ਚੰਡੀਗੜ੍ਹ: ਬਚਪਨ ਦੇ ਵਿੱਚ ਸ਼ਾਨਦਾਰ ਖਿਡੌਣਿਆਂ ਦਾ ਸੁਪਨਾ ਹਰ ਬੱਚੇ ਦਾ ਹੁੰਦਾ ਹੈ। ਬੱਚਿਆਂ ਵਾਸਤੇ ਸਭ ਤੋਂ ਕੀਮਤੀ ਚੀਜ਼ ਹੀ ਖਿਡੌਣੇ ਹੁੰਦੇ ਹਨ ਪਰ ਹਰ ਮਾਂ ਬਾਪ ਆਪਣੇ ਬੱਚਿਆਂ ਦਾ ਇਹ ਸੁਪਨਾ ਪੂਰਾ ਨਹੀਂ ਕਰ ਪਾਉਂਦੇ।
ਬੱਚਿਆ ਲਈ ਲਾਇਆ ਖਿਡੌਣਿਆਂ ਦਾ ਲੰਗਰ
ਸ਼ਿਰਡੀ ਸਾਈਂ ਸਮਾਜ ਨੇ ਟ੍ਰਾਈਸਿਟੀ ਵਿੱਚ ਖਿਡੌਣਿਆਂ ਦਾ ਲੰਗਰ ਲਾਇਆ ਤਾਂ ਕਿ ਕਈ ਵੀ ਗ਼ਰੀਬ ਬੱਚਾ ਖਿਡੌਣਿਆਂ ਤੋਂ ਮਹੁਤਾਜ਼ ਨਾ ਰਹੇ।
ਸ਼ਿਰਡੀ ਸਾਈਂ ਸਮਾਜ ਨੇ ਇੱਕ ਕਦਮ ਚੁੱਕਿਆ ਜਿਹੜਾ ਗ਼ਰੀਬ ਬੱਚਿਆਂ ਵਾਸਤੇ ਬਹੁਤ ਹੀ ਖੁਸ਼ੀ ਲੈ ਕੇ ਆਇਆ, ਉਨ੍ਹਾਂ ਅੱਜ ਟ੍ਰਾਈਸਿਟੀ ਦੇ ਵਿੱਚ ਖਿਡੌਣਿਆਂ ਦਾ ਲੰਗਰ ਲਗਾਇਆ ਜਿਸ ਵਿੱਚ ਗ਼ਰੀਬ ਬੱਚਿਆਂ ਵਾਸਤੇ ਖਿਡੌਣੇ ਰੱਖੇ ਗਏ। ਇਹ ਖਿਡੌਣੇ ਬਿਲਕੁਲ ਨਵੇਂ ਹੀ ਉਨ੍ਹਾਂ ਵਾਸਤੇ ਰੱਖੇ ਗਏ ਸੀ।
ਸ਼ਿਰਡੀ ਸਾਈਂ ਸਮਾਜ ਦੇ ਅਨਿਲ ਥਾਪਰ ਨੇ ਦੱਸਿਆ ਕਿ ਉਹ ਪਿਛਲੇ 12 ਸਾਲ ਤੋਂ ਇੱਥੇ ਹਰ ਵੀਰਵਾਰ ਨੂੰ ਕੁਝ ਨਾ ਕੁਝ ਲੰਗਰ ਲਗਾਉਂਦੇ ਹਨ ਉਨ੍ਹਾਂ ਦੱਸਿਆ ਕਿ ਖਾਣਾ ਤਾਂ ਇੱਥੇ ਲੰਗਰ ਦੇ ਰੂਪ 'ਚ ਦਿੱਤਾ ਹੀ ਜਾਂਦਾ ਹੈ ਪਰ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕੁਝ ਅਲੱਗ ਹੀ ਗ਼ਰੀਬ ਬੱਚਿਆਂ ਵਾਸਤੇ ਅਤੇ ਗ਼ਰੀਬ ਲੋਕਾਂ ਵਾਸਤੇ ਕਰਨ, ਉਨ੍ਹਾਂ ਦੱਸਿਆ ਕਿ ਉਹ ਠੰਡ ਦੇ ਵਿੱਚ ਜਾ ਕੇ ਜਿਹੜੇ ਲੋਕ ਬਿਨਾਂ ਕੰਬਲਾਂ ਰਜਾਈਆਂ ਤੋਂ ਹੁੰਦੇ ਨੇ ਉਨ੍ਹਾਂ ਵਾਸਤੇ ਕੰਬਲ ਵੀ ਮੁਹੱਈਆ ਕਰਵਾਉਂਦੇ ਨੇ ਅਤੇ ਗ਼ਰੀਬ ਬੱਚਿਆਂ ਵਾਸਤੇ ਉਨ੍ਹਾਂ ਇੱਕ ਸਕੂਲ ਵੀ ਖੋਲ੍ਹਿਆ ਹੈ ਅੱਜ ਉਨ੍ਹਾਂ ਨੇ ਇਹ ਖਿਡੌਣਾ ਦਾ ਲੰਗਰ ਲਗਾਇਆ ਹੈ ਕਿ ਕੋਈ ਵੀ ਗ਼ਰੀਬ ਬੱਚਾ ਜਿਹੜੇ ਖਿਡੌਣੇ ਖ਼ਰੀਦ ਨਹੀਂ ਸਕਦੇ ਉਹ ਖਿਡੌਣੇ ਤੋਂ ਮਹੁਤਾਜ਼ ਨਾ ਰਹਿਣ।