ਪੰਜਾਬ

punjab

ETV Bharat / state

'ਬੱਚਿਆਂ 'ਚ ਹੋਣ ਵਾਲੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਜੜ੍ਹੋਂ ਖਤ਼ਮ'

ਪੀਜੀਆਈ 'ਚ ਦੋ ਰੋਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪੈਟਰਿਕ ਹਿਮੈਟੋਲਾਜੀ ਆਰਕੋਲੋਜੀ ਦੇ ਪ੍ਰੋਫ਼ੈਸਰ ਅਮਿਤਾ ਤ੍ਰਿਹਾਨ ਨੇ ਦੱਸਿਆ ਕਿ ਸਮੇਂ ਸਿਰ ਪਤਾ ਲੱਗਣ 'ਤੇ ਬੱਚਿਆਂ ਚੋਂ ਕੈਂਸਰ ਜੜ੍ਹੋਂ ਖ਼ਤਮ ਕੀਤਾ ਜਾ ਰਿਹਾ ਹੈ।

seminar
ਫ਼ੋਟੋ

By

Published : Feb 2, 2020, 3:06 AM IST

ਚੰਡੀਗੜ੍ਹ: ਬੱਚਿਆਂ ਦੇ ਵਿੱਚ ਕੈਂਸਰ ਬਹੁਤ ਵੱਡੀ ਬਿਮਾਰੀ ਬਣ ਕੇ ਉੱਭਰ ਰਿਹਾ। ਹਰ ਸਾਲ ਨਵ ਜਨਮੇ ਬੱਚੇ ਤੋਂ ਲੈ ਕੇ ਅਠਾਰਾਂ ਸਾਲ ਤੱਕ ਦੇ ਬੱਚਿਆਂ ਦੇ ਵਿੱਚ ਕੈਂਸਰ ਪਾਇਆ ਜਾ ਰਿਹਾ। ਹਾਲਾਂਕਿ ਬੱਚਿਆਂ 'ਚ ਕੈਂਸਰ ਕਿਉਂ ਹੁੰਦਾ ਹੈ ਇਸ ਦਾ ਪਤਾ ਤਾਂ ਨਹੀਂ ਲੱਗ ਪਾ ਰਿਹਾ ਹੈ ਪਰ ਬੱਚੇ ਜਲਦੀ ਰਿਕਵਰ ਕਰ ਸਕਦੇ ਹਨ। ਇਸ ਕਰਕੇ ਉਨ੍ਹਾਂ ਵਿੱਚੋਂ ਕੈਂਸਰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ। ਇਸ ਬਾਰੇ ਹੋਰ ਗੱਲ ਕਰਦਿਆਂ ਪੀਜੀਆਈ ਦੇ ਪੈਟਰਿਕ ਹਿਮੈਟੋਲਾਜੀ ਆਰਕੋਲੋਜੀ ਦੇ ਪ੍ਰੋਫ਼ੈਸਰ ਅਮਿਤਾ ਤ੍ਰਿਹਾਨ ਨੇ ਦੱਸਿਆ ਕਿ ਪੀਜੀਆਈ ਵਿੱਚ ਪਟਰੀਆਂਡਿੱਕ ਸੈਂਟਰ ਆਪਣੇ ਪੱਚੀ ਵਰ੍ਹੇ ਪੂਰੇ ਕਰ ਰਿਹਾ। ਇਸ ਕਰਕੇ ਬੱਚਿਆਂ ਦੇ ਵਿੱਚ ਕੈਂਸਰ ਸਬੰਧੀ ਦੋ ਰੋਜ਼ਾ ਸੈਮੀਨਾਰ ਇੱਕ ਫਰਵਰੀ ਤੋਂ ਦੋ ਫਰਵਰੀ ਤੱਕ ਕੀਤਾ ਜਾ ਰਿਹਾ ਹੈ।

ਵੀਡੀਓ

ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਵਿੱਚ ਕੈਂਸਰ ਹੋਣਾ ਅੱਜ ਕੱਲ੍ਹ ਆਮ ਗੱਲ ਹੋ ਗਈ ਹੈ ਪਰ ਜੇ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਕੈਂਸਰ ਤੋਂ ਬਚਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਿੱਚ 70 ਤੋਂ ਲੈ ਕੇ 90 ਫੀਸਦੀ ਤੱਕ ਕੈਂਸਰ ਨੂੰ ਰਿਕਵਰ ਕੀਤਾ ਜਾ ਸਕਦਾ ਹੈ।

ਪ੍ਰੋਫੈਸਰ ਅਮਿਤਾ ਤ੍ਰਿਹਾਨ ਨੇ ਦੱਸਿਆ ਕਿ ਬੱਚਿਆਂ ਦੇ ਵਿੱਚ ਚਾਰ ਤਰ੍ਹਾਂ ਦੇ ਕੈਂਸਰ ਪਾਏ ਜਾਂਦੇ ਹਨ, ਐਕਿਊਟ ਲਊਕੇਮੀਆ, ਬ੍ਰੇਨ ਟਿਊਮਰ ਨਿਊਰੋਬਲਾਸਟੋਮਾ, ਹਾਜਕਿਨਸਲਿਮ ਫਾਰਮਾਂ,ਨਾਨਹਾਜਕਿਨਸਲਿਮ ਫਾਰਮਾਂ। ਉਨ੍ਹਾਂ ਕਿਹਾ ਕਿ ਕੈਂਸਰ ਫੈਲਣ ਦਾ ਮੁੱਖ ਕਾਰਨ ਸਾਡੀ ਅਣਗਹਿਲੀ ਹੁੰਦਾ ਹੈ ਕਿਉਂਕਿ ਬੱਚੇ ਤਾਂ ਛੋਟੇ ਹੁੰਦੇ ਹਨ। ਉਨ੍ਹਾਂ ਦੇ ਮਾਤਾ ਪਿਤਾ ਨੂੰ ਇਹ ਪਤਾ ਨਹੀਂ ਲੱਗਦਾ ਕਿ ਬੱਚੇ ਨੂੰ ਕੈਂਸਰ ਹੈ ਜਾਂ ਫਿਰ ਕੋਈ ਹੋਰ ਬੀਮਾਰੀ।

ਪ੍ਰੋਫੈਸਰ ਅਮਿਤਾ ਤ੍ਰਿਹਾਨ ਨੇ ਦੱਸਿਆ ਕਿ ਪੀਜੀਆਈ ਵਿੱਚ ਸਮੇਂ ਸਮੇਂ ਤੇ ਬੱਚਿਆਂ ਦੇ ਕੈਂਸਰ ਸਬੰਧੀ ਸੈਮੀਨਾਰ ਅਤੇ ਰਿਸਰਚ ਹੁੰਦੀਆਂ ਰਹਿੰਦੀਆਂ ਹਨ ਅਤੇ ਵਿਸ਼ਵ ਲੈਵਲ ਤੇ ਵੀ ਕੈਂਸਰ ਸਬੰਧੀ ਰਿਸਰਚ ਹੋ ਰਹੀਆਂ ਹਨ।

ABOUT THE AUTHOR

...view details