ਪੰਜਾਬ

punjab

ETV Bharat / state

ਪੰਜਾਬ ਦੀਆਂ ਦੋ ਲੜਕੀਆਂ ਯੂਏਈ ਵਿੱਚ ਲਾਪਤਾ, ਪਰਿਵਾਰ ਨੇ ਸਰਕਾਰ ਪਾਸੋਂ ਕੀਤੀ ਮਦਦ ਦੀ ਅਪੀਲ - ਇੰਡੀਆ ਇਨ ਆਬੂਧਾਬੀ

ਪੰਜਾਬ ਦੀਆਂ ਦੋ ਲੜਕੀਆਂ ਯੂਏਈ ਵਿੱਚ ਲਾਪਤਾ ਹੋ ਗਈਆਂ ਹਨ। ਦਰਅਸਲ ਦੋਵੇਂ ਕੁੜੀਆਂ ਟੂਰਿਸਟ ਵੀਜ਼ੇ ਉਤੇ ਸ਼ਾਰਜਾਹ ਗਈਆਂ ਸਨ। ਪਿਛਲੇ ਇਕ ਹਫਤੇ ਤੋਂ ਪਰਿਵਾਰ ਦਾ ਉਨ੍ਹਾਂ ਨਾਲ ਸੰਪਰਕ ਨਹੀਂ ਹੋਇਆ। ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਅਪੀਲ ਕੀਤੀ ਹੈ।

Two girls from Punjab are missing in UAE, Family has sought help from the government
ਪੰਜਾਬ ਦੀਆਂ ਦੋ ਲੜਕੀਆਂ ਯੂਏਈ ਵਿੱਚ ਲਾਪਤਾ, ਪਰਿਵਾਰ ਨੇ ਸਰਕਾਰ ਪਾਸੋਂ ਕੀਤੀ ਮਦਦ ਦੀ ਅਪੀਲ

By

Published : Jul 23, 2023, 10:15 AM IST

ਚੰਡੀਗੜ੍ਹ ਡੈਸਕ :ਆਪਣਾ ਭਵਿੱਖ ਸਵਾਰਨ ਲਈ ਯੂਏਈ ਗਈਆਂ ਪੰਜਾਬ ਦੀਆਂ 2 ਲੜਕੀਆਂ ਲਾਪਤਾ ਹੋ ਗਈਆਂ ਹਨ। ਪਰਿਵਾਰ ਦਾ ਪਿਛਲੇ ਇਕ ਹਫਤੇ ਤੋਂ ਲੜਕੀਆਂ ਨਾਲ ਕੋਈ ਸੰਪਰਕ ਨਹੀਂ ਹੋਇਆ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਇੰਡੀਆ ਇਨ ਆਬੂਧਾਬੀ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਲੜਕੀਆਂ ਦੀ ਜਾਣਕਾਰੀ ਸਾਂਝੀ ਕਰਨ।

ਪਿਛਲੇ ਇਕ ਹਫਤੇ ਤੋਂ ਪਰਿਵਾਰ ਦਾ ਲੜਕੀਆਂ ਨਾਲ ਨਹੀਂ ਹੋਇਆ ਸੰਪਰਕ :ਮਿਲੀ ਜਾਣਕਾਰੀ ਅਨੁਸਾਰ ਲਾਪਤਾ ਹੋਈਆਂ ਦੋਵੇਂ ਲੜਕੀਆਂ ਦੀ ਪਛਾਣ ਮਨਪ੍ਰੀਤ ਕੌਰ (25) ਅਤੇ ਹਰਪ੍ਰੀਤ ਕੌਰ (21) ਵਜੋਂ ਹੋਈ ਹੈ। ਇਹ ਦੋਵੇਂ ਲੜਕੀਆਂ 2 ਮਈ 2023 ਨੂੰ ਕੰਮ ਲਈ ਟੂਰਿਸਟ ਵੀਜ਼ਾ ਉਤੇ ਯੂਏਈ ਦੇ ਸ਼ਾਰਜਾਹ ਗਈਆਂ ਸਨ। ਕਰੀਬ ਡੇਢ ਮਹੀਨੇ ਤੋਂ ਦੋਵੇਂ ਲੜਕੀਆਂ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰ ਰਹੀਆਂ ਸਨ, ਪਰ ਪਿਛਲੇ ਇਕ ਹਫਤੇ ਤੋਂ ਉਨ੍ਹਾਂ ਦਾ ਫੋਨ 'ਤੇ ਕੋਈ ਸੰਪਰਕ ਨਹੀਂ ਹੋ ਰਿਹਾ, ਜਿਸ ਕਾਰਨ ਪਰਿਵਾਰ ਚਿੰਤਾ 'ਚ ਹਨ।

