ਚੰਡੀਗੜ੍ਹ:ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਵਿੱਚ ਘਪਲਿਆਂ ਨੂੰ ਲੈ ਕੇ ਵਿਧਾਇਕਾਂ ਉੱਤੇ ਸ਼ਿਕੰਜਾ ਲਗਾਤਾਰ ਜਾਰੀ ਹੈ। ਇਸੇ ਤਹਿਤ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਭਾਜਪਾ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ (Vigilance registered FIR against Sunder Sham Arora) ਸਮੇਤ 12 ਸੀਨੀਅਰ ਅਧਿਕਾਰੀਆਂ ਨੂੰ ਪੰਜਾਬ ਵਿੱਚ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਅਤੇ ਖਰੀਦ-ਵੇਚ ਦੇ ਸਬੰਧ ਵਿੱਚ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਕੁੱਲ 7 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ਵਿੱਚ ਨਾਮਜ਼ਦ ਉੱਚ ਅਧਿਕਾਰੀ:-ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਪੀਐਸਆਈਡੀਸੀ ਅਤੇ ਐਕਸੀਅਨ ਤੋਂ ਇਲਾਵਾ ਸੀਜੀਐਮ ਦੇ ਮੁਲਾਜ਼ਮ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚ ਜੋਗਿੰਦਰਪਾਲ ਸਿੰਘ ਅਤੇ ਅਸਟੇਟ ਅਫ਼ਸਰ ਅੰਕੁਰ ਚੌਧਰੀ,ਰਜਤ ਕੁਮਾਰ ਡੀਏ, ਆਸ਼ਿਮਾ ਅਗਰਵਾਲ ਏਟੀਪੀ, ਸੰਦੀਪ ਸਿੰਘ, ਜੇਐਸ ਭਾਟੀਆ ਚੀਫ਼ ਜਨਰਲ ਮੈਨੇਜਰ, ਪਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਦਵਿੰਦਰਪਾਲ ਸਿੰਘ ਜੀਐਮ ਪਰਸੋਨਲ ਆਦਿ ਸ਼ਾਮਲ ਹੋਣ ਦੀ ਖ਼ਬਰ ਹੈ। ਦੱਸ ਦਈਏ ਕਿ ਇਨ੍ਹਾਂ ਉੱਤੇ ਆਰੋਪ ਹੈ ਕਿ ਇਨ੍ਹਾਂ ਨੇ ਰੀਅਲਟਰ ਫਰਮ ਨਾਲ ਮਿਲਕੇ ਆਪਣੇ ਮਨਪਸੰਦ ਨੂੰ ਸਨਅਤੀ ਪਲਾਟ ਮਾਰਕੀਟ ਮੁੱਲ ਦੇ ਮੁਕਾਬਲੇ ਘੱਟ ਭਾਅ ਉੱਤੇ ਅਲਾਟ ਕੀਤੇ ਅਤੇ ਇਸ ਤੋਂ ਬਾਅਦ ਵਿੱਚ ਉਨ੍ਹਾਂ ਨੂੰ ਵੱਧ ਕੀਮਤ ਉੱਤੇ ਵੇਚ ਦਿੱਤਾ।