ਚੰਡੀਗੜ੍ਹ:ਪੰਜਾਬ ਵਿੱਚ ਚੱਲ ਰਹੇ ਹੜ੍ਹਾਂ ਦੇ ਵਿਚਕਾਰ ਅੱਜ ਪੰਜਾਬ ਸਰਕਾਰ ਨੇ ਆਈਏਐਸ-ਆਈਪੀਐਸ ਸਮੇਤ 22 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਜਸਵਿੰਦਰ ਕੌਰ ਸਿੱਧੂ ਸਕੱਤਰ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ।
ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ: ਭਗੀਰਥ ਸਿੰਘ ਮੀਨਾ ਨੂੰ ਏਆਈਜੀ ਪਰਸਨਲ ਪੰਜਾਬ ਚੰਡੀਗੜ੍ਹ ਲਾਇਆ ਗਿਆ ਹੈ। ਸਵਰਨਦੀਪ ਸਿੰਘ ਨੂੰ ਏ.ਆਈ.ਜੀ. ਸਪੈਸ਼ਲ ਬ੍ਰਾਂਚ ਵਨ ਇੰਟੈਲੀਜੈਂਸ ਪੰਜਾਬ ਵਜੋਂ ਐਸ.ਏ.ਐਸ.ਨਗਰ ਵਿੱਚ ਇੱਕ ਖਾਲੀ ਅਸਾਮੀ ਉੱਤੇ ਤਾਇਨਾਤ ਕੀਤਾ ਗਿਆ ਹੈ। ਭੁਪਿੰਦਰ ਸਿੰਘ ਦਾ ਤਬਾਦਲਾ ਐਸਐਸਪੀ ਮਲੇਰਕੋਟਲਾ ਤੋਂ ਕਮਾਂਡੈਂਟ 3ਆਰਬੀ ਲੁਧਿਆਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਨਵੇਂ ਹੁਕਮਾਂ ਤਹਿਤ ਪ੍ਰਦੀਪ ਕੁਮਾਰ ਯਾਦਵ ਨੂੰ ਆਈਜੀ ਟੈਕਨੀਕਲ ਸਰਵਿਸਿਜ਼ ਪੰਜਾਬ, ਗੁਰਦਿਆਲ ਸਿੰਘ ਆਈਪੀਐਸ ਨੂੰ ਡੀਆਈਜੀ ਇੰਟੈਲੀਜੈਂਸ ਪੰਜਾਬ ਐਸਏਐਸ ਨਗਰ ਅਤੇ ਅਜੈ ਮੁਲੂਜਾ ਨੂੰ ਡੀਆਈਜੀ ਐਸਟੀਐਫ ਬਠਿੰਡਾ ਨੂੰ ਡੀਆਈਜੀ ਫਰੀਦਕੋਟ ਰੇਂਜ ਲਾਇਆ ਗਿਆ ਹੈ।
ਸਿੱਖ ਗੁਰਦੁਆਰਾ ਐਕਟ ਦੀ ਸੋਧ ਸਬੰਧੀ ਸੀਐੱਮ ਮਾਨ ਦੀ ਚਿੱਠੀ ਦਾ ਗਵਰਨਰ ਨੇ ਦਿੱਤਾ ਜਵਾਬ, ਕਿਹਾ- ਐਕਟ 'ਚ ਸੋਧ ਕਾਨੂੰਨ ਦੀ ਉਲੰਘਣਾ
ਸੀਐੱਮ ਮਾਨ ਨੇ ਐੱਸਜੀਪੀਸੀ ਅਤੇ ਸੁਖਬੀਰ ਬਾਦਲ ਨੂੰ ਘੇਰਿਆ, ਕਿਹਾ-ਸੁਖਬੀਰ ਬਾਦਲ ਨੇ ਕਿਸ ਹੈਸੀਅਤ ਨਾਲ ਦਰਬਾਰ ਸਾਹਿਬ ਦਾ ਅਕਾਊਂਟ ਨੰਬਰ ਕੀਤਾ ਜਾਰੀ
Malwa Belt: ਪੰਜਾਬ ਵਿੱਚ ਮਾਲਵੇ ਦੇ ਮੁੱਖ ਮੰਤਰੀਆਂ ਦੀ ਸਰਦਾਰੀ, ਫਿਰ ਵੀ ਮਾਝੇ ਤੇ ਦੋਆਬੇ ਨਾਲੋਂ ਪਿੱਛੇ ਕਿਉਂ ? ਖ਼ਾਸ ਰਿਪੋਰਟ
ਪੀਸੀਐੱਸ ਅਧਿਕਾਰੀਆਂ ਦੇ ਵੀ ਹੋਏ ਤਬਾਦਲੇ: ਦੱਸ ਦਈਏ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਤੋਂ ਇਲਾਵਾ ਸੂਬੇ ਵਿੱਚ ਪੀਸੀਐੱਸ ਅਧਿਕਾਰੀਆਂ ਦੀ ਵੀ ਬਦਲੀ ਹੋਈ ਹੈ। ਰਾਖੀ ਗੁਪਤਾ ਭੰਡਾਰੀ ਨੂੰ ਪ੍ਰਮੁੱਖ ਸਕੱਤਰ ਸੰਸਦੀ ਮਾਮਲਿਆਂ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗੁਰਕੀਰਤ ਪਾਲ ਸਿੰਘ ਨੂੰ ਗ੍ਰਹਿ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦੇ ਨਾਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਖਾਣਾਂ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਭਾਰਤੀ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਦੀਪਰਵਾ ਲਾਕੜਾ ਨੂੰ ਸਕੱਤਰ ਵਿੱਤ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੀ.ਆਈ.ਡੀ.ਬੀ ਦਾ ਮੈਨੇਜਿੰਗ ਡਾਇਰੈਕਟਰ ਵੀ ਬਣਾਇਆ ਗਿਆ ਹੈ। ਪ੍ਰਦੀਪ ਸਿੰਘ ਬੈਂਸ ਨੂੰ ਉਪ ਸਕੱਤਰ, ਮਾਲ ਤੇ ਮੁੜ ਵਸੇਬਾ ਲਾਇਆ ਗਿਆ ਹੈ।