ਚੰਡੀਗੜ੍ਹ:ਵੈਲੇਨਟਾਈਨ ਹਫਤੇ ਦਾ ਦੂਜਾ ਦਿਨ ਪ੍ਰਪੋਜ਼ ਡੇਅ ਵਜੋਂ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ 1477 ਵਿੱਚ ਇੱਕ ਆਸਟ੍ਰੀਅਨ ਆਰਚਡਿਊਕ ਮੈਕਸਿਮਿਲੀਅਨ ਨੇ ਬਰਗੰਡੀ ਦੀ ਮੈਰੀ ਨੂੰ ਵਿਆਹ ਲਈ ਇਸ ਦਿਨ ਪ੍ਰੋਪੋਜ ਕੀਤਾ ਸੀ। ਇਸਨੂੰ ਪਹਿਲਾ ਪ੍ਰੋਪੋਜ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਇਹ ਖਾਸ ਦਿਨ ਪ੍ਰਚਲਿਤ ਹੋਇਆ। ਕੁਝ ਥਾਵਾਂ 'ਤੇ ਇਹ ਵੀ ਕਿਹਾ ਜਾਂਦਾ ਹੈ ਕਿ 1816 ਵਿਚ ਇਸ ਦਿਨ ਰਾਜਕੁਮਾਰੀ ਸ਼ਾਰਲੋਟ ਨੇ ਆਪਣੇ ਹੋਣ ਵਾਲੇ ਪਤੀ ਨੂੰ ਪ੍ਰਪੋਜ਼ ਕੀਤਾ ਸੀ, ਉਸ ਤੋਂ ਬਾਅਦ ਪ੍ਰਪੋਜ਼ ਡੇ ਮਨਾਇਆ ਜਾਂਦਾ ਹੈ।
ਜਦੋਂ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ ਤਾਂ ਕਿਨ੍ਹਾਂ ਗੱਲਾਂ ਦਾ ਖਿਆਲ ਰੱਖ ਸਕਦੇ ਹੋ, ਇਸ ਲਈ ਆਓ ਤੁਹਾਡੀ ਮੁਸ਼ਕਲ ਨੂੰ ਦੂਰ ਕਰਦੇ ਹਾਂ ਅਤੇ ਤੁਹਾਡੇ ਨਾਲ ਕੁਝ ਤਰੀਕੇ ਸਾਂਝੇ ਕਰਦੇ ਹਾਂ। ਇਹ ਤਰੀਕੇ ਉਦੋਂ ਵਰਤ ਸਕਦੇ ਹੋ ਜਦੋਂ ਤੁਸੀਂ ਆਪਣੇ ਪਿਆਰ ਨੂੰ ਪ੍ਰੋਪੋਜ ਕਰਨਾ ਹੈ।
ਇੱਕ ਹਰਾ ਪਾਰਕ ਜਾਂ ਕੋਈ ਬੀਚ ਚੁਣੋ:ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਪਿਆਰ ਦੇ ਪ੍ਰਗਟਾਵੇ ਲਈ ਇਕਾਂਤ ਥਾਂ ਦੀ ਖੋਜ ਕੀਤੀ ਜਾਂਦੀ ਹੈ। ਅਜਿਹੇ ਲੋਕਾਂ ਲਈ ਹਰੇ ਪਾਰਕ ਦੇ ਨਾਲ-ਨਾਲ ਬੀਚ 'ਤੇ ਜਾ ਕੇ ਆਪਣੇ ਪਾਰਟਨਰ ਨੂੰ ਪ੍ਰਪੋਜ਼ ਕਰ ਸਕਦੇ ਹਨ। ਜੇਕਰ ਤੁਹਾਡਾ ਪਾਰਟਨਰ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਦਾ ਹੈ ਤਾਂ ਤੁਸੀਂ ਉਸਦੀ ਪਸੰਦ ਦੀ ਥਾਂ ਵੀ ਚੁਣ ਸਕਦੇ ਹੋ।
