ਪੰਜਾਬ

punjab

ETV Bharat / state

ਟਮਾਟਰ ਨੇ ਦਿਖਾਇਆ ਰੰਗ ਤਾਂ ਸਬਜ਼ੀਆਂ ਦੇ ਭਾਅ ਵੀ ਅਸਮਾਨੀ, ਆਮ ਲੋਕਾਂ ਦਾ ਮਹਿੰਗੀ ਸਬਜ਼ੀ ਨੇ ਵਿਗਾੜਿਆ ਬਜਟ - ਚੰਡੀਗੜ੍ਹ ਦੀ ਖ਼ਬਰ ਪੰਜਾਬੀ ਵਿੱਚ

ਦੇਸ਼ ਭਰ ਵਿੱਚ ਇਸ ਸਮੇਂ ਬਰਸਾਤ ਨੇ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਇਸ ਬਰਸਾਤ ਨੇ ਖੇਤਾਂ ਵਿੱਚ ਪਲ ਰਹੀਆਂ ਸਬਜ਼ੀਆਂ ਨੂੰ ਡੂੰਘੀ ਮਾਰ ਪਈ ਹੈ। ਮੀਂਹ ਦੀ ਸਬਜ਼ੀਆਂ ਉੱਤੇ ਪਈ ਮਾਰ ਤੋਂ ਬਾਅਦ ਟਮਾਮਰ ਸਮੇਤ ਸਬਜ਼ੀਆਂ ਦੇ ਮੁੱਲ ਅਸਮਾਨੀ ਪਹੁੰਚ ਚੁੱਕੇ ਨੇ।

Vegetable prices are more expensive in Chandigarh
ਟਮਾਟਰ ਨੇ ਦਿਖਾਇਆ ਰੰਗ ਤਾਂ ਸਬਜ਼ੀਆਂ ਦੇ ਭਾਅ ਵੀ ਅਸਮਾਨੀ, ਆਮ ਲੋਕਾਂ ਦਾ ਮਹਿੰਗੀ ਸਬਜ਼ੀ ਨੇ ਵਿਗਾੜਿਆ ਬਜਟ

By

Published : Jun 27, 2023, 2:06 PM IST

ਆਮ ਲੋਕ ਮਹਿੰਗੀਆਂ ਸਬਜ਼ੀਆਂ ਕਾਰਣ ਪਰੇਸ਼ਾਨ

ਚੰਡੀਗੜ੍ਹ: ਸੈਕਟਰ-26 ਦੀ ਸਬਜ਼ੀ ਮੰਡੀ ਦੇ ਵਪਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਟਮਾਟਰ 40 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਿਹਾ ਸੀ ਪਰ ਹੁਣ ਇਹ ਵਧ ਗਿਆ ਹੈ। ਟਮਾਟਰ ਦਾ ਪ੍ਰਚੂਨ ਭਾਅ 80 ਤੋਂ 100 ਰੁਪਏ ਪ੍ਰਤੀ ਕਿੱਲੋ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। ਟਮਾਟਰਾਂ ਦਾ ਰੇਟ ਵਧਣ ਦਾ ਸਭ ਤੋਂ ਵੱਡਾ ਕਾਰਨ ਮੀਂਹ ਦੱਸਿਆ ਜਾ ਰਿਹਾ ਹੈ। ਮੀਂਹ ਕਾਰਨ ਫ਼ਸਲ ਖਰਾਬ ਹੋ ਗਈ ਹੈ ਅਤੇ ਟਮਾਟਰ ਬਹੁਤ ਘੱਟ ਮਿਲ ਰਹੇ ਹਨ। ਸਬਜ਼ੀ ਖਰੀਦਣ ਆਏ ਲੋਕ ਵੀ ਮਹਿੰਗਾਈ ਤੋਂ ਪ੍ਰੇਸ਼ਾਨ ਹੋ ਰਹੇ ਹਨ।


