ਚੰਡੀਗੜ੍ਹ ਡੈਸਕ :ਕੈਨੇਡਾ ਦੇ ਸਰੀ ਵਿੱਚ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ (Sri Lakshmi Narayan Temple in Surrey Canada) ਦੇ ਬਾਹਰ ਹਿੰਦੂ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਹੰਗਾਮਾ ਹੋਇਆ ਹੈ। ਜਾਣਕਾਰੀ ਮੁਤਾਬਿਕ ਖਾਲਿਸਤਾਨ ਪੱਖੀਆਂ ਨੇ ਲੰਘੀ 19 ਨਵੰਬਰ ਨੂੰ ਐਲਾਨ ਕੀਤਾ ਸੀ ਕਿ 26 ਨਵੰਬਰ ਨੂੰ ਮੰਦਿਰ 'ਤੇ ਹਮਲਾ ਕੀਤਾ ਜਾਵੇਗਾ। ਇਸੇ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਸਮਰਥਕ ਇਕ ਦਿਨ ਪਹਿਲਾਂ ਹੀ ਮੰਦਿਰ ਦੇ ਬਾਹਰ ਇਕੱਠੇ ਹੋ ਗਏ।
ਦੋਵਾਂ ਧਿਰਾਂ ਵਿਚਾਲੇ ਤਿੰਨ ਘੰਟੇ ਹੰਗਾਮਾ :ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਖਾਲਿਸਤਾਨ ਸਮਰਥਕਾਂ ਦਾ ਗੁੱਟ ਮੰਦਿਰ 'ਚ ਦਾਖਲ ਹੋਣ ਲੱਗਿਆ ਤਾਂ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਮੌਕੇ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਦਿਰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਦੋਵਾਂ ਧਿਰਾਂ ਵਿਚਾਲੇ 3 ਘੰਟੇ ਤੱਕ ਹੰਗਾਮਾ ਹੋਇਆ ਅਤੇ ਮੌਕੇ ਉੱਤੇ ਪੁਲਿਸ ਨੂੰ ਵੀ ਵਿਚਕਾਰ ਆਉਣਾ ਪਿਆ।
ਪਹਿਲਾਂ ਵੀ ਹੋ ਚੁੱਕਾ ਹੈ ਹੰਗਾਮਾ :ਦੂਜੇ ਪਾਸੇ ਮੰਦਿਰ ਕੌਂਸਲ ਦੇ ਚੇਅਰਮੈਨ (Chairman of the Temple Council) ਦੇ ਮੁਤਾਬਿਕ ਹਿੰਦੂ ਸਮਾਜ ਦੇ ਲੋਕਾਂ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਧਮਕੀਆਂ ਮਿਲੀਆਂ ਸਨ ਪਰ ਹਿੰਦੂ ਧਿਰ ਦੇ ਲੋਕ ਕਿਸੇ ਵੀ ਤਰ੍ਹਾਂ ਡਰਨ ਵਾਲੇ ਨਹੀਂ ਹਨ। ਇਸ ਤੋਂ ਪਹਿਲਾਂ ਭਾਰਤੀ ਵਣਜ ਦੂਤਘਰ ਨੇ ਗ੍ਰੇਟਰ ਟੋਰਾਂਟੋ ਵਿੱਚ ਕੌਂਸਲਰ ਕੈਂਪ ਲਾਇਆ ਸੀ, ਉਥੇ ਵੀ ਖਾਲਿਸਤਾਨ ਸਮਰਥਕਾਂ ਵੱਲੋਂ ਹੰਗਾਮਾ (Uproar by Khalistan supporters) ਕੀਤਾ ਗਿਆ ਸੀ। ਇਸ ਵਾਰ ਲਕਸ਼ਮੀ ਨਰਾਇਣ ਮੰਦਿਰ ਵਿਖੇ ਕੌਾਸਲਰ ਕੈਂਪ ਲੱਗਿਆ ਸੀ ਅਤੇ ਇਸ ਦੌਰਾਨ ਸਿੱਖ ਫਾਰ ਜਸਟਿਸ ਦੇ ਸਮਰਥਕਾਂ ਨੇ ਹੰਗਾਮਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਈਚਾਰੇ ਦੇ ਲੋਕ ਇਕਜੁਟ ਹਨ।
ਨਿੱਝਰ ਦੇ ਕਤਲ ਤੋਂ ਵਧੀ ਤਲਖੀ :ਜ਼ਿਕਰਯੋਗ ਹੈ ਕਿ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ (Khalistan supporter Hardeep Singh Nijhar) ਦੀ 18 ਜੂਨ ਨੂੰ ਸਰਾਏ ਸ਼ਹਿਰ 'ਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਉਸ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਭਾਰਤੀ ਏਜੰਸੀਆਂ 'ਤੇ ਹੱਤਿਆ ਕਰਵਾਉਣ ਦੇ ਇਲਜਾਮ ਲਗਾਏ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਭਾਰਤ ਸਰਕਾਰ ਖਿਲਾਫ ਲਗਾਤਾਰ ਬਿਆਨ ਦੇ ਰਹੇ ਹਨ। ਇਸੇ ਕਾਰਨ ਭਾਰਤ ਕੈਨੇਡਾ ਦੇ ਕੁੱਝ ਵਿਸ਼ੇਸ਼ ਵੀਜੇ ਵੀ ਰੱਦ ਰਹੇ ਸਨ।