖ਼ਤ ਕਾਰਡ ਨਹੀਂ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਬਿਨ੍ਹਾਂ ਵੋਟ ਸ਼ਨਾਖ਼ਤ ਕਾਰਡ ਦੇ ਵੀ ਵੋਟ ਪਾ ਸਕਦੇ ਹੋ। ਜੀ ਹਾਂ ਚੋਣ ਕਮਿਸ਼ਨ ਵਲੋਂ ਫ਼ੋਟੋ ਵਾਲੇ ਵੋਟ ਸ਼ਨਾਖ਼ਤ ਕਾਰਡ ਤੋਂ ਇਲਾਵਾ ਤੁਸੀਂ ਹੋਰ 11 ਦਸਤਾਵੇਜ਼ਾਂ ਨੂੰ ਪਹਿਚਾਣ ਦੇ ਸਬੂਤ ਵਜੋਂ ਵਰਤਣ ਦੇ ਹੁਕਮ ਦਿੱਤੇ ਗਏ ਹਨ।

ਤੁਹਾਨੂੰ ਦੱਸ ਦੱਈਏ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਐਸ. ਕਰੁਣਾ ਰਾਜੂ ਨੇ ਕਿਹਾ ਕਿ ਜਿਹੜੇ ਵੋਟਰਾਂ ਕੋਲ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਜਾਣ ਵਾਲੇ ਫ਼ੋਟੋ ਪਹਿਚਾਣ ਪੱਤਰ ਨਹੀਂ ਹਨ, ਉਹ ਪਾਸਪੋਰਟ, ਡਰਾਇਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈਂਕਾਂ/ਡਾਕਖ਼ਾਨੇ ਦੁਆਰਾ ਜਾਰੀ ਫ਼ੋਟੋ ਵਾਲੀ ਪਾਸਬੁੱਕ, ਪੈਨ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਪਹਿਚਾਣ ਪੱਤਰ ਦਿਖਾ ਕੇ ਵਾ ਵੋਟ ਦੇ ਹੱਕ ਦੀ ਵਰਤੋਂ ਕਰ ਸਕਦੇ ਹੋ।

ਵੋਟ ਪਰਚੀ ਰਾਹੀਂ ਨਹੀਂ ਪਾ ਸਕਦੇ ਵੋਟ
ਇਸ ਵਾਰ ਕੇਵਲ ਵੋਟ ਪਰਚੀ ਨਾਲ ਕੋਈ ਵੀ ਵੋਟਰ ਆਪਣੀ ਵੋਟ ਨਹੀਂ ਪਾ ਸਕਦਾ। ਵੋਟ ਪੋਸ ਕਰਨ ਲਈ ਉਪਰੋਕਤ 11 ਦਸਤਾਵੇਜ਼ਾਂ ਦਾ ਹੋਣਾ ਲਾਜ਼ਮੀ ਹੈ।
ਜਾਣਕਾਰੀ ਮੁਤਾਬਕ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਪਰਚੀ ਦੀ ਗ਼ਲਤ ਵਰਤੋਂ ਕਰ ਕੇ ਵੋਟਾਂ ਪਾਈਆਂ ਗਈਆਂ ਸਨ, ਜਿਸ ਕਰ ਕੇ ਚੋਣ ਕਮਿਸ਼ਨ ਨੇ ਨਵੇਂ ਹੁਕਮ ਜਾਰੀ ਕੀਤੇ ਸਨ।

ABOUT THE AUTHOR

...view details