ਪੰਜਾਬ

punjab

By

Published : Jan 5, 2023, 7:50 AM IST

ETV Bharat / state

ਖੁੱਲ੍ਹੇਗਾ ਸ਼ੰਭੂ ਬਾਰਡਰ, ਟਰੱਕ ਆਪਰੇਟਰਾਂ ਵੱਲੋਂ ਅੱਜ ਚੁੱਕਿਆ ਜਾਵੇਗਾ ਧਰਨਾ

ਪਿਛਲੇ ਕਈ ਦਿਨਾਂ ਤੋਂ ਸ਼ੰਭੂ ਬਾਰਡਰ ਉੱਤੇ ਟਰਾਂਸਪੋਰਟਰਾਂ/ਟਰੱਕ ਆਪਰੇਟਰਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਹੁਣ ਅੱਜ ਤੋਂ ਸ਼ੰਭੂ ਬਾਰਡਰ ਤੋਂ (Truck Operator Protest Ends Up) ਧਰਨਾ ਚੁੱਕ ਦਿੱਤਾ ਜਾਵੇਗਾ।

Truck Operator Protest Ends Up, Shambhu Border open
Truck Operator Protest Ends Up

ਚੰਡੀਗੜ੍ਹ:ਪੰਜਾਬ ਭਵਨ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨਾਲ ਟਰਾਂਸਪੋਰਟਰਾਂ ਦੀ (transporters and the Punjab government meeting) ਬੁੱਧਵਾਰ ਨੂੰ ਮੀਟਿੰਗ ਹੋਈ। ਇਸ 'ਚ ਸਮਝੌਤਾ ਹੋਇਆ ਕਿ ਪੰਜਾਬ ਸਰਕਾਰ ਅਤੇ ਟਰਾਂਸਪੋਰਟਰਾਂ ਦਰਮਿਆਨ 1 ਮਹੀਨੇ ਦੇ ਅੰਦਰ ਟਰਾਂਸਪੋਰਟ ਨੀਤੀ ਲਿਆਉਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ 11 ਮੈਂਬਰੀ ਕਮੇਟੀ ਬਣਾਈ (Truck Operator Protest Ends Up) ਜਾਵੇਗੀ। ਉੱਥੇ ਹੀ, ਟਰੱਕ ਯੂਨੀਅਨ ਨੂੰ ਵੀ ਭਰੋਸਾ ਦਵਾਇਆ ਗਿਆ ਕਿ ਉਨ੍ਹਾਂ ਦਾ ਰੁਜ਼ਗਾਰ ਕਿਸੇ ਵੀ ਤਰੀਕੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ, ਉਨ੍ਹਾਂ ਦਾ ਗੁਜ਼ਾਰਾ ਵਧੀਆ ਚੱਲੇਗਾ।




ਟਰਾਂਸਪੋਰਟਰਾਂ ਦੇ ਮਸਲੇ ਸੁਲਝਾਉਣ ਲਈ 11 ਮੈਂਬਰੀ ਕਮੇਟੀ: ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਨੇ ਟਰਾਂਸਪੋਰਟਰਾਂ ਨੂੰ ਭਰੋਸਾ ਦਿਵਾਇਆ ਹੈ ਕਿ 1 ਮਹੀਨੇ ਅੰਦਰ ਟਰਾਂਸਪੋਰਟ ਨੀਤੀ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ, ਐਲਾਨ (Shambhu Border open from Today) ਕੀਤਾ ਗਿਆ ਹੈ ਕਿ ਟਰਾਂਸਪੋਰਟਰਾਂ ਦੇ ਮਸਲੇ ਸੁਲਝਾਉਣ ਲਈ 11 ਮੈਂਬਰੀ ਕਮੇਟੀ ਬਣਾਈ ਜਾਵੇਗੀ।






