ਪੰਜਾਬ

punjab

ETV Bharat / state

ਹਰਸਿਮਰਤ ਬਾਦਲ ਤੇ ਪਾਕਿ ਮੰਤਰੀ ਫ਼ਵਾਦ ਹੁਸੈਨ ਵਿਚਾਲੇ ਛਿੜੀ 'ਟਵਿੱਟਰ ਵਾਰ'

ਘਾਟੀ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਾਤਨ ਵਿੱਚ ਯੁੱਧ ਵਰਗੇ ਹਲਾਤ ਬਣਦੇ ਜਾ ਰਹੇ ਹਨ। ਇਸ ਦੌਰਾਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹੁਣ ਹਰਸਿਮਰਤ ਕੌਰ ਬਾਦਲ ਤੇ ਪਾਕਿਸਤਾਨ ਦੇ ਵਜ਼ੀਰ ਫ਼ਵਾਦ ਚੌਧਰੀ ਵਿਚਾਲੇ ਟਵਿੱਟਰ ਜੰਗ ਸ਼ੁਰੂ ਹੋ ਚੁੱਕੀ ਹੈ। ਫ਼ਵਾਦ ਨੇ ਭਾਰਤੀ ਫ਼ੌਜ ਵਿਰੁੱਧ ਟਵੀਟ ਕੀਤਾ ਸੀ ਜਿਸ ਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਜਵਾਬ ਦਿੱਤਾ।

ਫ਼ੋਟੋ

By

Published : Aug 14, 2019, 10:53 AM IST

Updated : Aug 14, 2019, 12:25 PM IST

ਚੰਡੀਗੜ੍ਹ: ਭਾਰਤੀ ਫ਼ੌਜ ਵਿਰੁੱਧ ਚੌਧਰੀ ਫਵਾਦ ਹੁਸੈਨ ਦੇ ਵਿਵਾਦਿਤ ਬਿਆਨ 'ਤੇ ਹਰਸਿਮਰਤ ਬਾਦਲ ਵੱਲੋਂ ਉਸ ਦਾ ਜਵਾਬ ਦਿੱਤਾ ਗਿਆ। ਭਾਰਤੀ ਫ਼ੌਜ ਨੂੰ ਆਪਣੀ ਡਿਊਟੀ ਤੋਂ ਨਾਂਹ ਕਰ ਦੇਣ ਲਈ ਕਹਿਣ ਵਾਲੇ ਫਵਾਦ ਨੂੰ ਬਾਦਲ ਨੇ ਜਵਾਬ ਦਿੰਦਿਆ ਲਿਖਿਆ, "ਪੰਜਾਬੀ ਦੇਸ਼ ਭਗਤ ਹੁੰਦੇ ਹਨ, ਦੇਸ਼ 'ਤੇ ਜਦੋਂ ਕੋਈ ਭਾਰ ਪੈਂਦਾ ਹੈ ਤਾਂ ਉਹ ਬਚਾਉਣ ਲਈ ਜਾਨ ਤੱਕ ਦੀ ਬਾਜ਼ੀ ਲਗਾ ਦਿੰਦੇ ਹਨ। ਸਾਨੂੰ ਫੌਜ ਦੀ ਡਿਊਟੀ ਸਬੰਧੀ ਤੁਹਾਡੇ ਕੋਲੋਂ ਸਿੱਖਣ ਦੀ ਲੋੜ ਨਹੀਂ ਹੈ।"

ਹਰਸਿਮਰਤ ਬਾਦਲ ਨੇ ਫ਼ਵਾਦ ਦੇ ਟਵੀਟ ਦਾ ਜਵਾਬ ਦਿੱਤਾ।

ਉੁਪਰ ਦਿੱਤੇ ਹਰਸਿਮਰਤ ਬਾਦਲ ਦੇ ਟਵੀਟ ਦਾ ਜਵਾਬ ਦਿੰਦਿਆਂ ਪਾਕਿ ਵਜ਼ੀਰ ਫ਼ਵਾਦ ਚੌਧਰੀ ਨੇ ਹਰਸਿਮਰਤ 'ਤੇ ਤੰਜ ਕਸਦਿਆਂ ਲਿਖਿਆ ਕਿ ਕਰਤਾਰਪੁਰ ਲਾਂਘੇ ਦੇ ਖੁਲ੍ਹਣ 'ਤੇ ਤੁਹਾਨੂੰ ਮਿਲਣ ਦੀ ਉਮੀਦ ਹੈ ਤੇ ਮੋਦੀ ਸਰਕਾਰ ਦੀ ਕਠਪੁਤਲੀ ਨਾ ਬਣੋ।