ਪੰਜਾਬ ਦੀਆਂ ਦੋ ਕੁੜੀਆਂ ਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ, ਜੋ ਕਿ 2 ਮਈ, 2023 ਨੂੰ ਕੰਮ ਲਈ ਸ਼ਾਰਜਾਹ, ਯੂਏਈ ਗਈਆਂ ਸਨ, ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੇ ਮਾਪਿਆਂ ਦੀ ਇੱਕ ਹਫ਼ਤੇ ਤੋਂ ਉਨ੍ਹਾਂ ਨਾਲ ਗੱਲ ਨਹੀਂ ਹੋਈ ਅਤੇ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਤਾਕੀਦ @IndembAbuDhabi ਲੜਕੀਆਂ ਨੂੰ ਲੱਭਣ ਅਤੇ ਉਹਨਾਂ ਦੇ ਮਾਪਿਆਂ ਨੂੰ ਦੱਸਣ ਲਈ ਜੇਕਰ ਕੋਈ ਸਮੱਸਿਆ ਹੈ। ਦੋਵਾਂ ਲੜਕੀਆਂ ਦੇ ਪਾਸਪੋਰਟ ਅਤੇ ਉਨ੍ਹਾਂ ਦੇ ਫ਼ੋਨ ਨੰਬਰ ਤੁਹਾਨੂੰ ਡੀਐਮ ਵਿੱਚ ਭੇਜ ਦਿੱਤੇ ਗਏ ਹਨ।- ਮਨਜਿੰਦਰ ਸਿੰਘ ਸਿਰਸਾ, ਭਾਜਪਾ ਆਗੂ

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਦੋਵੇਂ ਲੜਕੀਆਂ 2 ਮਈ ਨੂੰ ਯੂਏਈ ਪਹੁੰਚੀਆਂ ਸਨ। ਦੋਵਾਂ ਕੋਲ ਟੂਰਿਸਟ ਵੀਜ਼ਾ ਸੀ, ਜੋ ਸਿਰਫ਼ ਇੱਕ ਮਹੀਨੇ ਲਈ ਵੈਧ ਸੀ। ਇਨ੍ਹਾਂ ਕੁੜੀਆਂ ਨੂੰ 2 ਜੂਨ ਤੱਕ ਵਾਪਸ ਆਉਣਾ ਚਾਹੀਦਾ ਸੀ। ਪਰਿਵਾਰ ਨੂੰ ਖਦਸ਼ਾ ਹੈ ਕਿ ਇਹ ਦੋਵੇਂ ਲੜਕੀਆਂ ਗਲਤ ਹੱਥਾਂ 'ਚ ਗਈਆਂ ਹੋ ਸਕਦੀਆਂ ਹਨ। ਦੱਸ ਦਈਏ ਕਿ ਦੁਬਈ ਵਿੱਚ ਲਾਪਤਾ ਹੋਣ ਜਾਂ ਅਗਵਾ ਹੋਣ ਵਾਲੀਆਂ ਇਹ ਕੋਈ ਪਹਿਲੀਆਂ ਕੁੜੀਆਂ ਨਹੀਂ ਹਨ। ਪੰਜਾਬ ਦੇ ਠੱਗ ਏਜੰਟਾਂ ਦੀ ਆੜ ਵਿੱਚ ਕਈ ਮੁਟਿਆਰਾਂ ਅਤੇ ਨੌਜਵਾਨ ਦੁਬਈ ਪਹੁੰਚ ਜਾਂਦੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ।

ABOUT THE AUTHOR

...view details