ਸੂਰਜ ਡੁੱਬਣ ਵੇਲੇ:ਵੈਲੇਨਟਾਈਨ ਡੇਅ ਦੇ ਮੌਕੇ 'ਤੇ ਕੁਝ ਪ੍ਰੇਮੀ ਆਪਣੇ ਸਾਥੀ ਨੂੰ ਸੂਰਜ ਡੁੱਬਣ ਵਾਲੀ ਕੋਈ ਅਜਿਹੀ ਜਗ੍ਹਾ 'ਤੇ ਲੈ ਜਾਂਦੇ ਹਨ, ਜਿੱਥੇ ਸੂਰਜ ਡੁੱਬਣ 'ਤੇ ਬਹੁਤ ਹੀ ਸ਼ਾਨਦਾਰ ਨਜ਼ਾਰਾ ਦਿਖਾਈ ਦਿੰਦਾ ਹੈ। ਉੱਥੇ ਡੁੱਬਦੇ ਸੂਰਜ ਦੇ ਸਾਹਮਣੇ ਇੱਕ ਗੋਡੇ 'ਤੇ ਬੈਠ ਕੇ ਆਪਣੇ ਪਿਆਰ ਦਾ ਪ੍ਰਸਤਾਵ ਕਰਨਾ ਇੱਕ ਵਧੀਆ ਅਨੁਭਵ ਹੈ। ਤੁਸੀਂ ਆਪਣੀ ਸਹੂਲਤ ਅਨੁਸਾਰ ਇਸ ਦੀ ਯੋਜਨਾ ਬਣਾ ਸਕਦੇ ਹੋ। ਲੰਚ ਜਾਂ ਕੈਂਡਲ ਲਾਈਟ ਡਿਨਰ ਦੇ ਨਾਲ-ਨਾਲ ਇਹ ਚੰਗਾ ਮੌਕਾ ਬਣ ਸਕਦਾ ਹੈ।
ਪਰਿਵਾਰ ਨਾਲ ਮੌਕਾ:ਜੇਕਰ ਤੁਹਾਡੇ ਪ੍ਰੇਮੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਤੁਹਾਡੇ ਪਿਆਰ ਬਾਰੇ ਪਤਾ ਹੈ ਅਤੇ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ, ਤਾਂ ਤੁਸੀਂ ਆਪਣੇ ਘਰ ਵਿੱਚ ਵੀ ਅਜਿਹੇ ਸਮਾਗਮਾਂ ਦਾ ਆਯੋਜਨ ਕਰ ਸਕਦੇ ਹੋ। ਜਿਸ ਵਿੱਚ ਦੋਵਾਂ ਪਰਿਵਾਰਾਂ ਦੇ ਲੋਕ ਸ਼ਾਮਲ ਹੋ ਕੇ ਇਸ ਮੌਕੇ ਨੂੰ ਹੋਰ ਖੂਬਸੂਰਤ ਬਣਾ ਸਕਦੇ ਹਨ।
ਇਹ ਵੀ ਪੜ੍ਹੋ:Unique Wedding: ਗੁਰੂ ਨਗਰੀ ਵਿੱਚ ਹੋਇਆ ਅਨੋਖਾ ਵਿਆਹ, ਸ਼ਮਸ਼ਾਨ ਘਾਟ ਵਿੱਚ ਆਈ ਬਰਾਤ !
ਜੇਕਰ ਤੁਹਾਡਾ ਪਿਆਰ ਤੁਹਾਡੇ ਦੋਸਤਾਂ ਜਾਂ ਦਫਤਰ ਦੇ ਮਾਹੌਲ ਵਿਚ ਸ਼ਾਮਲ ਹੈ, ਤਾਂ ਤੁਸੀਂ ਆਪਣੇ ਦੋਸਤਾਂ ਅਤੇ ਸਹਿਕਰਮੀਆਂ ਨਾਲ ਪਾਰਟੀ ਦੀ ਯੋਜਨਾ ਬਣਾ ਕੇ ਇਕੱਠੇ ਪ੍ਰਪੋਜ਼ ਕਰ ਸਕਦੇ ਹੋ। ਇਸ ਨਾਲ ਖੁਸ਼ੀ ਸਾਂਝੀ ਕਰਨ ਦਾ ਮੌਕਾ ਮਿਲਦਾ ਹੈ। ਇਸ ਦੇ ਲਈ ਤੁਸੀਂ ਕੋਈ ਵੀ ਜਨਤਕ ਸਥਾਨ ਜਾਂ ਦਫਤਰੀ ਸਥਾਨ ਚੁਣ ਸਕਦੇ ਹੋ। ਜਾਂ ਤੁਸੀਂ ਆਪਣੇ ਜਾਂ ਕਿਸੇ ਦੋਸਤ ਦੇ ਘਰ ਵੀ ਪ੍ਰਬੰਧ ਕਰ ਸਕਦੇ ਹੋ, ਜਿੱਥੇ ਹਰ ਕਿਸੇ ਦਾ ਆਉਣਾ-ਜਾਣਾ ਆਸਾਨ ਹੋਵੇ।