ਪੰਜਾਬ

punjab

ETV Bharat / state

ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫ਼ਿਲਮ ਹੋਵੇ ਬੈਨ: ਕੈਬਿਨੇਟ ਮੰਤਰੀ - ਗੈਂਗਸਟਰ ਸੁੱਖਾ ਕਾਹਲਵਾਂ ਉੱਤੇ ਫ਼ਿਲਮ

ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣ ਰਹੀ ਫ਼ਿਲਮ ਨੂੰ ਲੈ ਕੇ ਗੱਲਬਾਤ ਕਰਨਗੇ।

gangster sukha kahlon film will be ban
ਫ਼ੋਟੋ

By

Published : Jan 28, 2020, 7:15 PM IST

ਚੰਡੀਗੜ੍ਹ: ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣ ਰਹੀ ਫ਼ਿਲਮ ਉੱਤੇ ਸਿਆਸਤ ਭੱਖਣ ਲੱਗ ਪਈ ਹੈ। ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਫ਼ਿਲਮ ਨੂੰ ਲੈ ਕੇ ਗੱਲਬਾਤ ਕਰਨਗੇ।

ਵੀਡੀਓ

ਹੋਰ ਪੜ੍ਹੋ: ਮਾਲਵੇ 'ਚ ਟਿੱਡੀ ਦਲ ਦੇ ਹਮਲੇ ਤੋਂ ਕੈਪਟਨ ਪਰੇਸ਼ਾਨ, ਮੋਦੀ ਨੂੰ ਚਿੱਠੀ ਲਿਖ ਪਾਕਿ ਕੋਲ ਮੁੱਦਾ ਚੁੱਕਣ ਦੀ ਕੀਤੀ ਮੰਗ

ਇਸ ਦੇ ਨਾਲ ਹੀ ਪੰਡਿਤ ਰਾਓ ਧਰੇਨਵਰ ਨੇ ਲੱਚਰ, ਸ਼ਰਾਬੀ ਤੇ ਹਥਿਆਰਾਂ ਵਾਲੇ ਗਾਣੇ ਗਾਉਣ ਵਾਲੇ ਸਿੰਗਰਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਇਸ ਬਿਆਨ ਲਈ ਧੰਨਵਾਦ ਵੀ ਕੀਤਾ ਹੈ। ਇਸ ਦੇ ਉਲਟ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੱਲੋਂ ਇਸ ਫ਼ਿਲਮ 'ਤੇ ਪਾਬੰਦੀ ਨਾ ਲਗਾਉਣ ਦੀ ਮੰਗ ਕੀਤੀ ਤੇ ਕਿਹਾ ਕਿ ਬਰਿੰਦਰ ਢਿੱਲੋਂ ਨੂੰ ਹਾਈ ਕੋਰਟ ਦੇ ਨਿਰਦੇਸ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣ ਰਹੀ ਫ਼ਿਲਮ ਉੱਤੇ ਪਾਬੰਦੀ ਲਗਾਉਣਾ ਕੋਈ ਹੱਲ ਨਹੀਂ ਹੈ। ਬਲਕਿ ਫ਼ਿਲਮ ਵਿੱਚ ਅਜਿਹੇ ਸੰਵਾਦ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਜਾਗਰੂਕ ਕੀਤਾ ਜਾ ਸਕੇ।

ABOUT THE AUTHOR

...view details