ਪੰਜਾਬ

punjab

ETV Bharat / state

ਲੋਕ ਸਭਾ ਚੋਣਾਂ ਨਤੀਜੇ: ਅੱਜ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ, ਵੋਟਾਂ ਦੀ ਗਿਣਤੀ ਸ਼ੁਰੂ - Poll Result

ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ ਦੇਸ਼ ਭਰ 'ਚ ਵੋਟਾਂ ਦੀ ਗਿਣਤੀ। ਵੋਟਾਂ ਦੀ ਗਿਣਤੀ ਨੂੰ ਲੈ ਕੇ ਹਰ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ। ਤਿੰਨ ਲੇਅਰ ਦੀ ਸਖ਼ਤ ਸੁਰੱਖਿਆ 'ਚ ਰੱਖੀਆਂ ਗਈਆ ਹਨ EVM ਮਸ਼ੀਨਾਂ।

Lok Sabha Election 2019

By

Published : May 23, 2019, 8:01 AM IST

ਚੰਡੀਗੜ੍ਹ: ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸਾਰੇ 542 ਸੰਸਦੀ ਹਲਕਿਆਂ ਵਿੱਚ ਅੱਜ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਈਵੀਐੱਮ ਗਿਣਤੀ ਨਾਲ ਵੋਟਰਾਂ ਵੱਲੋਂ ਤਸਦੀਕਸ਼ੁਦਾ ਪੇਪਰ ਆਡਿਟ ਪਰਚੀਆਂ (VVPATs) ਨੂੰ ਮਿਲਾਉਣ ਕਾਰਨ ਨਤੀਜਿਆਂ ਵਿੱਚ ਕਾਫ਼ੀ ਦੇਰੀ ਹੋਣ ਦੀ ਸੰਭਾਵਨਾ ਹੈ।

ਉੱਥੇ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੋਟਾਂ ਦੀ ਗਿਣਤੀ ਵਾਲੇ ਦਿਨ ਹਿੰਸਾ ਹੋਣ ਦੇ ਖਦਸ਼ੇ ਨੂੰ ਪ੍ਰਗਟਾਉਂਦਿਆਂ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ, ਡੀ.ਜੀ.ਪੀ ਨੂੰ ਸਾਵਧਾਨ ਕੀਤਾ ਹੈ। ਸਾਰੇ ਸੂਬਿਆਂ ਦੇ ਡੀ.ਜੀ.ਪੀ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।

ਦੱਸ ਦਈਏ, ਲੋਕ ਸਭਾ ਚੋਣਾਂ ਲਈ 7 ਗੇੜਾਂ ਵਿੱਚ ਹੋਈ ਵੋਟਿੰਗ ਤੋਂ ਬਾਅਦ 542 ਸੀਟਾਂ 'ਤੇ 8,000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਗਿਣਤੀ ਖ਼ਤਮ ਹੋਣ ਤੋਂ ਬਾਅਦ ਹੋ ਜਾਵੇਗਾ। ਹਾਲਾਂਕਿ ਵਿਰੋਧੀ ਧਿਰਾਂ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਖ਼ਾਰਿਜ ਕਰਦਿਆਂ ਹੋਇਆਂ ਕਾਂਗਰਸ ਸਮੇਤ ਹੋਰ ਪਾਰਟੀਆਂ ਦੀ ਮੌਜੂਦਗੀ ਵਾਲੇ ਗਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ।

ਲੋਕ ਸਭਾ ਚੋਣਾਂ ਲਈ 11 ਅਪ੍ਰੈਲ ਤੋਂ 19 ਮਈ ਤੱਕ 7 ਗੇੜਾਂ ਵਿੱਚ ਹੋਈ ਵੋਟਿੰਗ 'ਚ 90.99 ਕਰੋੜ ਵੋਟਰਾਂ 'ਚੋਂ ਲਗਭਗ 67.11 ਫ਼ੀਸਦੀ ਲੋਕਾਂ ਨੇ ਵੋਟ ਪਾ ਕੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ। ਭਾਰਤੀ ਸੰਸਦੀ ਚੋਣਾਂ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਮਤਦਾਨ ਹੈ।ਚੋਣ ਕਮਿਸ਼ਨ ਨੇ ਹੁਣ ਤੱਕ ਸਵੇਰੇ ਹੋਣ ਵਾਲੀ ਗਿਣਤੀ ਲਈ ਬਣਾਏ ਗਏ ਕੇਂਦਰਾ ਦੀ ਗਿਣਤੀ ਨਹੀਂ ਦੱਸੀ ਹੈ। ਪ੍ਰਕਿਰਿਆ ਮੁਤਾਬਕ ਪਹਿਲਾਂ ਜਿਨ੍ਹਾਂ ਨਾਗਰਿਕਾਂ ਨੇ ਡਾਕ ਰਾਹੀਂ ਵੋਟ ਪਾਈ, ਉਨ੍ਹਾਂ ਦੀ ਗਿਣਤੀ ਕੀਤੀ ਜਾਵੇਗੀ।

ਦੱਸ ਦਈਏ, ਡਿਊਟੀ 'ਤੇ ਤਾਇਨਾਤ ਸਰਵਿਸ ਵੋਟਰਾਂ ਦੀ ਗਿਣਤੀ ਲਗਭਗ 18 ਲੱਖ ਹੈ। ਭਾਰਤੀ ਸੰਸਦੀ ਚੋਣਾਂ ਵਿੱਚ ਇਹ ਸਭ ਤੋਂ ਵੱਧ ਮਤਦਾਨ ਹੈ। ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਤੀਜਿਆਂ ਦਾ ਮਿਲਾਣ ਪੇਪਰ ਟ੍ਰੇਲ ਮਸ਼ੀਨਾਂ 'ਚੋਂ ਨਿਕਲਣ ਵਾਲੀਆਂ ਪਰਚੀਆਂ ਨਾਲ ਕੀਤਾ ਜਾਵੇਗਾ। ਇਹ ਮਿਲਾਣ ਪ੍ਰਤੀ ਵਿਧਾਨ ਸਭਾ ਖੇਤਰ ਵਿੱਚ ਪੰਜ ਪੋਲਿੰਗ ਸਟੇਸ਼ਨਾਂ 'ਤੇ ਹੋਵੇਗਾ।

ABOUT THE AUTHOR

...view details