ਮੋਹਾਲੀ : ਪੰਜਾਬ ਸਰਕਾਰ ਨੇ 23 ਅਗਸਤ ਨੂੰ ਸੂਬੇ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਭਲਕੇ ਪੂਰੇ ਸੂਬੇ ਦੇ ਸਾਰੇ ਸਰਕਾਰੀ ਅਦਾਰਿਆਂ, ਸਕੂਲਾਂ, ਕਾਲਜਾਂ ਅਤੇ ਕਾਰਪੋਰੇਸ਼ਨਾਂ ਬੰਦ ਰਹਿਣਗੀਆਂ।
ਜਾਣਕਾਰੀ ਮੁਤਾਬਕ ਪੂਰਾ ਦੇਸ਼ 23 ਅਤੇ 24 ਅਗਸਤ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾ ਰਿਹਾ ਹੈ। ਜਨਮ ਅਸ਼ਟਮੀ ਨੂੰ ਪੂਰਾ ਦੇਸ਼ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ।
ਇਸ ਦਿਨ ਪੂਰੇ ਮੁਲਕ ਵਿੱਚ ਭਗਵਾਨ ਕ੍ਰਿਸ਼ਨ ਜੀ ਅਤੇ ਹੋਰ ਕਈ ਝਾਕੀਆਂ ਬਣਾਈਆਂ ਜਾਂਦੀਆਂ ਹਨ।
ਕੈਪਟਨ ਜੀ, ਲੋਹੀਆਂ ਖ਼ਾਸ ਦੇ ਆਮ ਜਨਤਾ ਦਾ ਦੁੱਖ ਤਾਂ ਸੁਣਿਆਂ ਹੀ ਨਹੀਂ...ਵੇਖੋ ਵੀਡੀਓ
ਪੰਜਾਬ ਸਰਕਾਰ ਨੇ ਆਪਣੇ ਆਫ਼ੀਸ਼ੀਅਲ ਟਵਿਟਰ ਖ਼ਾਤੇ ਉੱਤੇ ਇਸ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ ਪੂਰੇ ਦੇਸ਼ ਵਿੱਚ ਛੁੱਟੀ ਹੋਵੇਗੀ।
ਪੰਜਾਬ ਸਰਕਾਰ ਦਾ ਆਫ਼ੀਸ਼ੀਅਲ ਟਵਿਟ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਦੀ ਛੁੱਟੀ ਨੈਗੋਸ਼ੀਏਬਲ ਐਕਟ 1881 ਦੀ ਧਾਰਾ 25 ਦੇ ਹਵਾਲੇ ਨਾਲ ਕੀਤੀ। ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਦੀ ਸਰਕਾਰ ਪੱਕੀ ਛੁੱਟੀ ਹੋਇਆ ਕਰੇਗੀ।
ਪੰਜਾਬ ਸਰਕਾਰ ਦਾ ਆਫ਼ੀਸ਼ੀਅਲ ਟਵਿਟ