ਚੰਡੀਗੜ੍ਹ: ਕਿਰਨ ਖੇਰ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਟਰੈਫਿਕ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ।
ਕਿਰਨ ਖੇਰ ਦੇ ਰੋਡ ਸ਼ੋਅ ਦੌਰਾਨ ਟਰੈਫਿਕ ਨਿਯਮਾਂ ਦੀਆਂ ਉਡਾਈਆਂ ਧੱਜੀਆਂ - chandigarh
ਕਿਰਨ ਖੇਰ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੱਢਿਆ ਗਿਆ ਜਿਸ ਦੌਰਾਨ ਪਾਰਟੀ ਵਰਕਰਾਂ ਨੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ।
ਰੋਡ ਸ਼ੋਅ ਦੌਰਾਨ ਪਾਰਟੀ ਵਰਕਰ
ਬੀਜੇਪੀ ਵਰਕਰ ਬਿਨਾਂ ਸੀਟ ਬੈਲਟ ਤੋਂ ਗੱਡੀਆਂ ਦੜ੍ਹਾਉਂਦੇ ਨਜ਼ਰ ਆਏ ਅਤੇ ਬਾਈਕ ਸਵਾਰ ਬਿਨਾਂ ਹੈਲਮੇਟ ਦੇ ਹੀ ਮੋਟਰਸਾਈਕਲ ਚਲਾ ਰਹੇ ਸਨ ਜਿਸ 'ਤੇ ਪੁਲਿਸ ਦਾ ਸਖ਼ਤ ਰਵੱਈਆ ਵੇਖਣ ਨੂੰ ਮਿਲਿਆ। ਪੁਲਿਸ ਨਾਲ ਕੁੱਝ ਵਰਕਰਾਂ ਦੀ ਬਹਿਸ ਵੀ ਹੋਈ।
ਇਸ ਮੌਕੇ ਆਈਪੀਐੱਸ ਨੇਹਾ ਯਾਦਵ ਨੇ ਦੱਸਿਆ ਕਿ ਪੁਲਿਸ ਟਰੈਫਿਕ ਨਿਯਮਾਂ ਦੀ ਅਣਦੇਖੀ ਬਿਲਕੁਲ ਬਰਦਾਸ਼ ਨਹੀਂ ਕਰੇਗੀ ਜੇ ਕਿਸੇ ਵੱਲੋਂ ਟਰੈਫਿਕ ਨਿਯਮ ਤੋੜੇ ਜਾਣਗੇ ਤਾਂ ਉਸ ਦਾ ਚਲਾਨ ਲਾਜ਼ਮੀ ਹੀ ਕੱਟਿਆ ਜਾਵੇਗਾ।