ਪੰਜਾਬ

punjab

ETV Bharat / state

ਫੂਡ ਸੇਫਟੀ ਟੀਮਾਂ ਨੇ ਕੋਲਡ ਸਟੋਰਾਂ ਤੇ ਰੇਲਵੇ ਸਟੇਸ਼ਨਾਂ ਉੱਤੇ ਤਿੱਖੀ ਨਜ਼ਰ ਰੱਖਣ ਦੀ ਦਿੱਤੀ ਹਿਦਾਇਤ - ਫੂਡ ਸੇਫਟੀ ਟੀਮਾਂ ਵੱਲੋਂ ਰੇਲਵੇ ਸਟੇਸ਼ਨਾਂ ਦੀ ਜਾਂਚ

ਫੂਡ ਸੇਫਟੀ ਟੀਮਾਂ ਵਲੋਂ ਰੇਲਵੇ ਸਟੇਸ਼ਨਾਂ, ਅੰਤਰ-ਰਾਜੀ ਬੱਸਾਂ, ਟਰੱਕਾਂ ਦੇ ਕੋਲਡ ਸਟੋਰਾਂ ’ਤੇ ਤਿੱਖੀ ਨਜ਼ਰ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।

ਫ਼ੋਟੋ

By

Published : Oct 26, 2019, 10:29 AM IST

ਚੰਡੀਗੜ: ਸੂਬੇ ਵਿੱਚ ਘੱਟਿਆ ਮਿਆਰ ਦੇ ਖੋਏ ਨੂੰ ਚੋਰੀ-ਛਿਪੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਫ਼ੂਡ ਬਿਜ਼ਨਸ ਓਪਰੇਟਰਾਂ ’ਤੇ ਨਕੇਲ ਕੱਸਦਿਆਂ ਫ਼ੂਡ ਸੇਫ਼ਟੀ ਅਧਿਕਾਰੀਆਂ ਨੂੰ ਰੇਲਵੇ ਸਟੇਸ਼ਨਾਂ, ਅੰਤਰ-ਰਾਜੀ ਬੱਸਾਂ, ਟਰੱਕਾਂ ਤੇ ਕੋਲਡ ਸਟੋਰਾਂ ’ਤੇ ਤਿੱਖੀ ਨਜ਼ਰ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਖ਼ੁਰਾਕ ਅਤੇ ਡਰੱਗ ਪ੍ਰਬੰਧਕ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਨਿਯਮਤ ਜਾਂਚ ਸਦਕਾ ਸੂਬੇ ਵਿੱਚ ਵੱਡੇ ਪੱਧਰ ’ਤੇ ਘਟੀਆ ਮਿਆਰ ਦੇ ਭੋਜਨ ਪਦਾਰਥਾਂ ਦੇ ਉਤਪਾਦਨ ਵਿੱਚ ਕਮੀ ਆਈ ਹੈ ਪਰ ਵਧੇਰੇ ਮੁਨਾਫਾਂ ਕਮਾਉਣ ਦੇ ਲਾਲਚ ਵਿੱਚ ਕੁੱਝ ਫੂਡ ਬਿਜਨੇਸ ਆਪਰੇਟਰ ਗੁਆਂਢੀ ਇਲਾਕਿਆਂ ਤੋਂ ਘਟੀਆ ਕੁਆਲਟੀ ਦਾ ਕੱਚਾ ਮਾਲ ਖ਼ਰੀਦ ਸਕਦੇ ਹਨ।

ਇਸ ਲਈ ਘਟੀਆ ਮਿਆਰ ਦੇ ਭੋਜਨ ਪਦਾਰਥਾਂ ਦੀ ਆਮਦ ਨੂੰ ਰੋਕਣ ਲਈ, ਫੂਡ ਸੇਫ਼ਟੀ ਟੀਮਾਂ ਨੂੰ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਦੀ ਹਿਦਾਇਤ ਕੀਤੀ ਹੈ ਤਾਂ ਕਿ ਉਹ ਰੇਲਵੇ ਰਾਹੀਂ ਖੋਆ ਜਾਂ ਪਨੀਰ ਆਉਣ ’ਤੇ ਫੂਡ ਸੇਫਟੀ ਟੀਮਾਂ ਨੂੰ ਸੂਚਿਤ ਕਰ ਸਕਣ।

ਪੰਨੂ ਨੇ ਦੱਸਿਆ ਕਿ ਬੱਸਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਅਤੇ ਚੈਕਿੰਗ ਦੇ ਚੱਲਦਿਆਂ ਲੁਧਿਆਣੇ ਵਿੱਚ ਮਹੱਤਵਪੂਰਨ ਸਫਲਤਾ ਮਿਲੀ ਹੈ, ਜਿਥੇ ਚੋਰੀਓ ਖੋਏ ਨੂੰ ਇਕ ਅੰਤਰ-ਰਾਜੀ ਬੱਸ ਰਾਹੀਂ ਲਿਆਇਆ ਜਾ ਰਿਹਾ ਸੀ। ਇਸ ਤੋਂ ਇਲਾਵਾ, ਸਵੇਰੇ-ਸਵੇਰੇ ਮਿਠਾਈ ਦੀਆਂ ਦੁਕਾਨਾਂ ਅਤੇ ਡੇਅਰੀਆਂ ਨੂੰ ਦੁੱਧ ਦੇ ਰਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਦੀਵਾਲੀ ਨੂੰ ਮੱਦੇਨਜ਼ਰ ਭੋਜਨ ਸੁਰੱਖਿਆ ਜਾਂਚ ਦੇ ਘੇਰੇ ਨੂੰ ਵਧਾਇਆ ਗਿਆ ਹੈ ਅਤੇ ਹੁਣ ਪਿੰਡਾਂ ਦੀ ਮਿਠਾਈ ਵਾਲੀ ਦੁਕਾਨਾਂ ਨੂੰ ਵੀ ਨਿਯਮਤ ਜਾਂਚ ਅਧੀਨ ਲਿਆਂਦਾ ਗਿਆ ਹੈ।

For All Latest Updates

ABOUT THE AUTHOR

...view details