ਪੰਜਾਬ

punjab

ETV Bharat / state

ਵਿਸ਼ਵ ਹਿੰਦੂ ਪ੍ਰੀਸ਼ਦ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਵੰਡ ਰਿਹੈ ਦਵਾਈਆਂ - ਪੁਲਿਸ ਮੁਲਾਜ਼ਮਾਂ ਨੂੰ ਵੰਡੀਆਂ ਦਵਾਈਆਂ

ਵਿਸ਼ਵ ਹਿੰਦੂ ਪ੍ਰੀਸ਼ਦ ਕੋਰੋਨਾ ਵਾਇਰਸ ਵਰਗੀ ਭਿਆਨਕ ਸਥਿਤੀ ਵਿੱਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਦਵਾਈਆਂ ਵੰਡ ਰਿਹਾ ਹੈ ਜਿਸ ਵਿੱਚ ਗੋਲੀਆਂ ਅਤੇ ਕਾੜ੍ਹਾ ਹੈ ਜੋ ਇਮਿਊਨਿਟੀ ਸਿਸਟਮ ਮਜ਼ਬੂਤ ਕਰੇਗੀ।

ਫ਼ੋਟੋ।
ਫ਼ੋਟੋ।

By

Published : May 14, 2020, 8:26 PM IST

ਚੰਡੀਗੜ੍ਹ: ਕੋਰੋਨਾ ਵਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਜਾਰੀ ਹੈ ਜਿਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮ, ਸਫ਼ਾਈ ਕਰਮਚਾਰੀ, ਡਾਕਟਰ, ਨਰਸਾਂ ਅਤੇ ਹੈਲਥ ਡਿਪਾਰਟਮੈਂਟ ਦੇ ਲੋਕ ਇਸ ਮਹਾਂਮਾਰੀ ਵਿੱਚ ਵੀ ਆਪਣੀ ਡਿਊਟੀ ਨਿਭਾ ਰਹੇ ਹਨ।

ਵੇਖੋ ਵੀਡੀਓ

ਇਸ ਦੌਰਾਨ ਵਾਇਰਸ ਨੇ ਕਈ ਡਾਕਟਰ, ਪੁਲਿਸ ਵਾਲੇ ਤੇ ਨਰਸਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਟ੍ਰਾਈਸਿਟੀ ਦੇ ਪੰਚਕੂਲਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਹ ਬੀੜਾ ਚੁੱਕਿਆ ਹੈ ਕਿ ਉਹ ਆਯੁਰਵੈਦਿਕ ਦਵਾਈਆਂ ਪੰਚਕੂਲਾ ਦੇ ਪੁਲਿਸ ਕਰਮੀਆਂ ਨੂੰ ਦੇ ਰਹੀ ਹੈ।

ਇਸ ਦੌਰਾਨ ਸਬ ਇੰਸਪੈਕਟਰ ਰੋਹਿਤ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਉਨ੍ਹਾਂ ਨੂੰ ਦਵਾਈਆਂ ਦਿੱਤੀ ਗਈਆਂ ਹਨ ਜਿਸ ਵਿੱਚ ਗੋਲੀਆਂ ਅਤੇ ਕਾੜ੍ਹਾ ਹੈ। ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਕਿ ਕੁਝ ਸੰਸਥਾਵਾਂ ਹਨ ਜੋ ਪੁਲਿਸ ਕਰਮੀਆਂ ਦਾ ਵੀ ਧਿਆਨ ਰੱਖ ਰਹੀਆਂ ਹਨ।

ਡਾਕਟਰ ਅਨੂ ਗੋਇਲ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਏਬੀਵੀਪੀ ਦੇ ਨਾਲ ਮਿਲ ਕੇ ਇਹ ਮੁਹਿੰਮ ਚਲਾਈ ਹੈ। ਇਹ ਆਯੁਰਵੈਦਿਕ ਦਵਾਈ ਕੇਰਲਾ ਦੇ ਵਿੱਚ ਕੋਰੋਨਾ ਮਰੀਜ਼ਾਂ ਨੂੰ ਦਿੱਤੀ ਗਈ ਹੈ ਅਤੇ ਹਰਿਆਣਾ ਦੇ ਵਿੱਚ ਵੀ ਇਸ ਦਵਾਈ ਦੀ ਵਰਤੋ ਮਰੀਜ਼ਾਂ ਉੱਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈ ਇਮਿਊਨ ਸਿਸਟਮ ਠੀਕ ਕਰਦੀ ਹੈ ਅਤੇ ਬੰਦੇ ਨੂੰ ਕਿਸੇ ਵੀ ਬਿਮਾਰੀ ਤੋਂ ਲੜਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੈਂਬਰ ਡਾਕਟਰ ਚਿੱਤਰਾ ਨੇ ਕਿਹਾ ਕਿ ਅਸੀਂ ਇਹ ਦਵਾਈ ਸਾਰੇ ਪੁਲਿਸ ਕਰਮੀਆਂ ਅਤੇ ਸੈਨ ਰਾਇਜ਼ਿੰਗ ਟੀਮ ਨੂੰ ਦੇ ਰਹੇ ਹਨ ਕਿਉਂਕਿ ਇਹ ਲੋਕ ਕੋਰੋਨਾ ਵਰਗੀ ਮੁਸ਼ਕਿਲ ਘੜੀ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ 7 ਦਿਨ ਦੀ ਦਵਾਈ ਇਨ੍ਹਾਂ ਨੂੰ ਦਿੱਤੀ ਜਾ ਰਹੀ ਹੈ।

ABOUT THE AUTHOR

...view details