ਚੰਡੀਗੜ੍ਹ:ਚੰਡੀਗੜ੍ਹ ਵਿੱਚ ਹਿੱਸੇਦਾਰੀ ਨੂੰ ਲੈ ਕੇ ਪੰਜਾਬ-ਹਰਿਆਣਾ ਤੇ ਕੇਂਦਰ ਵਿਚਕਾਰ ਲੰਮੇ ਸਮੇਂ ਤੋਂ ਖਿੱਚਾਤਾਣੀ ਚੱਲ ਰਹੀ ਹੈ। ਜਿਸ ਤੋਂ ਬਾਅਦ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਵਿੱਚ ਹੰਗਾਮਾ ਦੇਖ ਨੂੰ ਮਿਲਿਆ। ਉੱਥੇ ਹੀ ਸੂਤਰਾਂ ਤੋਂ ਖ਼ਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਕਾਊਂਸਲਰ ਸਸਪੈਂਡ ਕਰ ਦਿੱਤੇ ਹਨ। ਦੱਸ ਦਈਏ ਕਿ ਜਦੋਂ 'ਆਪ' ਨੇ ਤਰੁਣ ਮਹਿਤਾ ਦੇ ਕਾਂਗਰਸ ਵਿੱਚ ਜਾਣ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਹੀ ਪੰਜਾਬ ਕਾਂਗਰਸ ਨੇ ਡੰਪਿੰਗ ਗਰਾਊਂਡ ਦੇ ਮੁੱਦੇ ਨੂੰ ਕੇ ਭਾਜਪਾ ਨੂੰ ਕਰੜੇ ਹੱਥੀ ਘੇਰਿਆ, ਜਿਸ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ ਤੇ 'ਆਪ' ਆਗੂਆਂ 'ਚ ਬਹਿਸ ਹੋਈ। ਇਸ ਬੈਠਕ ਦੌਰਾਨ ਹੀ ਸੰਸਦ ਮੈਂਬਰ ਕਿਰਨ ਖੇਰ ਵੀ ਹਾਜ਼ਰ ਸੀ।
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮਾ, 'ਆਪ' ਦੇ ਸਾਰੇ ਕਾਊਂਸਲਰ ਸਸਪੈਂਡ ! - ਆਪ ਦੇ ਸਾਰੇ ਕਾਊਂਸਲਰ ਸਸਪੈਂਡ
ਅੱਜ ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਵਿੱਚ ਹੰਗਾਮਾ ਹੋਇਆ। ਜਿਸ ਤੋਂ ਬਾਅਦ ਸੂਤਰਾਂ ਤੋਂ ਖ਼ਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਕਾਊਂਸਲਰ ਸਸਪੈਂਡ ਕਰ ਦਿੱਤੇ ਹਨ।
'ਆਪ' ਨੇ ਜਿੱਤੀਆਂ ਸਨ 14 ਸੀਟਾਂ ਜਿੱਤੀਆਂ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ 27 ਦਿਸੰਬਰ 2021 ਨੂੰ ਚੰਡੀਗੜ੍ਹ ਨਗਰ ਨਿਗਮ ਚੋਣ ਦੇ ਨਤੀਜੇ (Chandigarh Municipal Corporation Election Result) ਆਏ ਸਨ। ਜਿਸ ਵਿੱਚ ਕੁੱਲ 35 ਸੀਟਾਂ ਤੋਂ ਬੀਜੇਪੀ ਨੂੰ 12 ਸੀਟਾਂ ਮਿਲੀਆਂ ਹਨ। ਉੱਥੇ ਹੀ ਪਹਿਲੀ ਵਾਰ ਚੰਡੀਗੜ੍ਹ ਵਿੱਚ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੇ ਧਮਾਕੇਦਾਰ ਆਗਾਜ ਕੀਤਾ ਸੀ। ਜਿਸ ਦੌਰਾਨ ਆਮ ਆਦਮੀ ਪਾਰਟੀ ਨੇ ਕੁੱਲ 14 ਸੀਟਾਂ ਜਿੱਤੀਆਂ ਸਨ ਤੇ ਕਾਂਗਰਸ ਨੂੰ 8 ਸੀਟਾਂ ’ਤੇ ਜਿੱਤ ਮਿਲੀ ਸੀ। ਹਾਲਾਂਕਿ ਬਹੁਮਤ ਦੇ ਲਈ ਜਰੂਰੀ 18 ਅੰਕੜਾ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਸੀ।
- Deport Cases in Canada: ਕੈਨੇਡਾ ਦੇ ਮਿਸੀਗਾਗਾ ਸ਼ਹਿਰ 'ਚ ਪੰਜਾਬੀਆਂ ਦਾ ਪ੍ਰਦਰਸ਼ਨ, ਵਿਦਿਆਰਥੀਆਂ ਨੂੰ ਡਿਪੋਟ ਕੀਤਾ ਜਾਣ ਦਾ ਵਿਰੋਧ
- Operation Blue Star: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੱਗੇ ਖਲਿਸਤਾਨ ਦੇ ਨਾਅਰੇ, ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼
- Delhi police In Gonda: ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਘਰ ਪਹੁੰਚੀ ਦਿੱਲੀ ਪੁਲਿਸ, 15 ਤੋਂ ਵੱਧ ਲੋਕਾਂ ਦੇ ਬਿਆਨ ਕੀਤੇ ਦਰਜ
24 ਦਸੰਬਰ 2021 ਨੂੰ ਹੋਈਆਂ ਸਨ ਚੋਣਾਂ:-ਦੱਸ ਦੇਈਏ ਕਿ ਨਗਰ ਨਿਗਮ ਚੋਣਾਂ 24 ਦਸੰਬਰ 2021 ਨੂੰ ਹੋਈਆਂ ਸਨ। ਜਿਸ ਵਿੱਚ 200 ਤੋਂ ਵੱਧ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਚੰਡੀਗੜ੍ਹ ਵਿੱਚ 6 ਲੱਖ 30 ਹਜ਼ਾਰ ਦੇ ਕਰੀਬ ਵੋਟਰ ਹਨ ਅਤੇ ਇਸ ਵਾਰ ਹੁਣ ਤੱਕ ਸਭ ਤੋਂ ਵੱਧ ਵੋਟਿੰਗ ਹੋਈ। ਨਗਰ ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਇਸ ਵਾਰ ਇਨ੍ਹਾਂ ਚੋਣਾਂ ਵਿੱਚ 60 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ। ਜਦੋਂ ਕਿ ਸਾਲ 2011 ਅਤੇ 2016 ਵਿੱਚ ਇਹ ਪ੍ਰਤੀਸ਼ਤਤਾ 60 ਪ੍ਰਤੀਸ਼ਤ ਤੋਂ ਵੀ ਘੱਟ ਸੀ। ਦੱਸਣਯੋਗ ਹੈ ਕਿ ਇਸ ਵਾਰ ਸਭ ਤੋਂ ਵੱਧ ਵੋਟਿੰਗ ਵਾਰਡ ਨੰਬਰ 4 ਵਿੱਚ ਕੁੱਲ 73.78 ਫੀਸਦੀ ਪੋਲਿੰਗ ਦਰਜ ਕੀਤੀ ਗਈ, ਜਦਕਿ ਸਭ ਤੋਂ ਘੱਟ ਵਾਰਡ ਨੰਬਰ 23 ਵਿੱਚ 42.66 ਫੀਸਦੀ ਪੋਲਿੰਗ ਹੋਈ।