ਫ਼ਵਾਦ ਦਾ ਟਵੀਟ

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੰਗਲਵਾਰ ਨੂੰ ਫ਼ਵਾਦ ਚੌਧਰੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਇਹ ਟਵਿੱਟਰ ਜੰਗ ਸ਼ੁਰੂ ਹੋਈ ਹੈ। ਫ਼ਵਾਦ ਨੇ ਭਾਰਤੀ ਫ਼ੌਜ ਵਿਰੁੱਧ ਟਵੀਟ ਕੀਤਾ ਸੀ ਜਿਸ 'ਤੇ ਕੈਪਟਨ ਨੇ ਕਰਾਰਾ ਜਵਾਬ ਦੇ ਕੇ ਫ਼ਵਾਦ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।

ਕੈਪਟਨ ਤੇ ਫ਼ਵਾਦ ਵਿਚਾਲੇ ਸ਼ਬਦੀ ਜੰਗ

ਇਹ ਦੱਸਣਾ ਬਣਦਾ ਹੈ ਕਿ ਜਦੋਂ ਤੋਂ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਹੈ ਇਸ ਤੋਂ ਬਾਅਦ ਰੋਜ਼ਾਨਾ ਹੀ ਪਾਕਿਸਾਤਨ ਵੱਲੋਂ ਕੋਈ ਨਾ ਕੋਈ ਕੋਝੀਆਂ ਹਰਕਤਾਂ ਕੀਤੀਆਂ ਹੀ ਜਾ ਰਹੀਆਂ ਹਨ। ਕਦੇ ਪਾਕਿਸਤਾਨ ਫ਼ੌਜ ਕਹਿੰਦੀ ਹੈ ਕਿ ਉਹ ਕਸ਼ਮੀਰੀਆਂ ਦੀ ਮਦਦ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਕਦੇ ਉਹ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਕੋਲ ਚੁੱਕਣ ਦੀ ਗੱਲ ਆਖ਼ਦੇ ਹਨ।

ਇਸ ਮੁੱਦੇ ਨੂੰ ਲੈ ਕੇ ਇਮਰਾਨ ਖ਼ਾਨ ਕਈ ਵਾਰ ਦੂਜੇ ਦੇਸ਼ਾਂ ਕੋਲ ਮਦਦ ਦੀ ਗੁਹਾਰ ਲਾ ਚੁੱਕੇ ਹਨ ਪਰ ਉਨ੍ਹਾਂ ਨੂੰ ਕਿਸੇ ਵੀ ਵੱਡੇ ਦੇਸ਼ ਕੋਲੋਂ ਖੈਰ ਨਹੀਂ ਪਈ ਹੈ। ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਹੁਣ ਬਿਆਨ ਦਿੱਤਾ ਹੈ ਕਿ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਕੋਲ ਚੁੱਕਣਾ ਸੌਖਾ ਨਹੀਂ ਹੈ ਉੱਥੇ ਕੋਈ ਮਾਲਾ ਲੈ ਕੇ ਉਨ੍ਹਾਂ ਦਾ ਰਾਹ ਨਹੀਂ ਤੱਕ ਰਿਹਾ ਹੈ। ਇਸ ਤੋਂ ਸਾਫ਼ ਹੋ ਰਿਹਾ ਹੈ ਪਾਕਿਸਤਾਨ ਆਪਣੀ ਜਿੰਨੀ ਵਾਹ ਲਾ ਸਕਦਾ ਸੀ ਉਹ ਲਾ ਕੇ ਹਟ ਗਿਆ ਹੈ। ਹੁਣ ਉਸ ਦੇ ਪੱਲੇ ਟਵਿੱਟਰ 'ਤੇ ਬਿਆਨ ਦੇਣ ਤੋਂ ਬਿਨਾਂ ਕੁਝ ਨਹੀਂ ਰਿਹਾ ਹੈ।

ਇਹ ਵੀ ਪੜ੍ਹੋ: ਪਾਕਿ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤੋੜ ਭੰਨ ਦੀ ਕੈਪਟਨ ਨੇ ਕੀਤੀ ਨਿਖੇਧੀ

Last Updated : Aug 14, 2019, 12:25 PM IST

ABOUT THE AUTHOR

...view details