ਟਰੱਕਾਂ ਵਾਲਿਆਂ ਦਾ ਰੁਜ਼ਗਾਰ ਬੰਦ ਨਹੀਂ ਹੋਣ ਦਿੱਤਾ ਜਾਵੇਗਾ:ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਇਸ 11 ਮੈਂਬਰੀ ਕਮੇਟੀ ਵਿੱਚ 4 ਮੈਂਬਰ ਪੰਜਾਬ ਸਰਕਾਰ ਦੇ ਸ਼ਾਮਿਲ ਹੋਣਗੇ, 4 ਮੈਂਬਰ ਟਰਾਂਸਪੋਰਟਰ ਵਾਲੇ ਪੱਖ ਤੋਂ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ 3 ਉਦਯੋਗਪਤੀਆਂ ਨੂੰ ਵੀ ਇਸ ਕਮੇਟੀ ਦਾ ਹਿੱਸਾ ਬਣਾਇਆ ਜਾਵੇਗਾ। ਕੁਲਦੀਪ ਧਾਲੀਵਾਲ ਨੇ ਕਿਹਾ ਟਰੱਕਾਂ ਵਾਲੇ ਵੀਰਾਂ ਦਾ ਰੁਜ਼ਗਾਰ ਕਿਸੇ ਵੀ ਤਰੀਕੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ, ਉਨ੍ਹਾਂ ਦਾ ਗੁਜ਼ਾਰਾ (Truck Operator Protest New Update) ਵਧੀਆ ਚੱਲੇਗਾ।




ਸਮੂਹ ਟਰਾਂਸਪੋਰਟ ਜਥੇਬੰਦੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ:ਉਧਰ ਟਰਾਂਸਪੋਰਟ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਪੂਰਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਟਰੱਕ ਯੂਨੀਅਨ ਉਸੇ ਤਰ੍ਹਾਂ ਹੀ ਕੰਮ ਕਰਨਗੀਆਂ, ਜਿਸ ਤਰ੍ਹਾਂ ਪਹਿਲਾਂ ਕਰਦੀਆਂ ਸਨ। ਉਨ੍ਹਾਂ ਆਖਿਆ ਸਮੂਹ ਟਰਾਂਸਪੋਰਟ ਜਥੇਬੰਦੀਆਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀਆਂ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਮਸਲੇ ਦਾ ਹੱਲ (Truck Operator Protest at Shambhu Border) ਕਰਨ ਦਾ ਭਰੋਸਾ ਦਿਵਾਇਆ।





ਜ਼ਿਕਰਯੋਗ ਹੈ ਕਿ ਟਰੱਕ ਆਪਰੇਟਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਟਰੱਕ ਯੂਨੀਅਨ ਖ਼ਤਮ ਕੀਤੇ ਜਾਣ ਦੇ ਚੱਲਦੇ ਧਰਨਾ ਲਾਇਆ ਗਿਆ ਸੀ। ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ, ਪਰ ਬੇਨਤੀਜਾ ਰਹੀਆਂ। ਉੱਥੇ ਹੀ, ਬੀਤੇ ਦਿਨ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਸਹਿਮਤੀ ਬਣਨ ਤੋਂ ਬਾਅਦ ਟਰੱਕ ਆਪਰੇਟਰਾਂ ਨੇ ਹਾਈਵੇ ਤੋਂ ਧਰਨਾ ਚੁੱਕਣ ਦੀ ਗੱਲ ਕਹੀ। ਇਸ ਧਰਨੇ ਦੌਰਾਨ ਅੰਬਾਲਾ-ਰਾਜਪੁਰਾ ਹਾਈਵੇ ਜਾਮ ਕੀਤਾ ਗਿਆ ਸੀ ਜਿਸ ਕਾਰਨ ਆਵਾਜਾਈ (Ambala Rajpura Highway Jam) ਕਾਫੀ ਪ੍ਰਭਾਵਿਤ ਹੋਈ।


ਇਹ ਵੀ ਪੜ੍ਹੋ:ਬਿਹਾਰ ਦੇ ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਕ, ਬਿਹਾਰ ਦੇ CM ਤੱਕ ਪਹੁੰਚਿਆ ਮਾਮਲਾ

ABOUT THE AUTHOR

...view details