80 ਤੋਂ 100 ਰੁਪਏ ਕਿਲੋ ਵਿਕ ਰਿਹਾ ਟਮਾਟਰ: ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਲੱਗੇ ਹਨ। ਇੱਕ ਹਫ਼ਤਾ ਪਹਿਲਾਂ ਤੱਕ 30-40 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ ਪ੍ਰਚੂਨ ਵਿੱਚ 80-100 ਰੁਪਏ ਕਿਲੋ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬਾਜ਼ਾਰ ਵਿੱਚ ਟਮਾਟਰ 70 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਥੋਕ ਵਿੱਚ ਵਿਕ ਰਿਹਾ ਹੈ। ਪਿਛਲੇ ਮਈ ਮਹੀਨੇ ਵਿੱਚ ਟਮਾਟਰ ਦੀ ਕੀਮਤ 10 ਰੁਪਏ ਪ੍ਰਤੀ ਕਿਲੋ ਸੀ। ਟਮਾਟਰ ਦੀ ਕੀਮਤ ਅਚਾਨਕ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਣ ਕਾਰਨ ਗਾਹਕ ਪਰੇਸ਼ਾਨ ਹਨ।

ਰਸੋਈ ਦੇ ਬਜਟ ਤੋਂ ਬਾਹਰ ਹੋਏ ਸਬਜ਼ੀਆਂ ਦੇ ਭਾਅ



ਹੋਰ ਸਬਜ਼ੀਆਂ ਦੇ ਵੀ ਵਧੇ ਭਾਅ : ਚੰਡੀਗੜ੍ਹ ਸੈਕਟਰ-26 ਸਥਿਤ ਸਬਜ਼ੀ ਮੰਡੀ ਦੇ ਵਪਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਟਮਾਟਰ 30 ਰੁਪਏ ਕਿਲੋ ਤੱਕ ਵਿਕ ਰਿਹਾ ਸੀ ਪਰ ਹੁਣ ਇਹ ਵਧ ਗਿਆ ਹੈ। ਟਮਾਟਰ ਦਾ ਪ੍ਰਚੂਨ ਭਾਅ 80 ਤੋਂ 100 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। ਆਉਣ ਵਾਲੇ ਦਿਨਾਂ 'ਚ ਕੀਮਤ ਹੋਰ ਵਧਣ ਦੀ ਉਮੀਦ ਹੈ। ਦੂਜੇ ਪਾਸੇ ਸਬਜ਼ੀਆਂ ਖਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਸਬਜ਼ੀਆਂ ਦੇ ਭਾਅ ਵਧਣ ਕਾਰਨ ਘਰ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਟਮਾਟਰ ਰਸੋਈ ਦੀ ਪਹੁੰਚ ਤੋਂ ਬਾਹਰ ਹੈ। ਅਜਿਹੇ 'ਚ ਮਹਿੰਗਾਈ ਕਾਰਨ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ, ਹਰ ਵਾਰ ਬਰਸਾਤ ਦੇ ਮੌਸਮ 'ਚ ਸਬਜ਼ੀਆਂ ਦੇ ਰੇਟ ਦੁੱਗਣੇ ਅਤੇ ਤਿੱਗਣੇ ਹੋ ਜਾਂਦੇ ਹਨ, ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ |


ਮੀਂਹ ਕਾਰਨ ਹੋਇਆ ਇਹ ਹਾਲ :ਇਸ ਤੋਂ ਇਲਾਵਾ ਹੋਰ ਹਰੀਆਂ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। ਸਬਜ਼ੀਆਂ ਦਾ ਰੇਟ 20 ਰੁਪਏ ਤੋਂ ਵਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਸਬਜ਼ੀਆਂ ਦੀਆਂ ਕੀਮਤਾਂ 'ਚ ਇਸ ਅਚਾਨਕ ਉਛਾਲ ਦਾ ਸਭ ਤੋਂ ਵੱਡਾ ਕਾਰਨ ਬਰਸਾਤ ਦਾ ਮੌਸਮ ਸ਼ੁਰੂ ਹੋਣਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਪਿਛਲੇ ਸਮੇਂ ਨਾਲੋਂ ਇਸ ਵਾਰ ਕੀਮਤਾਂ ਡਿੱਗਣ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਹੈ। ਲਾਹੇਵੰਦ ਭਾਅ ਨਾ ਮਿਲਣ ਕਾਰਨ ਕਿਸਾਨਾਂ ਨੇ ਸਬਜ਼ੀਆਂ ਦੀ ਬਿਜਾਈ ਘਟਾ ਦਿੱਤੀ ਸੀ, ਜਿਸ ਕਾਰਨ ਮੰਡੀ ਵਿੱਚ ਸਪਲਾਈ ਪ੍ਰਭਾਵਿਤ ਹੋਈ ਅਤੇ ਭਾਅ ਵਧ ਗਏ। ਮੀਂਹ ਕਾਰਨ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।











ABOUT THE AUTHOR

...view details