ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ’ਤੇ ਸ਼ਬਦੀ ਹਮਲਾ ਕੀਤਾ। ਵਿਧਾਇਕ ਰਾਜਕੁਮਾਰ ਵੇਰਕਾ ਨੇ ਦਿੱਲੀ ਸੀਐੱਮ ਕੇਜਰੀਵਾਲ ਤੋਂ ਸਵਾਲ ਕਰਦੇ ਹੋਏ ਪੁੱਛਿਆ ਕਿ ਦਿੱਲੀ ਚ ਉਨ੍ਹਾਂ ਨੇ ਕਿਹੜਾ ਨਵਾਂ ਹਸਪਤਾਲ ਬਣਾਇਆ ਹੈ। ਵੇਰਕਾ ਨੇ ਇਹ ਵੀ ਕਿਹਾ ਕਿ ਮੈਟਰੋ ਤੋਂ ਲੈ ਕੇ ਚੋੜੀਆਂ ਸੜਕਾਂ ਤੱਕ ਦਾ ਸਾਰਾ ਕੰਮ ਸ਼ੀਲਾ ਦੀਕਸ਼ਿਤ ਦੇ ਰਾਜ ਚ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਅੱਜ ਤੱਕ ਨਾ ਤਾਂ ਕੋਈ ਕਾਲਜ ਬਣਾਇਆ ਹੈ ਤੇ ਨਾ ਹੀ ਕੋਈ ਹਸਪਤਾਲ। ਇਹ ਸਾਰੇ ਕੰਮ ਕਾਂਗਰਸ ਵੱਲੋਂ ਕੀਤੇ ਗਏ ਹਨ।
ਕੇਜਰੀਵਾਲ ਨੇ ਚੁੱਕੇ ਸੀ ਸੀਐੱਮ ਕੈਪਟਨ ’ਤੇ ਸਵਾਲ