ਪੰਜਾਬ

punjab

ETV Bharat / state

ਭਾਈ ਨਿਰਮਲ ਸਿੰਘ ਖਾਲਸਾ ਦੀ ਆਖਰੀ ਆਡੀਓ ਆਈ ਸਾਹਮਣੇ, ਸਵਾਲਾਂ ਦੇ ਘੇਰੇ 'ਚ ਕੈਪਟਨ ਸਰਕਾਰ - ਪਦਮ ਸ਼੍ਰੀ ਨਿਰਮਲ ਸਿੰਘ

ਨਿਰਮਲ ਸਿੰਘ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਗੱਲਬਾਤ ਦਾ ਇੱਕ ਆਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਨਿਰਮਲ ਸਿੰੰਘ ਹਸਪਤਾਲ 'ਚ ਠੀਕ ਢੰਗ ਨਾਲ ਇਲਾਜ ਨਾ ਹੋਣ ਦੀ ਗੱਲ ਆਖ ਰਹੇ ਹਨ। ਇਸ ਆਡੀਓ ਨੂੰ ਸੁਣ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਦੁਖ ਪ੍ਰਗਟਾਉਂਦਿਆਂ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕੀਤਾ ਹੈ।

ਵਾਇਰਲ ਆਡੀਓ
ਵਾਇਰਲ ਆਡੀਓ

By

Published : Apr 4, 2020, 11:45 AM IST

ਚੰਡੀਗੜ੍ਹ: ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦਾ ਦੇਹਾਂਤ ਤੇ ਇੱਕ ਨਵਾਂ ਮੋੜ ਆਇਆ ਹੈ। ਸੋਸ਼ਲ ਮੀਡੀਆ 'ਤੇ ਰਾਗੀ ਨਿਰਮਲ ਸਿੰਘ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਗਈ ਗੱਲਬਾਤ ਦਾ ਆਡੀਓ ਵਾਇਰਲ ਹੋ ਰਿਹਾ ਹੈ। ਆਡੀਓ 'ਚ ਸਾਫ ਸੁਣਿਆ ਜਾ ਸਕਦਾ ਹੈ ਕਿ ਨਿਰਮਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਰੂਪਨਗਰ ਹਸਪਤਾਲ ਦੇ ਹਾਲਾਤਾਂ ਬਾਰੇ ਦੱਸਦਿਆਂ ਠੀਕ ਢੰਗ ਨਾਲ ਇਲਾਜ ਨਾ ਹੋਣ ਬਾਰੇ ਦੱਸ ਰਹੇ ਹਨ। ਇਸ ਭਾਵਨਾਤਮਕ ਆਡੀਓ ਨੂੰ ਸੁਣ ਜਿੱਥੇ ਕੋਈ ਵੀ ਭਾਵੁਕ ਹੋ ਜਾਵੇਗਾ, ਉੱਥੇ ਹੀ ਇਸ ਆਡੀਓ ਨੇ ਸਰਕਾਰ ਦੇ ਪ੍ਰਬੰਧਾਂ ਅਤੇ ਕਾਰਜਾਂ 'ਤੇ ਵੀ ਕਈ ਸਵਾਲ ਚੁੱਕੇ ਹਨ।

ਵਾਇਰਲ ਆਡੀਓ

ਵਾਇਰਲ ਆਡੀਓ

ਇਸ ਆਡੀਓ ਨੂੰ ਸੁਣ ਸਿਆਸਤ ਭਖਣ ਲੱਗੀ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਨਿਰਮਲ ਸਿੰਘ ਮੌਤ ਤੇ ਦੁਖ ਪ੍ਰਗਟਾਇਆ ਹੈ ਉੱਥੇ ਹੀ ਮੁੱਖ ਮੰਤਰੀ ਕੈਪਟਨ ਨੂੰ ਸਵਾਲਾਂ ਦੇ ਘੇਰੇ 'ਚ ਵੀ ਖੜਾ ਕੀਤਾ ਹੈ।

ਅਕਾਲੀ ਆਗੂ

ਬਿਕਰਮ ਮਜੀਠੀਆ ਨੇ ਕਿਹਾ 11 ਵਜੇ ਦੇ ਕਰੀਬ ਜਦੋਂ ਉਨ੍ਹਾਂ ਕੋਲ ਸਤਿਕਾਰਯੋਗ ਪਦਮ ਸ਼੍ਰੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਡੀਓ ਪਹੁੰਚੀ ਤਾਂ ਉਸ ਨੂੰ ਸੁਣ ਕੇ ਮਨ ਭਰ ਗਿਆ। ਇਸ ਆਡੀਓ 'ਚ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਕੀਤੀ ਗੱਲਬਾਤ ਨੇ ਸੂਬਾ ਸਰਕਾਰ ਅਤੇ ਸਿਹਤ ਮੰਤਰੀ ਦੇ ਪ੍ਰਬੰਧ ਦੀ ਪੋਲ ਖੋਲ ਕੇ ਰੱਖ ਦਿੱਤੀ। ਜਿਸ ਕਦਰ ਖਾਲਸਾ ਜੀ ਦੀ ਦੇਹ ਦਾ ਨਿਰਾਦਰ ਹੋਇਆ ਉਹ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ ਪਰ ਸਰਕਾਰ ਇਸ 'ਤੇ ਵੀ ਚੁੱਪ ਰਹੀ।

ABOUT THE AUTHOR

...view details